ਚੰਡੀਗੜ੍ਹ, 23 ਸਤੰਬਰ: ਪਿਛਲੇ ਲੰਮੇ ਸਮੇਂ ਤੋਂ ਭਗਵੰਤ ਮਾਨ ਦੀ ਵਜ਼ਾਰਤ’ਚ ਫ਼ੇਰਬਦਲ ਦੀਆਂ ਚਰਚਾਵਾਂ ਅੱਜ ਸੱਚ ਹੋਣ ਜਾ ਰਹੀਆਂ ਹਨ। ਮਾਨ ਕੈਬਨਿਟ ਵਿਚੋਂ ਹੁਣ ਚਾਰ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਜਦੋਂਕਿ ਪੰਜ ਨਵੇਂ ਮੰਤਰੀ ਅੱਜ ਸ਼ਾਮ ਪੰਜ ਵਜੇਂ ਸਹੁੰ ਚੁੱਕਣ ਜਾ ਰਹੇ ਹਨ। ਇੰਨ੍ਹਾਂ ਨਵੇਂ ਮੰਤਰੀਆਂ ਵਿਚ ਜਲੰਧਰ ਪੱਛਮੀ ਹਲਕੇ ਤੋਂ ਉਪ ਚੋਣ ਜਿੱਤਣ ਵਾਲੇ ਮਹਿੰਦਰ ਲਾਲ ਭਗਤ, ਲਹਿਰਾਗਾਗਾ ਤੋਂ ਬਰਿੰਦਰ ਕੁਮਾਰ ਗੋਇਲ, ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆ, ਖੰਨਾ ਤੋਂ ਤਰੁਣਪ੍ਰੀਤ ਸਿੰਘ ਸੌਂਦ ਤੋਂ ਇਲਾਵਾ ਡਾ ਰਵੀਜੋਤ ਦੇ ਨਾਂ ਦੀ ਵੀ ਚਰਚਾ ਹੈ।
ਚੰਡੀਗੜ੍ਹ ਦੀ ਤਰਜ ਤੇ ਮੋਹਾਲੀ ਵਿਚ ਵੀ ਕੱਟਿਆ ਜਾਵੇਗਾ CCTV ਕੈਮਰੇ ਜ਼ਰੀਏ ਚਲਾਨ
ਗੌਰਤਲਬ ਹੈ ਕਿ ਜਲੰਧਰ ਪੱਛਮੀ ਉਪ ਚੋਣ ਦੌਰਾਨ ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣ ਪ੍ਰਚਾਰ ਦੌਰਾਨ ਮਹਿੰਦਰ ਲਾਲ ਭਗਤ ਨੂੰ ਮੰਤਰੀ ਬਣਾਏ ਜਾਣ ਦਾ ਐਲਾਨ ਕੀਤਾ ਸੀ। ਹਾਲਾਂਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਰਦੀਪ ਸਿੰਘ ਮੁੰਡੀਆ ਅਤੇ ਤਰੁਣਪ੍ਰੀਤ ਸਿੰਘ ਸੌਂਦ ਦੇ ਨਾਵਾਂ ਨੂੰ ਲੈ ਕੇ ਆਮ ਲੋਕ ਵੀ ਹੈਰਾਨ ਹਨ। ਇਸੇ ਤਰ੍ਹਾਂ ਕੈਬਨਿਟ ਵਿਚੋਂ ਬਾਹਰ ਹੋਏ ਚੇਤਨ ਸਿੰਘ ਜੌੜਾਮਾਜਰਾ, ਬ੍ਰਹ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਸ਼ਾਮਲ ਹਨ।ਬਲਕਾਰ ਸਿੰਘ ਦੀ ਇੱਕ ਚਰਚਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਹਟਾਉਣ ਦੀ ਚਰਚਾ ਸੀ।