15 Views
ਯੂਪੀ ਤੋਂ ਪੰਜਾਬ ਲੈ ਕੇ ਆ ਰਹੇ ਸਨ ਇਹ ਅਸਲਾ
ਬਠਿੰਡਾ, 11 ਜੁਲਾਈ: ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੀਆਈਏ-1 ਦੀ ਟੀਮ ਵੱਲੋਂ ਲਾਰੇਂਸ ਬਿਸ਼ਨੋਈ ਗੈਂਗ ਦੇ ਚਾਰ ਗੁਰਗਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 10 ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਐਸਪੀ ਇੰਨਵੇਸਟੀਗੇਸਨ ਅਜੈ ਗਾਂਧੀ ਅਤੇ ਡੀਐਸਪੀ (ਡੀ) ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-1 ਬਠਿੰਡਾ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਦੀ ਟੀਮ ਵੱਲੋਂ ਨੇੜੇ ਰਿੰਗ ਰੋਡ ਨਹਿਰ ਦੀ ਪਟੜੀ ਕੋਲ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ‘ਤੇ ਸਵਾਰ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲ ਮੌਜੂਦ ਕਿੱਟ ਬੈਗ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਤੋਂ ਵੱਖ-ਵੱਖ ਕਿਸਮ ਦੇ 10 ਦੇਸੀ ਪਿਸਤੌਲ ਬਰਾਮਦ ਹੋਏ।
ਇੰਨ੍ਹਾਂ ਬਰਾਮਦ ਪਿਸਤੌਲਾਂ ਵਿੱਚ 05 ਪਿਸਤੋਲ ਦੇਸੀ 32 ਬੋਰ, 3 ਪਿਸਤੋਲ ਦੇਸੀ 12 ਬੋਰ , 1 ਪਿਸਤੋਲ ਦੇਸੀ ਕੱਟਾ 315 ਬੋਰ, 1 ਰਿਵਾਲਵਰ 32 ਬੋਰ ਤੋਂ ਇਲਾਵਾ10 ਰੌਂਦ ਜਿੰਦਾ 32 ਬੋਰ, 03 ਕਾਰਤੂਸ 12 ਬੋਰ ਅਤੇ ਇੱਕ ਮੋਟਰਸਾਈਕਲ ਸਪਲੈਡਰ ਹੀਰੋ ਹਾਂਡਾ ਬਰਾਮਦ ਕੀਤਾ ਗਿਆ। ਉਨ੍ਹਾਂ ਦਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਰਾਮ ਕੁਮਾਰ ਉਰਫ ਬਈਆਂ , ਸੰਦੀਪ ਨਾਗਰ ਉਰਫ ਨਾਗਰ , ਹਰਮਨਪ੍ਰੀਤ ਸਿੰਘ ਉਰਫ ਹਰਮਨ, ਮਨੀਸ਼ ਕੁਮਾਰ ਪੁੱਤਰ ਰਮੇਸ਼ ਸਿੰਘ ਵਾਸੀ ਰਾਮਾ ਮੰਡੀ ਵਜੋ ਹੋਈ ਹੈ। ਮੁੱਢਲੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਅਸਲੇ ਫਿਰੋਜਾਬਾਦ ਉੱਤਰ ਪ੍ਰਦੇਸ਼ ਤੋ ਲੈ ਕੇ ਆਏ ਹਨ। ਕਥਿਤ ਦੋਸ਼ੀ ਹਰਮਨਪ੍ਰੀਤ ਸਿੰਘ ਉਰਫ ਹਰਮਨ ਦੇ ਸਬੰਧ ਗੈਂਗਸਟਰ ਵਿੱਕੀ ਗੌਂਡਰ ਗਰੁੱਪ ਨਾਲ ਸਨ ਪਰ ਹੁਣ ਇਹਨਾਂ ਦੇ ਸਬੰਧ ਮਨਪ੍ਰੀਤ ਸਿੰਘ ਉਰਫ ਮੰਨਾ ਗੈਂਗਸਟਰ (ਲਾਰੈਂਸ ਬਿਸ਼ਨੋਈ ਗਰੁੱਪ) ਨਾਲ ਹਨ।ਇਸ ਤੋਂ ਇਲਾਵਾ ਦੂਜਾ ਮੁਲਜ਼ਮ ਸੰਦੀਪ ਨਾਗਰ ਦੇ ਸਬੰਧ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਕੇਕੜਾ ਕਾਲਿਆਵਾਲੀ ਨਾਲ ਹਨ। ਇੰਨ੍ਹਾਂ ਵਿਰੁੱਧ ਮੁੱਕਦਮਾ ਨੰਬਰ 116 ਮਿਤੀ 11.7.2024 ਅ/ਧ 25/54/59 ਅਸਲਾ ਐਕਟ, 111 ਬੀ.ਐੱਸ ਥਾਣਾ ਕੈਨਾਲ ਕਲੋਨੀ ਦਰਜ ਰਜਿਸਟਰ ਕੀਤਾ।