ਮਾਨਸਾ ਦੇ ਚਾਰ ਸਾਹਿਤਕਾਰ ਲੰਡਨ ਦੇ ‘ਅਦਬੀ ਮੇਲੇ’ ’ਚ ਲੈਣਗੇ ਭਾਗ

Date:

spot_img

ਮਾਨਸਾ, 14 ਜੁਲਾਈ: ਮਾਨਸਾ ਦੇ ਚਾਰ ਸਾਹਿਤਕਾਰ ਡਾ.ਕੁਲਦੀਪ ਸਿੰਘ ਦੀਪ, ਗੁਰਪ੍ਰੀਤ, ਸੱਤਪਾਲ ਭੀਖੀ ਅਤੇ ਜਗਦੀਪ ਸਿੱਧੂ ਏਸ਼ੀਆਈ ਸਾਹਿਤਕ ਅਤੇ ਸੱਭਿਆਚਾਰਕ ਫੌਰਮ ਸਾਊਥਾਲ (ਲੰਡਨ) ਯੂ ਕੇ ਵਿਖੇ ਅੰਤਰਰਾਸ਼ਟਰੀ ’ ਅਦਬੀ ਮੇਲਾ ’ ਦੌਰਾਨ ਸ਼ਿਰਕਤ ਕਰਨਗੇ। ਸਿੱਖਿਆ ਅਤੇ ਕਲਾ ਮੰਚ ਪੰਜਾਬ ਨੇ ਲੰਡਨ ਵਾਪਸੀ ’ਤੇ ਇਨ੍ਹਾਂ ਸਾਹਿਤਕਾਰਾਂ ਦੇ ਵਿਸ਼ੇਸ਼ ਸਨਮਾਨ ਦਾ ਵੀ ਐਲਾਨ ਕੀਤਾ ਹੈ।20 ਅਤੇ 21 ਜੁਲਾਈ 2024 ਨੂੰ ਲੰਡਨ ਵਿਖੇ ਹੋ ਰਹੇ ਅਦਬੀ ਮੇਲੇ ਦੌਰਾਨ ਦੋ ਦਰਜਨ ਦੇ ਕਰੀਬ ਸਾਹਿਤਕਾਰ (ਡੈਲੀਗੇਟ) ਪੰਜਾਬ ਤੋਂ, ਇਕ ਦਰਜਨ ਡੈਲੀਗੇਟ ਪਾਕਿਸਤਾਨ ਤੋਂ ਅਤੇ ਹੋਰਨਾ ਮੁਲਕਾਂ ਤੋਂ ਦੋ ਦਰਜਨ ਲੇਖਕ ਇਸ ਮੇਲੇ ਚ ਪੁੱਜ ਰਹੇ ਹਨ।

ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ ਦੀ ਹੋਈ ਨਵੀਂ ਚੋਣ

ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਗੁਰਪ੍ਰੀਤ, ਜਿੱਥੇ ਪੰਜਾਬੀ ਦਾ ਬਿਹਤਰੀਨ ਕਵੀ ਹੈ, ਉੱਥੇ ਭਾਸ਼ਾ ਵਿਭਾਗ ਵਿਚ ਖੋਜ ਅਫ਼ਸਰ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਚਰਚਿਤ ਰਹੀਆਂ ਹਨ,ਜਗਦੀਪ ਸਿੱਧੂ ਕਵਿਤਾ, ਵਾਰਤਕ ਤੇ ਅਨੁਵਾਦ ਦਾ ਗੂੜ੍ਹਾ ਹਸਤਾਖ਼ਰ ਹੈ। ਸਤਪਾਲ ਭੀਖੀ, ਜਿੱਥੇ ਸਥਾਪਤ ਕਵੀ ਹੈ, ਉੱਥੇ ਬਾਲ ਸਾਹਿਤ ਵਿਚ ਵੀ ਇਸ ਦਾ ਕਾਫੀ ਕੰਮ ਹੈ । ਭਾਰਤੀ ਸਾਹਿਤ ਅਕਾਦਮੀ ਵਲੋਂ ਬਾਲ ਸਾਹਿਤ ਪੁਰਸਕਾਰ ਵੀ ਉਸ ਨੂੰ ਮਿਲ ਚੁੱਕਿਆ ਹੈ ’ਤਾਸਮਨ’ ਪਰਚੇ ਦੀ ਸੰਪਾਦਨਾ ਇਸ ਦਾ ਇਕ ਹੋਰ ਅਹਿਮ ਕੰਮ ਹੈ। ਡਾ. ਕੁਲਦੀਪ ਸਿੰਘ ਦੀਪ ਹਰਫਨ ਮੌਲਾ ਸਾਹਿਤਕਾਰ ਹੈ, ਜਿੱਥੇ ਇਸ ਨੇ ਵਧੀਆ ਨਾਟਕਾਂ ਦੀ ਸਿਰਜਣਾ ਕੀਤੀ ਹੈ ਉੱਥੇ ਸਾਹਿਤਕ ਸੰਸਥਾਵਾਂ ਵਿਚ ਵੀ ਮਿਆਰੀ ਕੰਮ ਕੀਤਾ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਬਾਲ ਸਾਹਿਤ ਪੁਰਸਕਾਰ ਮਿਲਿਆ ਹੈ।

 

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...