ਸਾਬਕਾ ਅਕਾਉਟੈਂਟ ਦੇ ਕ*ਤ*ਲ ਦਾ ਮਾਮਲਾ; ਪ੍ਰਾਈਵੇਟ ਬੱਸ ਕੰਪਨੀ ਦੇ ਮਾਲਕ ਸਮੇਤ 6 ਵਿਰੁਧ ਪਰਚਾ ਦਰਜ਼

Date:

spot_img

👉ਪ੍ਰਵਾਰ ਵੱਲੋਂ ਮੁਲਜਮਾਂ ਦੇ ਫ਼ੜੇ ਜਾਣ ਤੱਕ ਪੋਸਟਮਾਰਟਮ ਕਰਵਾਉਣ ਤੋਂ ਇੰਨਕਾਰ
Bathinda News : ਲੰਘੀ 20 ਅਗਸਤ ਤੋਂ ਲਾਪਤਾ ਹੋਏ ਬਾਬਾ ਫਰੀਦ ਨਗਰ ਦੇ ਵਾਸੀ ਤੇ ਇੱਕ ਪ੍ਰਾਈਵੇਟ ਟ੍ਰਾਂਸਪੋਰਟ ਕੰਪਨੀ ਦੇ ਸਾਬਕਾ ਮੈਨੇਜ਼ਰ ਕਮ ਅਕਾਉਂਟੈਂਟ ਦੀ ਬੀਤੇ ਕੱਲ ਜੀਵਨ ਸਿੰਘ ਵਾਲਾ ਨੇੜਿਓਂ ਲੰਘਦੀ ਲਸਾੜਾ ਡਰੇਨ ’ਚੋਂ ਬਰਾਮਦ ਹੋਈ ਲਾਸ਼ ਦੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਟ੍ਰਾਂਸਪੋਰਟ ਕੰਪਨੀ ਦੇ ਮਾਲਕ ਸਮੇਤ 6 ਜਣਿਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਹਾਲਾਂਕਿ ਇਸ ਮਾਮਲੇ ਵਿਚ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ 👉ਆਪ ਸਰਕਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰੰਤੂ ਮ੍ਰਿਤਕ ਵਿਸ਼ਵਨਾਥ (47 ਸਾਲ) ਦੇ ਪ੍ਰਵਾਰ ਵਾਲਿਆਂ ਨੇ ਐਲਾਨ ਕੀਤਾ ਹੈ ਕਿ ਮੁਲਜਮਾਂ ਦੀ ਗ੍ਰਿਫਤਾਰੀ ਤੱਕ ਉਹ ਨਾਂ ਹੀ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਨਾਂ ਹੀ ਅੰਤਿਮ ਸੰਸਕਾਰ ਕਰਨਗੇ। ਜਿਕਰਯੋਗ ਹੈ ਕਿ ਵਿਸ਼ਵਨਾਥ 20 ਅਗਸਤ ਦੇਰ ਸ਼ਾਮ ਆਪਣੇ ਇੱਕ ਸਾਬਕਾ ਸਾਥੀ ਕਰਮਚਾਰੀ ਦੇ ਫ਼ੋਨ ਤੋਂ ਬਾਅਦ ਗਰੋਥ ਸੈਂਟਰ ਵੱਲ ਗਿਆ ਸੀ, ਜਿੱਥੋਂ ਰਾਸਤੇ ਵਿਚ ਕਾਰ ਸਵਾਰਾਂ ਨੇ ਟੱਕਰ ਮਾਰ ਕੇ ਉਸਨੂੰ ਅਗਵਾ ਕਰ ਲਿਆ ਸੀ। ਆਪਣੇ ਨਾਲ ਕਿਸੇ ਅਣਹੌਣੀ ਹੋਣ ਦੇ ਸ਼ੱਕ ‘ਚ ਵਿਸ਼ਵਨਾਥ ਘਰੋਂ ਜਾਂਦੇ ਸਮੇਂ ਆਪਣੇ ਮੋਬਾਇਲ ਫ਼ੋਨ ਦੀ ਵੀਡੀਓ ਆਨ ਕਰਕੇ ਜੇਬ ਵਿਚ ਪਾ ਕੇ ਗਿਆ ਸੀ, ਜਿਸਦੇ ਵਿਚ ਉਸਨੂੰ ਇੱਕ ਕਾਰ ਵੱਲੋਂ ਟੱਕਰ ਮਾਰਨ ਤੇ ਮੁੜ ਜਬਰੀ ਚੁੱਕ ਕੇ ਕਾਰ ਵਿਚ ਸੁੱਟਣ ਦੀ ਘਟਨਾ ਦੀ ਅਵਾਜ਼ ਉਸਦੇ ਮੋਬਾਇਲ ਵਿਚ ਕੈਦ ਹੋ ਗਈ, ਜਿਸਨੂੰ ਇੱਕ ਵੱਡਾ ਸਬੂਤ ਮੰਨਿਆ ਜਾ ਰਿਹਾ।

ਇਹ ਵੀ ਪੜ੍ਹੋ 👉Bathinda Police ‘ਚ ਮੁੜ ਹੋਏ ਤਬਾਦਲੇ; SHOs ਤੇ ਚੌਕੀ ਇੰਚਾਰਜ਼ ਬਦਲੇ, ਦੇਖੋ List

ਪ੍ਰੰਤੂ ਇਸਨੂੰ ਥਾਣਾ ਸਦਰ ਪੁਲਿਸ ਦੀ ਲਾਪਰਵਾਹੀ ਹੀ ਕਿਹਾ ਜਾ ਸਕਦਾ ਕਿ ਘਟਨਾ ਵਾਲੇ ਦਿਨ ਪ੍ਰਵਾਰ ਵੱਲੋਂ ਸਿਕਾਇਤ ਕਰਨ ਦੇ ਬਾਵਜੂਦ ਲਾਸ਼ ਮਿਲਣ ਤੱਕ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਤੇ ਇਹ ਭਾਣਾ ਵਾਪਰ ਗਿਆ। ਜਿਕਰਯੋਗ ਹੈ ਕਿ ਬੇਹੱਦ ਖਰਾਬ ਹਾਲਤ ‘ਚ ਬਰਾਮਦ ਹੋਈ ਲਾਸ਼ ਨੂੰ ਗੰਦੇ ਨਾਲੇ ਵਿਚੋਂ ਬਾਹਰ ਕੱਢਣ ‘ਤੇ ਪਤਾ ਲੱਗਿਆ ਕਿ ਮ੍ਰਿਤਕ ਦੇ ਹੱਥ-ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ। ਸ਼ੱਕ ਜਤਾਇਆ ਜਾ ਰਿਹਾ ਕਿ ਮੁਲਜਮਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਵਿਸ਼ਵਨਾਥ ਨੂੰ ਇੱਥੇ ਸੁੱਟਿਆ ਗਿਆ।

ਇਹ ਵੀ ਪੜ੍ਹੋ 👉Bathinda ‘ਚ ਨਸ਼ਾ ਤਸਕਰੀ ਦੇ ਕੇਸਾਂ ਵਿਚ ਫਸੀ ਮਹਿਲਾ ਦੇ ਘਰ ‘ਤੇ ਚੱਲਿਆ ਪ੍ਰਸ਼ਾਸ਼ਨ ਦਾ ਪੀਲਾ ਪੰਜ਼ਾ

ਪ੍ਰਵਾਰ ਦੇ ਦੋਸ਼ ਮੁਤਾਬਕ ਮੂਲਰੂਪ ਵਿਚ ਬਿਹਾਰ ਨਾਲ ਸਬੰਧਤ ਵਿਸ਼ਵਨਾਥ ਨਿਊ ਗੁਰੂ ਕਾਂਸ਼ੀ ਬੱਸ ਸਰਵਿਸ ਵਿਚ ਬਤੌਰ ਅਕਾਉਂਟੈਂਟ ਕੰਮ ਕਰ ਰਿਹਾ ਸੀ ਪ੍ਰੰਤੂ ਮਾਲਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋਣ ਕਾਰਨ ਉਸਨੇ ਲੰਘੀ 4 ਅਗਸਤ ਨੂੰ ਕੰਮ ਛੱਡ ਦਿੱਤਾ ਸੀ। ਮ੍ਰਿਤਕ ਦੀ ਪਤਨੀ ਤੇ ਭਰਾ ਮੁਤਾਬਕ ਘਟਨਾ ਵਾਲੇ ਦਿਨ ਇੱਕ ਸਾਜਸ਼ ਤਹਿਤ ਵਿਸ਼ਵਨਾਥ ਨੂੰ ਘਰ ਤੋਂ ਬੁਲਾਇਆ ਗਿਆ ਤੇ ਰਾਸਤੇ ਵਿਚ ਅਗਵਾ ਕਰਕੇ ਉਸਦਾ ਕਤਲ ਕੀਤਾ ਗਿਆ। ਮ੍ਰਿਤਕ ਦੇ ਭਰਾ ਜੈ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਮਾਮਲੇ ਦੀ ਜਾਂਚ ਗੁਰਪ੍ਰੀਤ ਸਿੰਘ ਨਾਂ ਦੇ ਥਾਣੇਦਾਰ ਕੋਲ ਸੀ ਪ੍ਰੰਤੂ ਉਸਨੇ ਇਸ ਕੇਸ ਵਿਚ ਲਾਪਰਵਾਹੀ ਵਰਤੀ ਤੇ ਇਹ ਭਾਣਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪੁਲਿਸ ਵੱਲੋਂ ਕਾਰਵਾਈ ਕੀਤੀ ਹੁੰਦੀ ਤਾਂ ਉਸਦੇ ਭਰਾ ਦੀ ਜਾਨ ਬਚ ਸਕਦੀ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

👉ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖ਼ਤਮ ਕਰਨ ਲਈ ਸ੍ਰੀ...

Vigilance Bureau ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Barnala News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Guru Kashi University ਦੇ ਨਿਊਜ਼ ਲੈਟਰ ਅਤੇ ਵਿਦਿਆਰਥੀ ਮੈਗਜ਼ੀਨ ਦੇ ਪੋਸਟਰ ਰੀਲੀਜ਼

Talwandi Sabo News: Guru Kashi University (ਗੁਰੂ ਕਾਸ਼ੀ ਯੂਨੀਵਰਸਿਟੀ)...

MRSPTU ਵੱਲੋਂ ਵਿਸ਼ਵ ਖੁਰਾਕ ਦਿਵਸ ਮੌਕੇ ਮਾਹਿਰ ਭਾਸ਼ਣ ਅਤੇ ‘ਬਿਨਾਂ ਅੱਗ ਦੇ ਭੋਜਨ ਤਿਆਰ ਕਰਨ’ ਦੇ ਮੁਕਾਬਲੇ ਕਰਵਾਏ

Bathinda News: MRSPTU; ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ...