Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਦੇਸ ’ਚ ਨਵੀਂ ਸਰਕਾਰ ਬਣਾਉਣ ਨੂੰ ਲੈ ਕੇ ਹਲਚਲ ਤੇਜ਼, ਮੋਦੀ ਅੱਜ ਦੇਣਗੇ ਅਸਤੀਫ਼ਾ!

NDA ਅਤੇ INDIA ਦੀ ਮੀਟਿੰਗ ਅੱਜ
ਨਵੀਂ ਦਿੱਲੀ, 5 ਜੂਨ: ਲੋਕ ਸਭਾ ਚੋਣਾਂ ਦੇ ਬੀਤੇ ਕੱਲ ਆਏ ਨਤੀਜਿਆਂ ਤੋਂ ਬਾਅਦ ਦੇਸ ਵਿਚ ਨਵੀਂ ਸਰਕਾਰ ਬਣਾਉਣ ਲਈ ਸਿਆਸੀ ਦਲਾਂ ਨੇ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੇਸ਼ੱਕ ਭਾਜਪਾ ਨੂੰ ਸਪੱਸ਼ਟ ਬਹੁਮਤ ਤੋਂ ਵੀ ਘੱਟ ਸੀਟਾਂ ਮਿਲੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਪਾਰਟੀ ਦੇਸ ’ਚ ਤੀਜ਼ੀ ਵਾਰ ਮੁੜ NDA ਦੀ ਅਗਵਾਈ ਹੇਠ ਸਰਕਾਰ ਬਣਨ ਲਈ ਆਸਵੰਦ ਹੈ। ਪਤਾ ਲੱਗਿਆ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਅੱਜ ਕੈਬਨਿਟ ਮੀਟਿੰਗ ਸੱਦੀ ਗਈ ਹੈ, ਜਿਸਦੇ ਵਿਚ ਉਹ ਅਪਣੇ ਮੰਤਰੀ ਮੰਡਲ ਨੂੰ ਭੰਗ ਕਰਕੇ ਰਾਸਟਰਪਤੀ ਨੂੰ ਅਪਣਾ ਅਸਤੀਫ਼ਾ ਸੌਪ ਸਕਦੇ ਹਨ ਤੇ ਨਾਲ ਹੀ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰਨਗੇ।

ਲੋਕ ਸਭਾ ਚੋਣ ਨਤੀਜ਼ੇ:ਅਕਾਲੀ ਦਲ ਲਈ ਖ਼ਤਰੇ ਦਾ‘ਘੁੱਗੂ’!ਅਕਾਲੀਆਂ ਦੇ ਮੁਕਾਬਲੇ ਭਾਜਪਾ ਦਾ ਵੋਟ ਬੈਂਕ ਵਧਿਆ

ਇਸਤੋਂ ਇਲਾਵਾ ਸ਼ਾਮ ਨੂੰ ਗਠਜੋੜ ਦੀ ਇੱਕ ਮੀਟਿੰਗ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਮੀਟਿੰਗ ਸੱਦੀ ਗਈ ਹੈ। ਜਿਕਰਯੋਗ ਹੈ ਕਿ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਤੇ ਪੂਰੇ NDA ਗਠਜੋੜ ਨੂੰ 292 ਸੀਟਾਂ ਮਿਲੀਆਂ ਹਨ। ਇਸਦੇ ਬਾਵਜੂਦ ਸਰਕਾਰ ਬਣਾਉਣ ਵਿਚ ਸਭ ਤੋਂ ਵੱਡਾ ਹੱਥ ਤੇਲਗੂ ਦੇਸਮ ਪਾਰਟੀ ਅਤੇ ਜਨਤਾ ਦਲ ਯੂਨਾਇਟਡ ਦਾ ਰਹਿਣ ਵਾਲਾ ਹੈ, ਜਿਸਦੇ ਚੱਲਦੇ ਪੂਰੇ ਦੇਸ ਦੇ ਸਿਆਸੀ ਮਾਹਰਾਂ ਦੀਆਂ ਨਿਗਾਹਾਂ ਚੰਦਰ ਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ’ਤੇ ਟਿਕੀਆਂ ਹੋਈਆਂ ਹਨ।

ਪੰਜਾਬੀਆਂ ਨੇ ਦਲ-ਬਦਲੂਆਂ ਨੂੰ ਨਹੀਂ ਲਗਾਇਆ ਮੂੰਹ,ਰਾਜ ਕੁਮਾਰ ਚੱਬੇਵਾਲ ਨੂੰ ਛੱਡ ਸਾਰੇ ਹਾਰੇ

ਦੂਜੇ ਪਾਸੇ 234 ਸੀਟਾਂ ਮਿਲਣ ਦੇ ਬਾਵਜੂਦ INDIA ਗਠਜੋੜ ਪੂਰੀ ਤਰ੍ਹਾਂ ਉਤਸਾਹਤ ਹੈ ਅਤੇ ਇਸਦੇ ਵੱਲੋਂ ਵੀ ਅੱਜ ਦਿੱਲੀ ਵਿਚ ਮੀਟਿੰਗ ਸੱਦੀ ਗਈ ਹੈ। ਬੀਤੇ ਕੱਲ ਕਾਂਗਰਸ ਪ੍ਰਧਾਨ ਮਲਿਕਰੁਜਨ ਖੜਗੇ ਅਤੇ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਸੀ ਕਿ ਉਹ ਹਾਲੇ ਆਪਣੇ ਪੱਤੇ ਨਹੀਂ ਖੋਲਣਗੇ ਤੇ ਸਰਕਾਰ ਬਾਰੇ ਚਰਚਾ ਬੁੱਧਵਾਰ ਨੂੰ ਹੋਣ ਵਾਲੀ 9N491 ਗਠਜੋੜ ਦੀ ਮੀਟਿੰਗ ਵਿਚ ਲਿਆ ਜਾਵੇਗਾ। ਚਰਚਾ ਹੈ ਕਿ INDIA ਗਠਜੋੜ ਵੱਲੋਂ ਵੀ ਚੰਦਰ ਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ’ਤੇ ਡੋਰੇ ਪਾਏ ਜਾ ਰਹੇ ਹਨ।

 

Related posts

ਨਵਜੋਤ ਸਿੰਘ ਵਿਰੁਧ ਰੋਡਰੇਜ ਮਾਮਲਾ: ਸੁਪਰੀਮ ਕੋਰਟ ਵਲੋਂ ਫੈਸਲਾ ਸੁਰੱਖਿਅਤ

punjabusernewssite

ਹਾਲੇ ਤਾਂ ਖੇਲਾ ਸ਼ੁਰੂ ਹੋਇਆ: ਤੇਜਸਵੀ ਯਾਦਵ

punjabusernewssite

10 ਸਿੱਖਾਂ ਦਾ ਝੂਠਾ ਮੁਕਾਬਲਾ ਕਰਨ ਵਾਲੇ ਪੁਲਿਸ ਮੁਲਾਜਮਾਂ ਨੂੰ ਹਾਈਕੋਰਟ ਵਲੋਂ ਜਮਾਨਤ ਦੇਣ ਤੋਂ ਨਾਂਹ

punjabusernewssite