ਚੰਡੀਗੜ੍ਹ, 22 ਮਾਰਚ: ਬੀਤੇ ਕੱਲ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਪੰਜ ਜਿਲ੍ਹਿਆਂ ਦੇ ਬਦਲੇ ਗਏ ਐਸ.ਐਸ.ਪੀਜ਼ ਦੀ ਥਾਂ ਅੱਜ ਨਵੇਂ ਜ਼ਿਲ੍ਹਾ ਪੁਲਿਸ ਕਪਤਾਨ ਤੈਨਾਤ ਕਰ ਦਿੱਤੇ ਗਏ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼੍ਰੀ ਸਿਬਿਨ ਸੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚ ਹੁਣ ਸ਼੍ਰੀ ਦੀਪਕ ਪਾਰਿਕ ਨਵੇਂ ਐਸ.ਐਸ.ਪੀ ਹੋਣਗੇ। ਇਸੇ ਤਰ੍ਹਾਂ ਅੰਕੁਰ ਗੁਪਤਾ ਐਸ.ਐਸ.ਪੀ ਜਲੰਧਰ ਦਿਹਾਤੀ, ਸੁਹੇਲ ਕਾਸਿਮ ਮੀਰ ਨੂੰ ਐਸ.ਐਸ.ਪੀ ਪਠਾਨਕੋਟ, ਡਾ ਪ੍ਰਗਿੱਆ ਜੈਨ ਨੂੰ ਐਸ.ਐਸ.ਪੀ ਫਾਜਲਿਕਾ ਅਤੇ ਸਿਮਰਤ ਕੌਰ ਨੂੰ ਐਸ.ਐਸ.ਪੀ ਮਲੇਰਕੋਟਲਾ ਲਗਾਇਆ ਗਿਆ ਹੈ।
ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਹੀ ਚਲਾਉਣਗੇ ਸਰਕਾਰ
ਗੌਰਤਲਬ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਤੈਨਾਤ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਪੰਜਾਬ ਕਾਂਗਰਸ ਦੇ ਇੱਕ ਸਿਟਿੰਗ ਐਮ.ਪੀ ਦੇ ਭਰਾ ਹਨ, ਜਿਸਦੇ ਚੱਲਦੇ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਸੀ। ਜਦੋਂਕਿ ਬਾਕੀ ਜ਼ਿਲ੍ਹਿਆਂ ਵਿਚ ਪੰਜਾਬ ਸਰਕਾਰ ਵੱਲੋਂ ਨਾਨ ਕਾਡਰ ਅਧਿਕਾਰੀਆਂ ਨੂੰ ਲਗਾਇਆ ਹੋਇਆ ਸੀ। ਪੰਜਾਬ ਵਿਚ ਚੋਣ ਜਾਬਤਾ ਲੱਗਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਇਹ ਦੂਜਾ ਵੱਡਾ ਫ਼ੇਰਬਦਲ ਸੀ ਕਿਉਂਕਿ ਇਸਤੋਂ ਪਹਿਲਾਂ ਰੋਪੜ ਅਤੇ ਬਾਰਡਰ ਰੇਂਜ ਦੇ ਡੀਆਈਜੀ ਨੂੰ ਵੀ ਬਦਲਿਆਂ ਗਿਆ ਸੀ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਵੀ ਚੋਣ ਅਧਿਕਾਰੀ ਦੇ ਹੁਕਮਾਂ ‘ਤੇ ਬਦਲੀ ਹੋ ਚੁੱਕੀ ਹੈ।
Share the post "ਪੰਜਾਬ ’ਚ ਪੰਜ ਨਵੇਂ ਐਸ.ਐਸ.ਪੀਜ਼ ਦੀ ਤੈਨਾਤੀ,ਦੋਖੇ ਕੋਣ ਕਿਹੜੇ ਜ਼ਿਲ੍ਹੇ ਦੀ ਸੰਭਾਲੇਗਾ ਕਮਾਂਡ!"