WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਪਟਿਆਲਾਮਾਨਸਾ

ਦੋ ਭਿਆਨਕ ਸੜਕ ਹਾਦਸਿਆਂ ਵਿਚ ਚਾਰ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

ਮਾਨਸਾ/ਪਟਿਆਲਾ, 28 ਜੂਨ: ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਦੋ ਵੱਖ ਵੱਖ ਥਾਵਾਂ ’ਤੇ ਤੇਜ ਰਫ਼ਤਾਰਾਂ ਕਾਰਾਂ ਦੇ ਵਾਪਰੇ ਦੋ ਹਾਦਸਿਆਂ ਵਿਚ ਚਾਰ ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਹੈ । ਪਹਿਲੀ ਘਟਨਾ ਦੇ ਵਿਚ ਬੀਤੀ ਰਾਤ ਕਰੀਬ ਸਾਢੇ ਦਸ ਵਜੇਂ ਜ਼ਿਲ੍ਹੇ ਦੇ ਪਿੰਡ ਵਰੇ੍ਹ ਵਿਚ ਵਾਪਰੇ ਇੱਕ ਦਰਦਨਾਕ ਕਾਰ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਕਾਰ ਇੰਨੀ ਜਿਆਦਾ ਤੇਜ਼ ਦੱਸੀ ਜਾ ਰਹੀ ਸੀ ਕਿ ਇਹ ਪਹਿਲਾਂ ਸੜਕ ’ਤੇ ਪੁਲੀ ਨਾਲ ਟਕਰਾਈ ਤੇ ਉਸਤੋਂ ਬਾਅਦ ਘਰ ਦੀ ਕੰਧ ਵਿਚ ਜਾ ਪੁੱਜੀ। ਹਾਦਸੇ ਦੇ ਵਿਚ ਕਾਰ ਬੁਰੀ ਤਰ੍ਹਾਂ ਖ਼ਤਮ ਹੋ ਗਈ।

ਪਹਿਲੇ ਮੀਂਹ ਤੋਂ ਬਾਅਦ ਦਿੱਲੀ ਜਲ-ਥਲ, ਸੱਦੀ ਐਮਰਜੈਂਸੀ ਮੀਟਿੰਗ

ਮ੍ਰਿਤਕ ਨੌਜਵਾਨ 30 ਕੁ ਸਾਲ ਦੇ ਦੱਸੇ ਜਾ ਰਹੇ ਹਨ,ਜਿੰਨ੍ਹਾਂ ਦੀ ਪਹਿਚਾਣ ਜੋਤੀ ਅਤੇ ਮਨੀ ਵਾਸੀ ਮਾਨਸਾ ਦੇ ਤੌਰ ’ਤੇ ਹੋਈ ਹੈ। ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਇਹ ਕਾਰ ਬੁਢਲਾਡਾ ਵਾਲੀ ਸਾਈਡ ਤੋਂ ਆ ਰਹੀ ਸੀ। ਕਾਰ ਦਾ ਸੰਤੁਲਨ ਵਿਗੜਣ ਕਾਰਨ ਹੀ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ। ਉਧਰ ਦੁਜੇ ਹਾਦਸਾ ਪਟਿਆਲਾ ਦੇ ਪਿਹੋਵਾ ਰੋਡ ’ਤੇ ਪਿੰਡ ਅਕਬਰਪੁਰ ਦੇ ਕੋਲ ਵਾਪਰਿਆਂ। ਜਿੱਥੇ ਇੱਕ ਬੀਐਮਡਬਲਊ ਤੇ ਟਰੱਕ ਦੀ ਆਹਮੋ ਸਾਹਮਦੇ ਟੱਕਰ ਹੋ ਗਈ। ਇਸ ਹਾਦਸੇ ਦੇ ਵਿਚ ਵੀ ਮੌਕੇ ’ਤੇ ਹੀ ਕਾਰ ਵਿਚ ਸਵਾਰ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਜਿੱਥੇ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ, ਉਥੇ ਟਰੱਕ ਦੇ ਮੂਹਰਲੇ ਟਾਈਰ ਨਿਕਲ ਗਏ।

 

Related posts

ਸ਼ਹੀਦ ਪ੍ਰਦੀਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ, ਮੁੱਖ ਮੰਤਰੀ ਦੀ ਤਰਫ਼ੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ

punjabusernewssite

ਭਗਵੰਤ ਮਾਨ ਨੇ ਪਟਿਆਲਾ ‘ਚ ‘ਸਟ੍ਰਾਂਗ ਰੂਮ’ ਦਾ ਲਿਆ ਜਾਇਜ਼ਾ

punjabusernewssite

ਹੰਸ ਰਾਜ ਹੰਸ ਦੇ ਕਾਫਲੇ ਵਲੋਂ ਪਸਿਆਣਾ ਧਰਨੇ ਵਿੱਚ ਦਲਿਤ ਆਗੂ ਨੂੰ ਫੇਟ ਮਾਰ ਕੇ ਜ਼ਖਮੀ ਕਰਨ ਦੀ ਕੀਤੀ ਨਿਖੇਧੀ

punjabusernewssite