ਅੰਮ੍ਰਿਤਸਰ, 27 ਅਗਸਤ: ਪੰਜ ਕਰੋੜ ਦੀ ਫ਼ਿਰੌਤੀ ਨਾਂ ਦੇਣ ’ਤੇ ਗੈਂਗਸਟਰਾਂ ਦੇ ਗੁਰਗਿਆਂ ਨੇ ਇੱਥੋਂ ਦੇ ਇੱਕ ਆੜਤੀ ਦੇ ਗੋਲੀਆਂ ਮਾਰ ਦਿੱਤੀਆਂ। ਹਾਲਾਂਕਿ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ਆੜਤੀ ਨੂੰ ਦੋ ਸੁਰੱਖਿਆ ਗੰਨਮੈਂਨ ਵੀ ਮਿਲੇ ਹੋਏ ਸਨ। ਜਖਮੀ ਆੜਤੀ ਨੂੰ ਪੁਲਿਸ ਤੇ ਪ੍ਰਵਾਰ ਵੱਲੋਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸਨੂੰ ਮੁੜ ਇੰਨ੍ਹਾਂ ਬਦਮਾਸ਼ਾਂ ਦਾ ਫ਼ੋਨ ਆਇਅ ਕਿ ਅੱਜ ਤਾਂ ਤੂੰ ਬਚ ਗਿਆ, ਹੁਣ ਤੈਨੂੰ ਤੇ ਤੇਰੇ ਸਾਰੇ ਪ੍ਰਵਾਰ ਨੂੰ ਸੋਧਿਆ ਜਾਵੇਗਾ। ਘਟਨਾ ਤੋਂ ਬਾਅਦ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਗ੍ਰਾਂਟਾਂ ਹੜੱਪਣ ਵਾਲੇ ਪੰਚਾਇਤ ਸਕੱਤਰ ਤੇ ਸਰਪੰਚ ਸਹਿਤ ਵਿਜਲੈਂਸ ਵੱਲੋਂ ਤਿੰਨ ਵਿਰੁਧ ਪਰਚਾ ਦਰਜ਼
ਹਸਪਤਾਲ ਵਿਚ ਦਾਖ਼ਲ ਰਾਮਦਾਸ ਇਲਾਕੇ ਦੇ ਆੜਤੀ ਸੁਰਜੀਤ ਸਿੰਘ ਨੇ ਦਸਿਆ ਕਿ ਸਭ ਤੋਂ ਪਹਿਲਾਂ ਉਸਨੂੰ ਕਿਸੇ ਰਿੰਦੇ ਨਾਂ ਦੇ ਵਿਅਕਤੀ ਨੇ 24 ਅਪ੍ਰੈਲ 2024 ਨੂੰ ਵਟਸਐਪ ਕਾਲ ਕਰਕੇ 5 ਕਰੋੜ ਦੀ ਫ਼ਿਰੌਤੀ ਮੰਗੀ ਸੀ ਪ੍ਰੰਤੂ ਉਹ ਇੱਕ ਆਮ ਆੜਤੀ ਹੈ, ਜਿਸਦੇ ਚੱਲਦੇ ਉਸਨੇ ਇਹ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ। ਸੁਰਜੀਤ ਮੁਤਾਬਕ ਇਸਤੋਂ ਬਾਅਦ ਵੀ ਲਗਾਤਾਰ ਫ਼ੋਨ ਆਉਂਦੇ ਰਹੇ, ਜਿਸ ਕਾਰਨ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਉਸਨੂੰ 2 ਗੰਨਮੈਂਨ ਮੁਹੱਈਆਂ ਕਰਵਾ ਦਿੱਤੇ। ਆੜਤੀ ਨੇ ਦਸਿਆ ਕਿ ਹੁਣ ਜਦ ਉਹ ਆਪਣੇ ਘਰ ਦਾ ਗੇਟ ਬੰਦ ਕਰ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚੋਂ ਇੱਕ ਉਸਦੀ ਲੱਤ ’ਤੇ ਲੱਗੀ।
ਬਠਿੰਡਾ ’ਚ PRTC ਦੀ ਬੱਸ ਪਲਟੀ ,1 ਔਰਤ ਦੀ ਹੋਈ ਮੌਕੇ ’ਤੇ ਮੌ+ਤ,ਅੱਧੀ ਦਰਜ਼ਨ ਸਵਾਰੀਆਂ ਜਖ਼ਮੀ
ਆੜਤੀ ਸੁਰਜੀਤ ਸਿੰਘ ਨੇ ਦੁਖ਼ੀ ਹੁੰਦਿਆਂ ਦਸਿਆ ਕਿ ਇਸ ਹਮਲੇ ਤੋਂ ਕਰੀਬ 15 ਮਿੰਟ ਬਾਅਦ ਉਸਨੂੰ ਮੁੜ ਕਿਸੇ ਹਰਪ੍ਰੀਤ ਹੈਪੀ ਦੀ ਕਾਲ ਆਈ ਤੇ ਉਸਨੇ ਕਿਹਾ ਕਿ ਇਹ ਤਾਂ ਟਰੈਲਰ ਸੀ ਤੇ ਹੁਣ ਅਗਲੀ ਵਾਰ ਨਾਂ ਹੀ ਤੂੰ ਬਚੇਗਾ ਤੇ ਨਾਂ ਹੀ ਤੇਰਾ ਪੁੱਤਰ। ਆੜਤੀ ਨੇ ਕਿਹਾ ਕਿ ਅਜਿਹੇ ਮਾਹੌਲ ਵਿਚ ਕੋਈ ਵਿਅਕਤੀ ਕਿਵੇਂ ਆਪਣਾ ਕੰਮ ਕਰ ਸਕਦਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਸਬੰਧ ਵਿਚ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਜਲਦੀ ਹੀ ਮੁਲਜਮਾਂ ਨੂੰ ਕਟਿਹਰੇ ਵਿਚ ਖੜਾ ਕੀਤਾ ਜਾਵੇਗਾ।
Share the post "ਫ਼ਿਰੌਤੀ ਲਈ ਪਹਿਲਾਂ ਬਦ.ਮਾਸ਼ਾਂ ਨੇ ਆੜਤੀ ਦੇ ਮਾਰੀਆਂ ਗੋ+ਲੀਆਂ, ਮੁੜ ਫ਼ੋਨ ’ਤੇ ਦਿੱਤੀ ਧਮਕੀ"