ਚੰਡੀਗੜ੍ਹ, 8 ਜੂਨ: ਹਰਿਆਣਾ ਸਰਕਾਰ ਨੇ ਨਵੇਂ ਸਿਰੋ ਤੋਂ ਜਿਲਾ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਮੁੱਖ ਸਕੱਤਰ ਦਫਤਰ ਦੀ ਸ਼ਿਕਾਇਤ ਹੱਲ ਬ੍ਰਾਂਚ ਵੱਲੋਂ ਜਾਰੀ ਇਸ ਸਬੰਧੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਨਾਇਬ ਸਿੰਘ ਨੂੰ ਗੁਰੂਗ੍ਰਾਮ ਜਿਲਾ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀ ਦਾ ਚੇਅਰਮੈਨ ਬਣਾਇਆ ਹੈ। ਇਸ ਤਰ੍ਹਾਂ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੰਵਰਪਾਲ ਨੂੰ ਪਾਣੀਪਤ ਤੇ ਪੰਚਕੂਲਾ, ਉਦਯੋਗ ਤੇ ਵਪਾਰ ਮੰਤਰੀ ਮੂਲਚੰਦ ਸ਼ਰਮਾ ਨੂੰ ਨੂੰਹ ਤੇ ਚਰਖੀ ਦਾਦਰੀ, ਊਰਜਾ ਮੰਤਰੀ ਰਣਜੀਤ ਸਿੰਘ ਨੂੰ ਮਹੇਂਦਰਗੜ੍ਹ ਤੇ ਸੋਨੀਪਤ, ਵਿੱਤ ਮੰਤਰੀ ਜੈਪ੍ਰਕਾਸ਼ ਦਲਾਲ ਨੂੰ ਰੋਹਤਕ ਤੇ ਫਰੀਦਾਬਾਦ, ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ.ਬਨਵਾਰੀ ਲਾਲ ਨੂੰ ਪਲਵਲ ਤੇ ਹਿਸਾਰ ਅਤੇ ਸਿਹਤ ਮੰਤੀ ਡਾ. ਕਮਲ ਗੁਪਤਾ ਨੂੰ ਕੈਥਲ ਤੇ ਫਤਿਹਾਬਾਦ ਜਿਲਿ੍ਹਆਂ ਦੀ ਜਿਲਾ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਾਂ ਦੀਆਂ ਜਿੰਮੇਵਾਰੀਆਂ ਦਿੱਤੀਆਂ ਹਨ।
ਕਾਂਗਰਸ ਹਾਈ ਕਮਾਂਡ ਵੱਲੋਂ ਹੁਣ ਨਵਜੋਤ ਸਿੱਧੂ ਦੇ ਖੰਭ ਕੁਤਰਨ ਦੀ ਤਿਆਰੀ!
ਇਸ ਤਰ੍ਹਾਂ, ਸਕੂਲ ਸਿਖਿਆ ਰਾਜ ਮੰਤਰੀ ਸ੍ਰੀਮਤੀ ਸੀਮਾ ਤਿਰਖਾ ਨੂੰ ਰਿਵਾੜੀ, ਵਿਕਾਸ ਤੇ ਪੰਚਾਇਤ ਰਾਜ ਮੰਤਰੀ ਮਹਿਪਾਲ ਢਾਂਡਾ ਨੂੰ ਜੀਂਦ, ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਨੂੰ ਯਮੁਨਾਨਗਰ ਅਤੇ ਕੁਰੂਕਸ਼ੇਤਰ, ਸਿੰਚਾਈ ਤੇ ਜਲ ਸਰੋਤ ਰਾਜ ਮੰਤਰੀ ਅਭੈ ਸਿੰਘ ਯਾਦਵ ਨੂੰ ਝੱਜਰ, ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਨੂੰ ਕਰਨਾਲ ਅਤੇ ਅੰਬਾਲਾ, ਸਮਾਜਿਕ ਨਿਆਂ ਤੇ ਅਧਿਕਾਰਤਾ, ਅਨੁਸੂਚਿਤ ਜਾਤੀਆਂ ਤੇ ਪਿਛੜਾ ਵਰਗ ਭਲਾਈ ਅਤੇ ਅੰਤਯੋਦਯ ਰਾਜ ਮੰਤਰੀ ਬਿਸ਼ੰਬਰ ਸਿੰਘ ਨੂੰ ਸਿਰਸਾ ਅਤੇ ਚੌਗਿਰਦਾ, ਵਣ ਤੇ ਜੰਗਲੀ ਜੀਵ ਰਾਜ ਮੰਤਰੀ ਸੰਜੈ ਸਿੰਘ ਨੂੰ ਭਿਵਾਨੀ ਦੀ ਜਿਲਾ ਲੋਕ ਸੰਪਰਕ ਤੇ ਸ਼ਿਕਾਇਤ ਕਮੇਟੀਆਂ ਦਾ ਚੇਅਰਮੈਨ ਬਣਾਇਆ ਹੈ।
Share the post "ਹਰਿਆਣਾ ਸਰਕਾਰ ਵੱਲੋਂ ਨਵੇ ਸਿਰੇ ਤੋਂ ਜ਼ਿਲ੍ਹਾ ਸਿਕਾਇਤ ਨਿਵਾਰਣ ਕਮੇਟੀਆਂ ਦਾ ਗਠਨ"