Bathinda News:ਬਠਿੰਡਾ ਸ਼ਹਿਰ ’ਚ ਰਹਿਣ ਵਾਲੇ ਇੱਕ ਕੌਮੀ ਬੈਂਕ ਦੇ ਸਾਬਕਾ ਸੀਨੀਅਰ ਮੈਨੇਜ਼ਰ ਦੇ ਨਾਲ ਹੀ ਸਟਾਕ ਮਾਰਕੀਟਿੰਗ ਦੇ ਨਾਂ ’ਤੇ ਕਰੋੜਾਂ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਲੰਮੀ ਜਾਂਚ ਪੜਤਾਲ ਤੋਂ ਬਾਅਦ ਬਠਿੰਡਾ ਪੁਲਿਸ ਨੇ ਇਸ ਸਾਬਕਾ ਮੈਨੇਜਰ ਦੇ ਬਿਆਨਾਂ ’ਤੇ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਮੁਲਜਮਾਂ ਦਾ ਕੋਈ ਥਹੁ-ਪਤਾ ਨਹੀਂ ਲੱਗਿਆ ਹੈ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਉਕਤ ਮੈਨੇਜ਼ਰ ਸਾਹਿਬ ਆਪਣੀ ਨੌਕਰੀ ਦੌਰਾਨ ਬੈਂਕ ਦੀ ਕਈ ਮਹੱਤਵਪੂਰਨ ਪੋਸਟਾਂ ’ਤੇ ਰਹਿ ਕੇ ਲੋਕਾਂ ਨੂੰ ਬੈਂਕ ਫ਼ਰਾਡ ਤੋਂ ਬਚਣ ਦੀ ਸਲਾਹ ਦਿੰਦੇ ਰਹੇ ਹਨ। ਸਥਾਨਕ ਸਿਵਲ ਲਾਈਨ ਇਲਾਕੇ ਵਿਚ ਰਹਿਣ ਵਾਲੇ ਉਕਤ ਸਾਬਕਾ ਮੈਨੇਜਰ ਵੱਲੋਂ ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਦਸਿਆ ਹੈ ਕਿ ਮਿਤੀ 20.03.2025 ਨੂੰ ਦੁਪਹਿਰ ਸਮੇਂ ਆਪਣੇ ਘਰ ਵਿੱਚ ਹੀ ਮੌਜੂਦ ਸੀ ਤਾਂ ਉਸਨੂੰ ਕਿਸੇ ਨਾਮਲੂਮ ਵਿਅਕਤੀ ਵੱਲੋਂ ਇਕ ਵਟਸਐਪ ਗਰੁੱਪ J189 blinkX Wealth guidance ਵਿਚ ਐਡ ਕਰ ਲਿਆ ਗਿਆ, ਜੋ ਇਸ ਗਰੁੱਪ ਦੇ ਐਡਮਿਨ ਦਾ ਵੱਟਸਐਪ ਅਕਾਊਂਟ ਨੰਬਰ +917459868203 ਅਤੇ +918953203802 ਹੈ। ਇਸ ਵੱਟਸਐਪ ਗਰੁੱਪ ਵਿਚ ਕਾਫੀ ਹੋਰ ਵਿਅਕਤੀ ਵੀ ਐਡ ਸਨ, ਜੋ ਇਸ ਵੱਟਸਐਪ ਗਰੁੱਪ ਵਿਚ ਇੱਕ ਨਾਮਲੂਮ ਲੜਕੀ ਜੋ ਖੁਦ ਦਾ ਨਾਮ ਰਿਧੀ ਦੱਸਦੀ ਸੀ, ਨੇ ਦਸਿਆ ਕਿ ਉਹਨਾ ਦੀ ਕੰਪਨੀ ਦਾ ਨਾਮ blinkX Pro Securities ਹੈ, ਜੋ ਸਟਾਕ ਮਾਰਕਿਟ ਵਿਚ ਇਨਵੈਸਟ ਕਰਵਾਉਦੀਂ ਹੈ। ਉਕਤ ਵੱਟਸਐਪ ਗਰੁੱਪ ਵਿਚ ਇੱਕ ਨਾਮਲੂਮ ਵਿਅਕਤੀ ਜੋ ਖੁਦ ਦਾ ਨਾਮ ਕੇਸ਼ਵ ਬੱਤਰਾ ਦੱਸਦਾ ਹੈ ਅਤੇ ਖੁਦ ਨੂੰ ਕੰਪਨੀ ਦਾ ਸਟਾਕ ਐਨੀਲਿਸਟ ਦੱਸਦਾ ਸੀ, ਵੀ ਹਰ ਰੋਜ ਸੁਬਹ ਗਰੁੱਪ ਵਿੱਚ ਮਾਰਕਿਟ ਸਬੰਧੀ ਜਾਣਕਾਰੀ ਦਿੰਦਾ ਸੀ ਅਤੇ ਗਰੁੱਪ ਵਿਚ ਮੌਜਦ ਕਾਫੀ ਵਿਅਕਤੀ ਉਸ ਵੱਲੋਂ ਦੱਸੀ ਜਾਂਦੀ ਜਾਣਕਾਰੀ ਅਨੁਸਾਰ ਇੰਨਵੈਸਟ ਕਰਕੇ ਪ੍ਰੋਫਿਟ ਕਮਾਉਣ ਸਬੰਧੀ ਸਕਰੀਨਸ਼ੋਟ ਸ਼ੇਅਰ ਕਰਦੇ ਰਹਿੰਦੇ ਸਨ।
ਇਹ ਵੀ ਪੜ੍ਹੋ ਮੁਹਾਲੀ ਪੁਲਿਸ ਵੱਲੋਂ ਆਨਲਾਈਨ ਠੱਗੀ ਦਾ ਪਰਦਾਫ਼ਾਸ; 7 ਨਾਈਜੀਰੀਅਨ ਕੀਤੇ ਗ੍ਰਿਫਤਾਰ
ਰਿੱਧੀ ਵੱਲੋ ਕੰਪਨੀ ਦੇ ਵੱਟਸਐਪ ਗਰੁੱਪ ਰਾਹੀਂ ਗੂਗਲ ਪਲੇ ਸਟੋਰ ਤੋਂ ਉਹਨਾ ਦੀ ਕੰਪਨੀ ਦੀ ਐਪ blinkX Pro ਉਸਦੇ ਮੋਬਾਇਲ ਫੋਨ ਵਿੱਚ ਡਾਊਨਲੋਡ ਕਰਵਾ ਕੇ ਇੰਸਟਾਲ ਕਰਵਾਈ ਅਤੇ ਉਸਦਾ ਇੱਕ ਅਕਾਉਂਟ ਬਣਾ ਦਿੱਤਾ। ਇਸਤੋਂ ਬਾਅਦ ਕੰਪਨੀ ਦੇ ਵੱਟਸਐਪ ਗਰੁੱਪ ਵਿੱਚ ਰਿੱਧੀ ਉਕਤ ਨੇ ਇਨਵੈਸਟਮੈਂਟ ਕਰਨ ਦੀ ਜਾਣਕਾਰੀ ਹਾਸਲ ਕਰਨ ਲਈ ਕੰਪਨੀ ਦੇ ਅਕਾਊਂਟ ਮੈਨੇਜਰ ਨੀਨਦ ਕਦਮ ਜਿਸਦਾ ਵੱਟਸਐਪ ਅਕਾਊਂਟ ਨੰਬਰ +917400455621 ਦੇ ਹੋਰ ਵਟਸਐਪ ਗਰੁੱਪ blinkX-J06-24Y8 ਵਿੱਚ ਐਡ ਕਰ ਲਿਆ। ਜਿਸ ਵਿੱਚ ਨੀਨਦ ਕਦਮ ਉਕਤ ਵੱਲੋ ਉਸਨੂੰ ਬੈਕਆਫ ਮਹਾਰਾਸਟਰਾ ਦਾ ਅਕਾਊਂਟ ਨੰਬਰ 60527458331 ਵਿੱਚ ਪੈਸੇ ਟਰਾਂਸਫਰ ਕਰਨ ਲਈ ਕਿਹਾ ਤੇ ਉਸਨੇ ਉਸਦੇ ਦਿਨ ਹੀ ਆਪਣੇ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਵਿਚੋਂ 50,000/- ਰੁਪਏ ਟਰਾਂਸਫਰ ਕਰ ਦਿੱਤੇ, ਜੋ ਕੁੱਝ ਸਮੇਂ ਬਾਅਦ ਉਕਤ ਰਕਮ ਮੇਰੇ ਕੰਪਨੀ ਦੀ ਐਪ ਪਰ ਬਣੇ ਅਕਾਊਂਟ ਵਿੱਚ ਦਿਖਾਈ ਦੇਣ ਲੱਗ ਗਏ। ਜਿਸ ਉਪਰੰਤ ਰਿਧੀ ਉਕਤ ਵੱਲੋਂ ਮੈਨੂੰ ਇੱਕ ਨਵੇ ਵੱਟਸਐਪ ਗਰੁੱਪ ਵਿੱਚ ਐਂਡ ਕਰ ਲਿਆ, ਜਿਸ ਉਪਰੰਤ ਰਿੱਧੀ ਉਕਤ ਵੱਲੋ ਇਸ ਗਰੁੱਪ ਰਾਹੀਂ ਅਤੇ ਕੰਪਨੀ ਦੇ ਵਟਸਐਪ ਗਰੁੱਪ ਰਾਹੀਂ ਉਸਨੂੰ ਸ਼ੇਅਰ ਮਾਰਕਿਟ ਵਿੱਚ ਕੁੱਝ ਸਟਾਕਸ ਵਿਚ ਇੰਨਵੈਸਟ ਕਰਨ ਸਬੰਧੀ ਹਦਾਇਤ ਕੀਤੀ ਜਾਂਦੀ ਸੀ, ਜਿਸਤੇ ਉਸਦੇ ਵੱਲੋਂ ਉਹਨਾਂ ਦੇ ਕਹਿਣ ਅਨੁਸਾਰ ਮਿਤੀ 26.03.2025 ਤੱਕ ਕੰਪਨੀ ਦੀ ਐਪ ਰਾਹੀਂ ਕੁੱਲ 4,50,000/-ਰੁਪਏ ਵੱਖ-ਵੱਖ ਕੰਪਨੀਆ ਵਿੱਚ ਇੰਨਵੈਸਟ ਕੀਤੇ। ਜਿਸਤੇ ਉਸਨੂੰ ਕਰੀਬ 28,451/- ਰੁਪਏ ਮੁਨਾਫਾ ਹੋਇਆ। ਫਿਰ ਉਸਨੇ ਮਿਤੀ 26.03.2025 ਨੂੰ ਕੰਪਨੀ ਦੀ ਉਕਤ ਐਪ ਵਿੱਚੋਂ 7000/- ਰੁਪਏ ਕਢਵਾਉਣ ਸਬੰਧੀ ਰਿਕਵੈਸਟ ਕੀਤੀ ਤਾਂ ਉਕਤ ਕੰਪਨੀ ਵੱਲੋਂ ਉਸਦੇ ਸਟੇਟ ਬੈਂਕ ਆਫ ਇੰਡੀਆ ਦੇ ਉਕਤ ਅਕਾਉਂਟ ਵਿਚ 7000/-ਟਰਾਂਸਫਰ ਕਰ ਦਿੱਤੇ ਗਏ।
ਇਹ ਵੀ ਪੜ੍ਹੋ Big News: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਗਵਾਹ ਦੀ ਹੋਈ ਮੌ+ਤ!
ਜਿਸਤੇ ਦਰਖਾਸਤੀ ਨੂੰ ਉਕਤਾਨ ਨਾਮਲੂਮ ਵਿਅਕਤੀਆਂ ਦੀਆ ਗੱਲਾਂ ਪਰ ਪੂਰਾ ਯਕੀਨ ਹੋ ਗਿਆ ਅਤੇ ਜਿਸਤੋਂ ਬਾਅਦ ਉਸਦੇ ਵੱਲੋਂ ਮਿਤੀ 06.05.2025 ਤੱਕ ਕਰੀਬ 1,11,90,000/- ਰੁਪਏ ਕੰਪਨੀ ਦੇ ਅਕਾਊਟ ਮੈਨੇਜਰ ਨੀਨਦ ਕਦਮ ਵੱਲੋ ਦਿੱਤੇ ਗਏ ਵੱਖ ਵੱਖ ਬੈਕ ਅਕਾਊਂਟਸ ਵਿਚ ਵੱਖ-ਵੱਖ ਟਰਾਂਜੈਕਸ਼ਨਾ ਰਾਹੀਂ ਟਰਾਂਸਫਰ ਕਰਵਾ ਦਿੱਤੇ ਗਏ। ਕੰਪਨੀ ਦੀ ਐਪ ਅਨੁਸਾਰ ਉਸਨੂੰ ਕਰੀਬ 2,46,14,510/- ਰੁਪਏ ਦਾ ਪ੍ਰੋਫਿਟ ਹੋਇਆ। ਉਸ ਵੱਲੋਂ ਉਕਤ ਕੰਪਨੀ ਰਾਹੀਂ ਇੰਨਵੈਸਟਮੈਂਟ ਕਰਨ ਲਈ ਡਿਪੋਸਿਟ ਕੀਤੀ ਰਕਮ ਵਿਚੋਂ ਮਿਤੀ 22-04-2025 ਤੱਕ ਕਰੀਬ 2,46,000/- ਰੁਪਏ ਵੱਖ-ਵੱਖ ਟਰਾਂਜੈਕਸ਼ਨਾ ਰਾਹੀਂ ਕਢਵਾ ਲਏ ਸਨ। ਪਰੰਤੂ ਜਦ ਮਿਤੀ 09-05-2025 ਨੂੰ ਦਰਖਾਸਤੀ ਨੇ ਉਕਤ ਕੰਪਨੀ ਦੀ ਐਪ ਵਿਚੋਂ 2,50,00,000/- ਰੁਪਏ ਕਢਵਾਉਣ ਦੀ ਕੋਸ਼ਿਸ ਕੀਤੀ ਤਾਂ ਪੈਸੇ ਨਹੀਂ ਨਿਕਲੇ। ਜਿਸਦੇ ਚੱਲਦੇ ਉਸਨੇ ਕੰਪਨੀ ਦੇ ਅਕਾਉਂਟ ਮੈਨੇਜਰ ਨੀਨਦ ਕਦਮ ਨਾਲ ਵੱਟਸਐਪ ਉਪਰ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਤੁਹਾਡਾ ਪ੍ਰੋਫਿਟ 2 ਕਰੋੜ ਰੁਪਏ ਤੋਂ ਉਪਰ ਦਾ ਬਣਦਾ ਹੈ, ਇਸ ਲਈ ਤੁਹਾਨੂੰ 15 ਪ੍ਰਤੀਸ਼ਤ ਟੈਕਸ ਦੇ ਹਿਸਾਬ ਨਾਲ ਕਰੀਬ 37 ਲੱਖ ਰੁਪਏ ਸਰਵਿਸ ਫੀਸ ਜਮਾਂ ਕਰਾਉਣੀ ਪਵੇਗੀ ਤਾਂ ਹੀ ਤੁਹਾਡੀ ਰਕਮ ਵਾਪਿਸ ਮਿਲ ਸਕਦੀ ਹੈ। ਜਿਸ ’ਤੇ ਦਰਖਾਸਤੀ ਨੂੰ ਮਾਮਲਾ ਸ਼ੱਕੀ ਲੱਗਿਆ ਅਤੇ ਉਸਨੇ ਉਹਨਾ ਨੂੰ ਕੰਪਨੀ ਦੇ ਖਾਤੇ ਵਿੱਚੋਂ ਉਕਤ ਸਰਵਿਸ ਫੀਸ ਕੱਟ ਕੇ ਉਸਦੇ ਬਾਕੀ ਪੈਸੇ ਵਾਪਿਸ ਅਦਾ ਕਰ ਕਰਨ ਲਈ ਕਿਹਾ ਪਰੰਤੂ ਕੰਪਨੀ ਦੇ ਅਕਾਊਂਟ ਮੈਨੇਜਰ ਨੇ ਕਿਹਾ ਕਿ ਇਹ ਕਾਨੂੰਨ ਹੈ, ਇਸ ਲਈ ਜਦ ਤੱਕ ਤੁਸੀਂ ਉਕਤ ਰਕਮ ਡਿਪਾਜਿਟ ਨਹੀ ਕਰਦੇ ਉਦੋਂ ਤੱਕ ਤੁਸੀਂ ਕੰਪਨੀ ਦੀ ਦੇ ਖਾਤੇ ਵਿੱਚ ਪਈ ਰਕਮ ਨੂੰ ਕਢਵਾ ਨਹੀ ਸਕਦੇ। ਅਖ਼ੀਰ ਵਿਚ ਉਸਨੇ ਕਿਹਾ ਕਿ ਉਸਨੂੰ ਉਸ ਵੱਲੋਂ ਉਕਤ ਕੰਪਨੀ ਰਾਹੀਂ ਇੰਨਵੈਸਟ ਕੀਤੇ 1,11,90,000/- ਰੁਪਏ ਹੀ ਵਾਪਿਸ ਕਰ ਦਿੱਤੇ ਜਾਣ, ਪਰੰਤੂ ਕੰਪਨੀ ਦੇ ਅਕਾਉਂਟ ਮੈਨੇਜਰ ਨੀਨਦ ਕਦਮ, ਕੇਸ਼ਵ ਬੱਤਰਾ ਅਤੇ ਰਿਧੀ ਵੱਲੋਂ ਮੇਰੀ ਰਕਮ ਵਾਪਿਸ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ ਮੋਦੀ ਦੀ ਅਗਵਾਈ ਹੇਠ ਨੀਤੀ ਆਯੋਗ ਦੀ ਮੀਟਿੰਗ ਅੱਜ, ਪੰਜਾਬ BBMB ਸਹਿਤ ਚੁੱਕੇਗਾ ਅਹਿਮ ਮੁੱਦੇ
ਜਿਸਤੇ ਉਸਨੇ ਉਕਤ ਕੰਪਨੀ ਬਾਰੇ ਕੁੱਝ ਰੀਸਰਚ ਕੀਤੀ ਤਾ ਉਸਨੂੰ ਪਤਾ ਲੱਗਾ ਕਿ JM financial group ਦੀ blinkX Securities ਦੀ ਅਸਲੀ ਐਪ blinkX ਹੈ, ਜਦਕਿ ਉਕਤਾਨ ਵਿਅਕਤੀਆਂ ਵੱਲੋਂ ਉਸਦੇ ਫੋਨ ਵਿੱਚ ਜੋ ਐਪ ਇੰਸਟਾਲ ਕਰਵਾਈ ਗਈ ਹੈ ਉਹ blinkX Pro ਹੈ। ਇਸ ਤੋਂ ਇਲਾਵਾ ਕੰਪਨੀ ਦੇ ਕਰਮਚਾਰੀ ਸਿਰਫ ਵੱਟਸਐਪ ਮੈਸਿਜ ਜਾਂ ਕਾਲ ਰਾਹੀਂ ਹੀ ਗੱਲ ਕਰਦੇ ਹਨ। ਉਹਨਾ ਦੇ ਵੱਟਸਐਪ ਅਕਾਊਂਟ ਨੰਬਰ ਪਰ ਆਮ ਕਾਲਿੰਗ ਸੁਵਿਧਾ ਉਪਲੱਬਧ ਨਹੀ ਹੈ। ਜਿਸਦੇ ਚੱਲਦੇ ਉਕਤ ਵਿਅਕਤੀਆਂਨੇ ਇੱਕ ਨਾਮੀ ਕੰਪਨੀ ਦੀ ਐਪ ਨਾਲ ਮਿਲਦੀ ਜੁਲਦੀ ਨਕਲੀ ਐਪ ਬਣਾ ਕੇ ਸ਼ੇਅਰ ਮਾਰਕਿਟ ਵਿੱਚ ਇੰਨਵੈਸਟਮੈਂਟ ਕਰਾਉਣ ਦੇ ਨਾਮ ਉਪਰ ਉਸ ਨਾਲ ਕਰੀਬ 1,11,90,000/- ਰੁਪਏ ਦੀ ਠੱਗੀ ਮਾਰ ਲਈ। ਪੁਲਿਸ ਨੇ ਇਸ ਕੇਸ ਦੀ ਪੜਤਾਲ ਤੋਂ ਬਾਅਦ ਬੀਐਨਐਸ ਦੀ ਧਾਰਾ 318 (2), ਆਈਟੀ ਐਕਟ ਦੀ ਧਾਰ 66(4) 2000 ਤਹਿਤ ਪਰਚਾ ਦਰਜ਼ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





