12 Views
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਰਿਡਾਰ ‘ਤੇ ਹੁਣ ਕਾਂਗਰਸ ਦੇ ਸਾਬਕਾ ਵਿਧਾਇਕ ਰਾਵਦਾਨ ਸਿੰਘ ਆ ਗਏ ਹਨ। ਈਡੀ ਵੱਲੋਂ ਰਾਵਦਾਨ ਸਿੰਘ ਦੇ 15 ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ ਹੈ। ਸਾਬਕਾ ਵਿਧਾਇਕ ‘ਤੇ ਬੈਂਕ ਨਾਲ 1392 ਕਰੋੜ ਦੀ ਠੱਗੀ ਦਾ ਦੋਸ਼ ਹੈ। ਰਾਵਦਾਨ ਸਿੰਘ ਹਰਿਆਣਾ ਦੇ ਮਹਿੰਦਰਗੜ੍ਹ ਵਿਧਾਨ ਸਭਾ ਤੋਂ ਵਿਧਾਇਕ ਰਹਿ ਚੁੱਕੇ ਹਨ।
ਮਜੀਠੀਆ ਅੱਜ SIT ਅੱਗੇ ਨਹੀਂ ਹੋਣਗੇ ਪੇਸ਼, ਪੰਜਾਬ ਸਰਕਾਰ ਪਹੁੰਚੀ ਸੁਪਰੀਮ ਕੋਰਟ!
ਖ਼ਬਰਾਂ ਦੀ ਮਨੀਏ ਤਾਂ ਈ.ਡੀ ਵੱਲੋਂ ਦਿੱਲੀ, ਗੁਰੂਗ੍ਰਾਮ, ਮਹਿੰਦਰਗੜ੍ਹ, ਬਹਾਦੁਰਗੜ੍ਹ ਅਤੇ ਜਮਸ਼ੇਦਪੁਰ ‘ਚ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਵਿਧਾਇਕ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ ਮੈਸਰਜ਼ ਅਲਾਇਡ ਸਟ੍ਰਿਪਸ ਲਿਮਟਿਡ ਨੇ ਬੈਂਕ ਤੋਂ 1392 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜੋ ਕਿ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ।
Share the post "ਸਾਬਕਾ ਵਿਧਾਇਕ ਨੇ ਬੈਂਕ ਨਾਲ ਕੀਤੀ 1392 ਕਰੋੜ ਦੀ ਠੱਗੀ! ED ਨੇ ਬੋਲਿਆ Hello"