Punjab by election results: ਡੇਰਾ ਬਾਬਾ ਨਾਨਕ ਤੇ ਬਰਨਾਲਾ ’ਚ ਫ਼ਸਵੀਂ ਟੱਕਰ, ਚੱਬੇਵਾਲ ’ਚ ਆਪ ਵੱਡੀ ਜਿੱਤ ਵੱਲ

0
31

ਭਾਜਪਾ ਸਿਰਫ਼ ਬਰਨਾਲਾ ਨੂੰ ਛੱਡ ਬਾਕੀ ਹਲਕਿਆਂ ’ਚ ਬੁਰੀ ਤਰ੍ਹਾਂ ਪਿਛੜੀ
ਚੰਡੀਗੜ੍ਹ, 23 ਨਵੰਬਰ:Punjab by election results: ਪੰਜਾਬ ਦੇ ਵਿਚ ਲੰਘੀ 20 ਨਵੰਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਵਿਚ ਪਈਆਂ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਦੇ ਸ਼ੁਰੂਆਤੀ ਰੁਝਾਨਾਂ ਵਿਚ ਡੇਰਾ ਬਾਬਾ ਨਾਨਕ ਤੇ ਬਰਨਾਲਾ ਹਲਕੇ ਵਿਚ ਬੜ੍ਹਾ ਫ਼ਸਵਾਂ ਮੁਕਾਬਲਾ ਬਣਿਆ ਹੋਇਆ ਹੈ। ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਲਗਾਤਾਰ ਅੱਗੇ-ਪਿੱਛੇ ਚੱਲ ਰਹੀਆਂ ਹਨ। ਪਹਿਲੇ ਰੁਝਾਨ ’ਚ ਡੇਰਾ ਬਾਬਾ ਹਲਕੇ ਵਿਚ ਕਾਂਗਰਸ ਅੱਗੇ ਸੀ ਤੇ ਦੂਜੇ ਵਿਚ ਆਪ ਅੱਗੇ ਆ ਗਈ। ਇਸਤੋਂ ਬਾਅਦ ਤੀਜੇ ਰਾਉਂਡ ਵਿਚ ਮੁੜ ਕਾਂਗਰਸ ਅੱਗੇ ਆ ਗਈ।

ਇਹ ਵੀ ਪੜ੍ਹੋ ਮਹਾਰਾਸ਼ਟਰ ਤੇ ਝਾਰਖੰਡ ਚੋਣਾਂ: ਮਹਾਰਾਸ਼ਟਰ ’ਚ ਐਨ.ਡੀ.ਏ ਅਤੇ ਝਾਰਖੰਡ ’ਚ ਫ਼ਸਵੀਂ ਟੱਕਰ

ਉਧਰ ਬਰਨਾਲਾ ਹਲਕੇ ਵਿਚ ਬੇਸ਼ੱਕ ਸ਼ੁਰੂ ਤੋਂ ਹੀ ਆਪ ਦੇ ਹਰਿੰਦਰ ਧਾਲੀਵਾਲ ਅੱਗੇ ਸਨ ਪ੍ਰੰਤੂ ਹੁਣ ਕਾਂਗਰਸ ਅੱਗੇ ਹੋ ਗਈ ਹੈ। ਇੱਥੇ ਅਜਾਦ ਉਮੀਦਵਾਰ ਗੁਰਦੀਪ ਬਾਠ ਲਗਾਤਾਰ ਤੀਜ਼ੇ ਨੰਬਰ ’ਤੇ ਚੱਲ ਕੇ ਆਪ ਦਾ ਨੁਕਸਾਨ ਕਰ ਰਹੇ ਹਨ। ਇੱਥੇ ਭਾਜਪਾ ਦੇ ਕੇਵਲ ਢਿੱਲੋਂ ਚੌਥੇ ਨੰਬਰ ’ਤੇ ਹਨ। ਉਧਰ ਚੱਬੇਵਾਲ ਹਲਕੇ ਦੇ ਵਿਚ ਪਹਿਲੇ ਰਾਉਂਡੇ ਤਂੋ ਹੀ ਆਪ ਦੇ ਡਾ ਇਸ਼ਾਂਕ ਚੱਬੇਵਾਲ ਅੱਗੇ ਚੱਲ ਰਹੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਵੱਡੀ ਜਿੱਤ ਵੱਲ ਅੱਗੇ ਵਧ ਰਹੇ ਹਨ। ਇਸਤੋਂ ਇਲਾਵਾ ਗਿੱਦੜਬਾਹਾ ਹਲਕੇ ਵਿਚ ਚੋਣ ਨਤੀਜ਼ੇ ਕਾਫ਼ੀ ਪਿਛੜ ਕੇ ਆ ਰਹੇ ਹਨ ਤੇ ਇੱਥੇ ਪਹਿਲੇ ਰਾਉਂਡ ਵਿਚ ਡਿੰਪੀ ਢਿੱਲੋਂ ਕਰੀਬ ਇੱਕ ਹਜ਼ਾਰ ਵੋਟਾਂ ਨਾਲ ਅੱਗੇ ਹਨ।

ਇਹ ਵੀ ਪੜ੍ਹੋ By Election Results: ਕੌਣ ਬਣੇਗਾ ‘ਮੁਕੱਦਰ ਦਾ ਸਿਕੰਦਰ’; ਫ਼ੈਸਲਾ ਕੁੱਝ ਘੰਟਿਆਂ ਬਾਅਦ

ਹਾਲੇ ਖ਼ਬਰ ਦਾ ਅੱਪਡੇਟ ਜਾਰੀ ਹੈ…

 

LEAVE A REPLY

Please enter your comment!
Please enter your name here