Mandi Gobindgarh:ਐਤਵਾਰ ਦੀ ਬਾਅਦ ਦੁਪਿਹਰ ਇੱਥੇ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿਚ ਕਾਰ ਸਵਾਰ ਇੱਕ ਹੀ ਪ੍ਰਵਾਰ ਦੇ ਪੰਜ ਜੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇੱਕ ਮਾਸੂਮ ਬੱਚੀ ਦੀ ਵੀ ਮੌਤ ਹੋ ਗਈ ਜਦਕਿ ਪ੍ਰਵਾਰ ਦਾ ਇੱਕ ਜੀਅ ਪ੍ਰਾਈਵੇਟ ਹਸਪਤਾਲ ’ਚ ਜਿੰਦਗੀ-ਮੌਤ ਦੀ ਲੜਾਈ ਲੜ ਰਿਹਾ। ਸੂਚਨਾ ਮੁਤਾਬਕ ਆਪਣੀ ਟਾਟਾ ਨੈਕਸਾ ਕਾਰ ’ਤੇ ਸਵਾਰ ਹੋ ਕੇ ਇਹ ਪ੍ਰਵਾਰ ਮਹਾਂਕੁੰਭ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਮੰਡੀ ਗੋਬਿੰਦਗੜ੍ਹ ਦੇ ਫ਼ਲਾਈਓਵਰ ਚੜ੍ਹਣ ਤੋਂ ਪਹਿਲਾਂ ਅਚਾਨਕ ਕਾਰ ਬੇਕਾਬੂ ਹੋ ਕੇ ਇੱਥੇ ਲੱਗਦੇ ਮਜਬੂਤ ਪਿੱਲਰ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ Delhi ਦੀ ਸੱਤਾ ’ਚ ‘ਔਰਤਾਂ’ ਦੀ ਸਰਦਾਰੀ! CM ਤੋਂ ਬਾਅਦ ਹੁਣ ਨੇਤਾ ਵਿਰੋਧੀ ਧਿਰ ਵੀ ‘ਔਰਤ’ ਬਣੀ
ਇਹ ਹਾਦਸਾ ਇੰਨ੍ਹਾਂ ਖ਼ਤਰਨਾਕ ਸੀ ਕਿ ਜਿੱਥੇ ਕਾਰ ਹਾਦਸੇ ਤੋਂ ਬਾਅਦ ਉੱਛਲ ਗਈ, ਉਥੇ ਕਾਰ ’ਚ ਸਵਾਰ ਪੰਜ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਜਾਂਚ ਮੁਤਾਬਕ ਇਹ ਹਾਦਸਾ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਵਾਪਰਿਆਂ ਲੱਗਦਾ ਹੈ, ਕਿਉਂਕਿ ਸਫ਼ਰ ਕਾਫ਼ੀ ਲੰਮਾ ਸੀ। ਹਾਦਸੇ ਵਿਚ ਮਰਨ ਵਾਲਿਆਂ ਦੀ ਪਹਿਚਾਣ ਰਾਮੇਸ਼ ਸਾਹ, ਦਿਨੇਸ਼ ਸ਼ਾਹ, ਮੀਨਾ ਦੇਵੀ ਅਤੇ ਇੱਕ ਛੋਟੀ ਬੱਚੀ ਦੇ ਤੌਰ ’ਤੇ ਹੋਈ ਹੈ। ਹਾਦਸੇ ਵਿਚ ਇੱਕ ਮਹਿਲਾ ਰੁਚਿਕਾ ਗੰਭੀਰ ਜਖ਼ਮੀ ਹੈ, ਜਿਸਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਇਸ ਹਾਦਸੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋਣ ਕਾਰਨ ਵੀਡੀਓ ਸੋਸਲ ਮੀਡੀਆ ’ਤੇ ਵੀ ਲਗਾਤਾਰ ਵਾਈਰਲ ਹੋ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਭਿਆਨਕ ਸੜਕ ਹਾਦਸੇ ’ਚ ਮਾਸੂਮ ਬੱਚੀ ਸਹਿਤ ਪ੍ਰਵਾਰ ਦੇ ਪੰਜ ਜੀਆਂ ਦੀ ਹੋਈ ਮੌ+ਤ"