ਬਠਿੰਡਾ, 9 ਸਤੰਬਰ: ਜਿਲ੍ਹੇ ਦੇ ਇੱਕ ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਲੈਣ ਆਏ ਇੱਕ ਗੈਂਗਸਟਰ ਗੋਪੀ ਲਾਹੋਰੀਆ ਦੇ ਚਾਰ ਗੁਰਗਿਆਂ ਨੂੰ ਬਠਿੰਡਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਇਸ ਵਪਾਰੀ ਨੂੰ 5 ਸਤੰਬਰ ਤੋਂ ਲਗਾਤਾਰ ਉਸਦੇ ਮੋਬਾਇਲ ਨੰਬਰ ਉਪਰ ਅਣਜਾਣ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੀ ਮੰਗ ਲਈ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ। ਜਿਸ ਵਿੱਚ ਫਿਰੌਤੀ ਮੰਗਣ ਵਾਲੇ ਵੱਲੋਂ ਖੁਦ ਨੂੰ ਗੋਪੀ ਲਾਹੋਰੀਆ ਦੱਸਿਆ ਜਾ ਰਿਹਾ ਸੀ। ਪੁਲਿਸ ਅਧਿਕਾਰੀਆਂ ਮੁਤਾਬਿਕ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਕਣ ਵਾਲਾ ਨਾਲ ਸੰਬੰਧਿਤ ਗੋਪੀ ਲਾਹੌਰੀਆ ਵੀ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਬੈਠਾ ਹੋਇਆ ਹੈ। ਜਿੱਥੋਂ ਉਹ ਆਪਣਾ ਗੈਂਗ ਆਪਰੇਟ ਕਰਦਾ ਹੈ। ਪੁਲਿਸ ਵੱਲੋਂ ਇਸ ਸਬੰਧੀ ਮੁਕੱਦਮਾ ਨੰਬਰ 133 ਮਿਤੀ 06.09.2024 ਅ/ਧ: 308(2), 308(4), 62 BNS ਥਾਣਾ ਤਲਵੰਡੀ ਸਾਬੋ ਬਠਿੰਡਾ ਦਰਜ ਕੀਤਾ ਗਿਆ ਸੀ।
ਪੁਲਿਸ ਵੱਲੋਂ ਸੀ.ਆਈ.ਏ.ਸਟਾਫ-2 ਬਠਿੰਡਾ ਦੀ ਟੀਮ ਵੱਲੋਂ ਇਸ ਮਾਮਲੇ ‘ਤੇ ਕਾਰਵਾਈ ਕਰਦਿਆਂ ਅੱਜ ਤਫਤੀਸ਼ ਦੇ ਅਧਾਰ ‘ਤੇ ਬਾਹੱਦ ਫੋਕਲ ਪੁਆਇੰਟ ਇੰਡਸਟ੍ਰੀਅਲ ਏਰੀਆ ਪਾਸੋਂ ਸਾਹਿਲ ਸ਼ਰਮਾ ਉਰਫ ਸ਼ਾਲੂ ਵਾਸੀ ਨਿਊ ਪਰਵਾਨਾ ਨਗਰ ਮੋਗਾ ਅਤੇ ਅਸ਼ੋਕ ਕੁਮਾਰ ਉਰਫ ਕਾਟੋ ਵਾਸੀ ਬਾਜੀਗਰ ਕਬੀਰ ਨਗਰ ਮੋਗਾ, ਮਨੀਸ਼ ਕੁਮਾਰ ਉਰਫ ਮੋਹਿਤ ਵਾਸੀ ਮੁਹੱਲਾ ਸੋਢੀਆਂ ਵਾਲਾ ਮੋਗਾ ਅਤੇ ਕੁਲਦੀਪ ਸਿੰਘ ਉਰਫ ਖੰਡਾ ਪੁੱਤਰ ਵਾਸੀ ਸੇਖਾਂ ਵਾਲਾ ਚੌਂਕ ਮੁਹੱਲਾ ਸੋਢੀਆਂ ਵਾਲਾ ਮੋਗਾ ਨੂੰ ਦੋ ਮੋਟਰਸਾਇਕਲਾਂ ਅਤੇ ਇੱਕ ਪਿਸਤੌਲ ਦੇਸੀ 32 ਬੋਰ, ਤਿੰਨ ਮੋਬਾਇਲ ਫੋਨ ਕਾਬੂ ਕਰ ਲਿਆ ਹੈ।
ਪੰਜਾਬ ਭਰ ਵਿੱਚ ਡਾਕਟਰਾਂ ਦੀ ਹੜਤਾਲ ਦਾ ਪਿਆ ਭਾਰੀ ਅਸਰ, ਮਰੀਜ਼ਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ
ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੋਰੀਆ ਵਾਸੀ ਬੁੱਕਣ ਵਾਲਾ ਰੋਡ ਮੋਗਾ ਲਈ ਕੰਮ ਕਰਦੇ ਹਨ ਅਤੇ ਬਠਿੰਡਾ ਸ਼ਹਿਰ ਵਿਖੇ ਵਪਾਰੀ ਪਾਸੋਂ ਫਿਰੌਤੀ ਦੇ ਪੈਸੇ ਹਾਸਲ ਕਰਨ ਲਈ ਆਏ ਸਨ। ਉਨ੍ਹਾਂ ਦਸਿਆ ਕਿ ਇਸ ਮੁਕੱਦਮੇਵਿਚ ਕਾਬੂ ਕੀਤੇ ਮੁਲਜਮਾਂ ਦੇ ਨਾਲ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੋਰੀਆ ਨੂੰ ਨਾਮਜ਼ਦ ਕੀਤਾ ਗਿਆ ਹੈ। ਗੋਪੀ ਲਾਹੋਰੀਆ ਪਿਛਲੇ ਕਰੀਬ ਦੋ ਸਾਲਾਂ ਤੋਂ ਕਨੇਡਾ ਵਿਖੇ ਰਹਿ ਰਿਹਾ ਹੈ। ਜਿੱਥੋਂ ਇਹ ਵਿਦੇਸ਼ੀ ਨੰਬਰਾਂ ਰਾਹੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਮਵਾਰ ਵਿਅਕਤੀਆਂ ਨੂੰ ਫਿਰੌਤੀ ਹਾਸਲ ਕਰਨ ਸਬੰਧੀ ਕਾਲਾਂ ਕਰਦਾ ਆ ਰਿਹਾ ਹੈ।
Share the post "ਵਪਾਰੀ ਤੋਂ 50 ਲੱਖ ਦੀ ਫਿਰੌਤੀ ਲੈਣ ਆਏ ਗੈਂਗਸਟਰ ਗੋਪੀ ਲਾਹੋਰੀਆ ਦੇ ਚਾਰ ਗੁਰਗੇ ਕਾਬੂ"