ਬਠਿੰਡਾ, 1 ਦਸੰਬਰ: ਸਥਾਨਕ ਮਾਨਸਾ ਰੋਡ ’ਤੇ ਸਥਿਤ ਸੁਸ਼ਾਂਤ ਸਿਟੀ-2 ਵਿਖੇ ਸਿਲਵਰ ਓਕਸ ਸੀਨੀਅਰ ਸੈਕੰਡਰੀ ਸਕੂਲ ਵਲੋਂ ਪਹਿਲੀ ਐਥਲੈਟਿਕ ਮੀਟ ਦਾ ਆਯੋਜਨ ਧੂਮ-ਧਾਮ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਪਰਮਿੰਦਰ ਸਿੰਘ ਜ਼ਿਲਾ ਖੇਡ ਅਫ਼ਸਰ, ਸਕੂਲ ਕਮੇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਅਤੇ ਸਰੂਪ ਚੰਦ ਸਿੰਗਲਾ ਸਾਬਕਾਐੱਮ.ਐੱਲ.ਏ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਿੰਡਰਗਾਰਟਨ ਦੇ ਵਿਦਿਆਰਥੀਆਂ ਵੱਲੋਂ ਸਮੂਹ ਗੀਤ ਗਾ ਕੇ ਕੀਤੀ ਗਈ।
ਐਸਐਸਪੀ ਗਿੱਲ ਵੱਲੋਂ ਜਿਲ੍ਹੇ ਦੇ ਥਾਣਿਆਂ ਦੀ ਅਚਨਚੇਤ ਚੈਕਿੰਗ ਜਾਰੀ
ਇਸ ਤੋਂ ਬਾਅਦ ਬੱਚਿਆਂ ਦੁਆਰਾ ਕਈ ਤਰਾਂ ਦੇਖੇਡ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਉਹਨਾਂ ਦਾ ਹੋਂਸਲਾ ਵਧਾਉਣ ਲਈ ਇਨਾਮ ਵੀ ਵੰਡੇ ਗਏ।ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਵਿਦਿਆਰਥੀਆਂ ਨੂੰ ਸਰੀਰਕ ਸ਼ਕਤੀ ਪ੍ਰਦਾਨ ਕਰਨ ਦੇ ਇਲਾਵਾ ਮਾਨਸਿਕ ਸ਼ਕਤੀ ਨੂੰ ਵੀ ਵਧਾਉਂਦਾ ਹੈ।
ਨੌਜਵਾਨ ਆਪਣੇ ਮਾਪਿਆਂ ਨਾਲ ਕੁੱਝ ਸਮਾਂ ਜਰੂਤ ਬਿਤਾਉਣ: ਡਿਪਟੀ ਕਮਿਸ਼ਨਰ
ਖੇਡਾਂ ਮਨੁੱਖ ਲਈ ਬਹੁਤ ਲਾਹੇਵੰਦ ਹਨ ਕਿਉਂਕਿ ਇਹ ਸਾਨੂੰ ਸਮੇਂ ਦੀ ਪਾਬੰਦਤਾ, ਧੀਰਜ, ਅਨੁਸ਼ਾਸਨ, ਟੀਮ ਵਰਕ ਅਤੇ ਲਗਨ ਸਿਖਾਉਂਦੀਆਂ ਹਨ ਅਤੇ ਨਾਲ ਹੀ ਆਤਮ ਵਿਸ਼ਵਾਸ ਨੂੰ ਵਧਾਉਂਦੀਆਂ ਹਨ। ਸਕੂਲ ਦੇ ਡਾਇਰੈਕਟਰ ਸ੍ਰੀਮਤੀ ਬਰਨਿੰਦਰਪਾਲ ਸੇਖੋਂਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਅਸੀਂ ਸਾਰੀਆਂ ਸਮੱਸਿਆਵਾਂ ਨਾਲ ਨਜਿੱਠ ਸਕਦੇ ਹਾਂ ਅਤੇ ਨਿਯਮਤ ਤੌਰ ’ਤੇ ਖੇਡਾਂ ਖੇਡਣ ਨਾਲ ਵਿਅਕਤੀ ਦੇ ਚਰਿੱਤਰ ਅਤੇ ਸਿਹਤ ਬਣਾਉਣ ਵਿਚ ਮਦਦ ਮਿਲਦੀ ਹੈ।