11 ਅਪ੍ਰੈਲ ਜਲੰਧਰ ਰੈਲੀ ਦੀਆਂ ਤਿਆਰੀਆਂ ਮੁਕੰਮਲ -ਕਾਮਰੇਡ ਸੁਖਮਿੰਦਰ ਸਿੰਘ ਬਾਠ
ਬਠਿੰਡਾ, 8 ਅਪ੍ਰੈਲ: ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੀ.ਪੀ.ਆਈ.ਐੱਮ ਜ਼ਿਲ੍ਹਾ ਬਠਿੰਡਾ ਦੀ ਜਨਰਲ ਬਾਡੀ ਦੀ ਅਹਿਮ ਮੀਟਿੰਗ ਪਾਰਟੀ ਦਫ਼ਤਰ ਕਾਮਰੇਡ ਗੁਰਦੇਵ ਸਿੰਘ ਭਗਤਾ ਯਾਦਗਾਰ ਹਾਲ ਵਿੱਚ ਜ਼ਿਲ੍ਹਾ ਸਕੱਤਰ ਕਾਮਰੇਡ ਡਾਕਟਰ ਸੁਖਮਿੰਦਰ ਸਿੰਘ ਬਾਠ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਮੇਘ ਰਾਜ ਸ਼ਰਮਾ ਵੱਲੋਂ ਕੀਤੀ ਗਈ।ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਜਤਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ।
ਭਾਜਪਾ ਵਿਰੁਧ ਪਿੰਡਾਂ ’ਚ ਮੁੜ No Entry ਦੇ ਬੈਨਰ ਲੱਗਣ ਲੱਗੇ, ਉਮੀਦਵਾਰਾਂ ਦਾ ਵਿਰੋਧ ਵੀ ਜਾਰੀ
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 11 ਅਪ੍ਰੈਲ ਨੂੰ ਸੀ.ਪੀ.ਆਈ.ਐੱਮ ਦੇ ਜਲੰਧਰ ਤੋਂ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੇ ਹੱਕ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ।ਜ਼ਿਲ੍ਹਾ ਬਠਿੰਡਾ ਵੱਲੋਂ ਮਹਾਨ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜੱਦੀ ਪਿੰਡ ਬੰਡਾਲਾ ਜਲੰਧਰ ਵਿਖੇ ਹੋ ਰਹੀ ਰੈਲੀ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਅਗਾਮੀ ਚੋਣਾਂ ਦੇ ਸੰਬੰਧ ਵਿੱਚ ਆਗੂ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਅਜਿਹੇ ਸਮੇਂ ’ਤੇ ਹੋ ਰਹੀਆਂ ਹਨ ਜਦੋਂ ਭਾਰਤ ਦਾ ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਦਹਾਕੇ ਲੰਬੇ ਸ਼ਾਸਨ ਦੁਆਰਾ ਪੈਦਾ ਹੋਏ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਭਾਜਪਾ ਨੇ ਬਠਿੰਡਾ ’ਚ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਘੇਰਣ ਦੀ ਬਣਾਈ ਰਣਨੀਤੀ!
ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਡੇ-ਵੱਡੇ ਕਾਰਪੋਰੇਟ, ਦੇਸੀ ਅਤੇ ਵਿਦੇਸ਼ੀ ਦੇ ਫਾਇਦੇ ਲਈ ਕੰਮ ਕਰ ਰਹੀ ਹੈ।ਮੋਦੀ ਸਰਕਾਰ ਬੁਖਲਾਹਟ ਵਿੱਚ ਆ ਕੇ ਵਿਰੋਧੀ ਧਿਰਾਂ ਦੇ ਖਿਲਾਫ਼ ਕਾਰਵਾਈ ਕਰਵਾ ਰਹੀ ਹੈ। ਇਸ ਲਈ ਆਗਾਮੀ ਚੋਣਾਂ ਵਿੱਚ ਇਸ ਕਾਰਪੋਰੇਟ ਫਿਰਕੂ ਗਠਜੋੜ ਨੂੰ ਹਰਾਉਣਾ ਅਤੇ ਸੀ.ਪੀ.ਆਈ.ਐੱਮ ਖੱਬੀਆਂ ਪਾਰਟੀਆਂ ਨੂੰ ਮਜ਼ਬੂਤ ਕਰਨਾ ਅਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਜੀ.ਐੱਸ.ਭੁੱਲਰ, ਕਾਮਰੇਡ ਅਮੀ ਲਾਲ, ਕਾਮਰੇਡ ਬਲਕਾਰ ਸਿੰਘ,ਕਾਮਰੇਡ ਡਾ ਗੁਰਦੇਵ ਸਿੰਘ ਰਾਮਾਂ, ਕਾਮਰੇਡ ਬਨਵਾਰੀ ਲਾਲ,ਸਾਥੀ ਵਿਨੋਦ ਸਿੰਘ,ਸਾਥੀ ਲਛਮਣ ਸਿੰਘ,ਸਾਥੀ ਪ੍ਰਦੀਪ ਸਿੰਘ,ਸਾਥੀ ਸੋਹਣ ਸਿੰਘ, ਪ੍ਰਤਿਭਾ ਸ਼ਰਮਾ,ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।
Share the post "ਦੇਸ਼ ਦੇ ਹਿੱਤ ਲਈ ਮੋਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਹਰਾਉਣਾ ਅਤਿ ਜ਼ਰੂਰੀ -ਕਾਮਰੇਡ ਜਤਿੰਦਰ ਪਾਲ ਸਿੰਘ"