ਨਵੀਂ ਦਿੱਲੀ, 7 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਚਾਰ ਆਗੂਆਂ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ਆਗੂਆਂ ਵਿੱਚ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਖੁਰਾਣਾ, ਇੰਦਰਪ੍ਰੀਤ ਸਿੰਘ ਕੋਛੜ ਅਤੇ ਗੁਰਪ੍ਰੀਤ ਸਿੰਘ ਖੰਨਾ ਸ਼ਾਮਲ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦਿੱਲੀ ਅਕਾਲੀ ਦਲ ਦੇ ਸਕੱਤਰ ਜਰਨਲ ਜਤਿੰਦਰ ਸਿੰਘ ਸਾਹਨੀ ਨੇ ਇੰਨ੍ਹਾਂ ਆਗੂਆਂ ਉਤੇ ਪੰਥਕ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਪੰਥ ਵਿਰੋਧੀ ਸ਼ਕਤੀਆਂ ਨਾਲ ਨਿੱਜੀ ਮੁਫਾਦਾਂ ਲਈ ਸਾਂਝ ਰੱਖਣ ਦਾ ਆਰੋਪ ਲਗਾਇਆ ਹੈ।
ਆਪ ਸਰਕਾਰ ਦੇ ਰਾਜ ਵਿਚ ਆਮ ਆਦਮੀ ਸਭ ਤੋਂ ਵੱਧ ਦੁਖੀ: ਸੁਖਬੀਰ ਸਿੰਘ ਬਾਦਲ
ਸ ਸਾਹਨੀ ਨੇ ਕਿਹਾ ਕਿ ਸਿੱਖ ਕੌਮ ਇਸ ਵੇਲੇ ਆਪਣੀ ਹੱਕੀ ਮੰਗਾਂ ਲਈ ਹਕੂਮਤ ਨਾਲ ਜਦੋਜਹਿਦ ਕਰ ਰਹੀ ਹੈ। ਇਨ੍ਹਾਂ ਆਗੂਆਂ ਨੂੰ ਦਿੱਲੀ ਦੀ ਸੰਗਤ ਨੇ 2021 ਦੀਆਂ ਦਿੱਲੀ ਕਮੇਟੀ ਚੋਣਾਂ ਵਿਚ ਹਾਕਮ ਧਿਰ ਦੇ ਖਿਲਾਫ ਵੋਟਾਂ ਦਿੱਤੀਆਂ ਸਨ, ਪਰ ਹੁਣ ਇਨ੍ਹਾਂ ਨੇ ਆਪਣੇ ਵੋਟਰਾਂ ਦੇ ਫਤਵੇ ਦਾ ਮਜ਼ਾਕ ਬਣਾਉਂਦੇ ਹੋਏ ਹਾਕਮ ਧਿਰ ਦੀ ਚਾਕਰੀ ਕਰਨੀ ਸ਼ੁਰੂ ਕਰ ਦਿੱਤੀ। ਜਦਕਿ ਇਨ੍ਹਾਂ ਦੀ ਜ਼ਿੰਮੇਵਾਰੀ ਹਾਕਮ ਧਿਰ ਦੀਆਂ ਗਲਤੀਆਂ ਨੂੰ ਜਨਤਕ ਕਰਨ ਦੀ ਸੀ।
Share the post "ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਦਿੱਲੀ ਅਕਾਲੀ ਦਲ ਵਿਚੋਂ ਚਾਰ ਆਗੂਆਂ ਨੂੰ ਕੱਢਿਆ ਬਾਹਰ"