ਭਾਜਪਾ ਨੇ ਓਮ ਬਿਰਲਾ ਅਤੇ ਕਾਂਗਰਸ ਨੇ ਕੇ.ਸੁਰੇਸ਼ ਦੇ ਭਰੇ ਨਾਮਜਦਗੀ ਕਾਗਜ਼
ਨਵੀਂ ਦਿੱਲੀ, 25 ਜੂਨ: ਲੋਕ ਸਭਾ ਦੇ ਸਪੀਕਰ ਦੀ ਚੋਣ ਨੂੰ ਲੈ ਕੇ ਦੇਸ਼ ਦੀ ਅਜਾਦੀ ਤੋਂ ਲੈ ਕੇ ਹੁਣ ਤੱਕ ਚੱਲੀ ਆ ਰਹੀ ਪਰੰਪਰਾ ਪਹਿਲੀ ਟੁੱਟਦੀ ਨਜ਼ਰ ਆ ਰਹੀ ਹੈ। ਪਹਿਲੀ ਵਾਰ ਇਸ ਪਵਿੱਤਰ ਅਹੁੱਦੇ ਲਈ ਚੋਣ ਹੋਣ ਜਾ ਰਹੀ ਹੈ। ਹਾਲਾਂਕਿ ਦੋਨਾਂ ਧਿਰਾਂ ਵੱਲੋਂ ਸਰਬਸੰਮਤੀ ਬਣਾਉਣ ਦੇ ਲਈ ਯਤਨ ਕੀਤੇ ਜਾ ਰਹੇ ਸਨ ਪ੍ਰੰਤੂ ਗੱਲ ਸਿਰੇ ਨਹੀਂ ਚੜ ਸਕੀ। ਜਿਸਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਇੰਡੀਆ ਗਠਜੋੜ ਵੱਲੋਂ ਪੁਰਾਣੇ ਸਪੀਕਰ ਰਹੇ ਓਮ ਬਿਰਲਾ ਦਾ ਨਾਮ ਅੱਗੇ ਕੀਤਾ ਹੈ।
ਸੁਖਬੀਰ ਬਾਦਲ ਵਿਰੁਧ ਵੱਡੀ ਬਗਾਵਤ:ਬਾਗੀ ਧੜੇ ਨੇ ਮੰਗਿਆ ਅਸਤੀਫ਼ਾ
ਦੂਜੇ ਪਾਸੇ ਕਾਂਗਰਸ ਵੱਲੋਂ ਅੱਠ ਵਾਰ ਲੋਕ ਸਭਾ ਮੈਂਬਰ ਬਣੇ ਕੇ.ਸੁਰੇਸ਼ ਨੂੰ ਇੰਡੀਆ ਗਠਜੋੜ ਵੱਲੋਂ ਮੁਕਾਬਲੇ ਵਿਚ ਲਿਆਂਦਾ ਗਿਆ ਹੈ। ਜਿਕਰਯੋਗ ਹੈ ਕਿ ਵਿਰੋਧੀ ਧਿਰ ਵੱਲੋਂ ਪੁਰਾਣੀਆਂ ਰਿਵਾਇਤਾਂ ਮੁਤਾਬਕ ਡਿਪਟੀ ਸਪੀਕਰ ਦੇ ਅਹੁੱਦੇ ਦੀ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਚਰਚਾ ਹੈ ਕਿ ਭਾਜਪਾ ਇਹ ਅਹੁੱਦਾ ਆਪਣੀ ਕਿਸੇ ਸਹਿਯੋਗੀ ਪਾਰਟੀ ਨੂੰ ਦੇ ਸਕਦੀ ਹੈ। ਹੁਣ ਸਪੀਕਰ ਦੇ ਅਹੁੱਦੇ ਲਈ ਭਲਕੇ ਲੋਕ ਸਭਾ ਵਿਚ ਵੋਟਿੰਗ ਹੋਵੇਗੀ। ਇਸਨੂੰ ਆਉਣ ਵਾਲੇ ਦਿਨਾਂ ‘ਚ ਮੋਦੀ ਸਰਕਾਰ ਵੱਲੋਂ ਹਾਸਲ ਕੀਤੇ ਜਾਣ ਵਾਲੇ ਭਰੋਸੇ ਦੇ ਵੋਟ ਤੋਂ ਪਹਿਲਾਂ ਐਨ.ਡੀ.ਏ ਤੇ ਇੰਡੀਆ ਗਠਜੋੜ ਵਿਚਕਾਰ ਸੈਮੀਫ਼ਾਈਨਲ ਮੰਨਿਆ ਜਾ ਰਿਹਾ।
ਪੰਜਾਬ ਦੇ 12 ਲੋਕ ਸਭਾ ਮੈਂਬਰਾਂ ਨੇ ਪੰਜਾਬੀ ਭਾਸ਼ਾ ਵਿਚ ਚੁੱਕੀ ਸਹੁੰ
ਜਿਕਰਯੋਗ ਹੈ ਕਿ 240 ਸੀਟਾਂ ਹਾਸਲ ਕਰਨ ਵਾਲੀ ਭਾਜਪਾ ਦੀ ਅਗਵਾਈ ਹੇਠ ਐਨਡੀਏ ਕੋਲ 293 ਅਤੇ 100 ਸੀਟਾਂ ਵਾਲੀ ਕਾਂਗਰਸ ਦੀ ਅਗਵਾਈ ’ਚ ਇੰਡੀਆ ਗਠਜੋੜ ਕੋਲ 243 ਲੋਕ ਸਭਾ ਮੈਂਬਰ ਹਨ। ਇਸਤੋਂ ਇਲਾਵਾ ਕੁੱਝ ਅਜ਼ਾਦ ਤੇ ਹੋਰਨਾਂ ਪਾਰਟੀਆਂ ਦੇ ਮੈਂਬਰ ਹਨ ਜੋ ਫ਼ਿਲਹਾਲ ਕਿਸੇ ਧੜੇ ਨਾਲ ਨਹੀਂ ਜੁੜੇ ਹੋਏ ਹਨ। ਇੰਨ੍ਹਾਂ ਵਿਚੋਂ ਇਕੱਲੇ ਪੰਜਾਬ ਵਿਚ ਚੁਣੇ ਗਏ ਦੋ ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖ਼ਾਲਸਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਐਮ.ਪੀ ਹਰਸਿਮਰਤ ਕੌਰ ਬਾਦਲ ਦਾ ਨਾਂ ਵੀ ਸ਼ਾਮਲ ਹੈ।
Share the post "ਲੋਕ ਸਭਾ ਦੇ ਸਪੀਕਰ ਦੀ ਚੋਣ ਨੂੰ ਲੈ ਕੇ ਟੁੱਟੀ ਰਿਵਾਇਤ, ਪਹਿਲੀ ਵਾਰ ਹੋਵੇਗਾ ਮੁਕਾਬਲਾ"