11 Views
ਜਲੰਧਰ, 1 ਸਤੰਬਰ: ਜਲੰਧਰ ਤੋਂ ਬਿਆਸ ਦਰਿਆ ਵਿਚ ਮੂਰਤੀ ਵਿਸਜਰਣ ਕਰਨ ਗਏ ਐਤਵਾਰ ਦੁਪਿਹਰ ਚਾਰ ਨੌਜਵਾਨਾਂ ਦੇ ਦਰਿਆ ਵਿਚ ਡੁੱਬਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਘਟਨਾ ਨੂੰ ਕਈ ਘੰਟੇ ਬੀਤਣ ਦੇ ਬਾਵਜੂਦ ਹਾਲੇ ਤੱਕ ਡੁੱਬਣ ਵਾਲੇ ਚਾਰਾਂ ਨੌਜਵਾਨਾਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਪੁਲਿਸ ਤੇ ਸਿਵਲ ਦੇ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ ਹਨ,
ਭਾਈ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਗਿੱਦੜਬਾਹਾ ਹਲਕੇ ਦੀ ਜਿਮਨੀ ਚੋਣ ਲੜਣ ਦਾ ਐਲਾਨ
ਜਿੰਨ੍ਹਾਂ ਵਲੋਂ ਲੋਕਲ ਗੋਤਾਖੋਰਾਂ ਦੀ ਮੱਦਦ ਨਾਲ ਦਰਿਆ ਵਿਚ ਡੁੱਬੇ ਲੜਕਿਆਂ ਦੀ ਖੋਜ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਇਹ ਪ੍ਰਵਾਸੀ ਪ੍ਰਵਾਰਾਂ ਨਾਲ ਸਬੰਧਤ ਕਰੀਬ 50 ਲੋਕ ਇੱਕ ਟਰੈਕਟਰ ਟਰਾਲੀ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਇਲਾਕੇ ਵਿਚ ਪੈਂਦੇ ਬਿਆਸ ਦਰਿਆ ਵਿਚ ਮੂਰਤੀ ਵਿਸਜਰਣ ਕਰਨ ਆਏ ਸਨ ਪ੍ਰੰਤੂ ਇਸ ਦੌਰਾਨ 17 ਤੋਂ 19 ਸਾਲ ਦੀ ਉਮਰ ਦੇ ਇਹ ਚਾਰ ਨੌਜਵਾਨ ਨਹਾਉੁਣ ਲਈ ਦਰਿਆ ਵਿਚ ਉਤਰ ਗਏ ਪ੍ਰੰਤੂ ਬਾਅਦ ਵਿਚ ਉਹ ਬਾਹਰ ਨਹੀਂ ਨਿਕਲ ਪਾਏ।