ਚੰਡੀਗੜ੍ਹ, 15 ਅਕਤੂਬਰ: ਇੱਕ ਪਾਸੇ ਪੂਰੇ ਪੰਜਾਬ ਦੇ ਵਿਚ ਪੰਚਾਇਤ ਚੋਣਾਂ ਲਈ ਜੋਰ-ਸ਼ੋਰ ਨਾਲ ਵੋਟਾਂ ਦਾ ਕੰਮ ਚੱਲ ਰਿਹਾ ਤੇ ਦੂਜੇ ਪਾਸੇ ਅੱਜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਉੱਚ ਚੋਣਾਂ ਦੇ ਐਲਾਨ ਦੀ ਸੰਭਾਵਨਾ ਹੈ। ਦੇਸ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਅੱਜ ਬਾਅਦ ਦੁਪਿਹਰ ਸਾਢੇ 3 ਵਜੇਂ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਚਰਚਾ ਮੁਤਾਬਕ ਚੋਣ ਕਮਿਸ਼ਨਰ ਮਹਾਰਾਸ਼ਟਰ ਤੇ ਝਾਰਖੰਡ ਸੂਬਿਆਂ ਲਈ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੌਰਾਨ ਖ਼ਾਲੀ ਹੋਈਆਂ ਚਾਰ ਵਿਧਾਨ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਤੇ ਬਰਨਾਲਾ ਉਪਰ ਵੀ ਚੋਣਾਂ ਦਾ ਐਲਾਨ ਹੋ ਸਕਦਾ।
ਇਹ ਵੀ ਪੜ੍ਹੋ:ਪੰਜਾਬ ਦੇ ਵਿਚ ਪਿੰਡਾਂ ਦੀ ‘ਸਰਕਾਰ’ ਚੁਣਨ ਲਈ ਵੋਟਾਂ ਸ਼ੁਰੂ, ਵੋਟਰਾਂ ’ਚ ਭਾਰੀ ਉਤਸ਼ਾਹ, ਅੱਜ ਹੀ ਆਉਣਗੇ ਨਤੀਜ਼ੇ
ਉਂਝ ਇੰਨ੍ਹਾਂ ਸੀਟਾਂ ’ਤੇ ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਪਹਿਲਾਂ ਹੀ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ। ਦਸਣਾ ਬਣਦਾ ਹੈ ਕਿ ਗਿੱਦੜਬਾਹਾ ਸੀਟ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ, ਬਰਨਾਲਾ ਤੋਂ ਵਿਧਾਇਕ ਤੇ ਮੰਤਰੀ ਮੀਤ ਹੇਅਰ ਦੇ ਸੰਗਰੂਰ ਤੋਂ ਐਮ.ਪੀ ਬਣਨ, ਚੱਬੇਵਾਲ ਤੋਂ ਵਿਧਾਇਕ ਡਾ ਰਾਜ ਕੁਮਾਰ ਦੇ ਹੁਸ਼ਿਆਰਪੁਰ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁਰ ਤੋਂ ਐਮ.ਪੀ ਚੁਣੇ ਜਾਣ ਕਾਰਨ ਇਹ ਸੀਟਾਂ ਖ਼ਾਲੀ ਹੋਈਆਂ ਹਨ।
Share the post "ਪੰਚਾਇਤ ਚੋਣਾਂ ਦੇ ਦੌਰਾਨ ਪੰਜਾਬ ’ਚ 4 ਜਿਮਨੀ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ"