WhatsApp Image 2024-06-20 at 13.58.11
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

‘‘ਸੀ.ਐਮ.ਦੀ ਯੋਗਸ਼ਾਲਾ’’ ਤਹਿਤ ਜ਼ਿਲ੍ਹੇ ਅੰਦਰ ਲਗਾਈਆਂ ਜਾ ਰਹੀਆਂ ਹਨ ਮੁਫ਼ਤ ਯੋਗਾ ਕਲਾਸਾਂ

ਜ਼ਿਲ੍ਹੇ ਅੰਦਰ ਚੱਲ ਰਹੀਆਂ 125 ਕਲਾਸਾਂ ਰਾਹੀਂ ਲੋਕ ਲੈ ਰਹੇ ਹਨ ਭਰਪੂਰ ਫ਼ਾਇਦਾ
ਬਠਿੰਡਾ, 16 ਜੂਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਿਹਤਮੰਦ ਪੰਜਾਬ ਤਹਿਤ ਸ਼ੁਰੂ ਕੀਤੀ ‘‘ਸੀ.ਐਮ.ਦੀ ਯੋਗਸ਼ਾਲਾ’’ ਤਹਿਤ ਜ਼ਿਲ੍ਹਾ ਬਠਿੰਡਾ ਵਿੱਚ ਮੁਫਤ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਹਨ। ਜਿਸ ਵਿੱਚ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਨ੍ਹਾਂ ਯੋਗਾ ਕਲਾਸਾਂ ਦਾ ਲਾਭ ਲਿਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਸ਼ਨਰ ਜਨਰਲ ਲਤੀਫ਼ ਅਹਿਮਦ ਦੀ ਰਹਿਨੁਮਾਈ ਹੇਠ ‘‘ਸੀ.ਐਮ.ਦੀ ਯੋਗਸ਼ਾਲਾ’’ ਤਹਿਤ ਲਗਾਈਆਂ ਜਾ ਰਹੀਆਂ ਯੋਗਾ ਦੀਆਂ ਕਲਾਸਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ‘‘ਸੀ.ਐਮ.ਦੀ ਯੋਗਸ਼ਾਲਾ’’ ਦੇ ਜਿਲ੍ਹਾ ਸਹਿਯੋਗੀ ਅਫਸਰ ਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਵੇਰੇ ਅਤੇ ਸ਼ਾਮ ਨੂੰ ਮੁਫ਼ਤ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਲੋਕ ਆਪਣੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੋ ਰਹੇ ਹਨ।ਜਿਲ੍ਹਾ ਸਹਿਯੋਗੀ ਅਫਸਰ ਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਲਗਾਤਾਰ ਚੱਲ ਰਹੀਆਂ 125 ਯੋਗ ਕਲਾਸਾਂ ਵਿੱਚ ਮਾਸਟਰ ਟਰੇਨਰਾਂ ਦੁਆਰਾ ਦਿੱਤੀ ਜਾ ਰਹੀ ਯੋਗ ਸਿਖਲਾਈ ਦਾ ਭਰਪੂਰ ਫ਼ਾਇਦਾ ਲੈਂਦਿਆਂ ਲੋਕ ਆਪਣੀਆਂ ਬਿਮਾਰੀਆਂ ਤੋਂ ਨਿਯਾਤ ਪਾ ਰਹੇ ਹਨ।

ਚੰਡੀਗੜ੍ਹ-ਰਾਜਪੁਰਾ ਰੇਲਵੇ ਲਿੰਕ ਮੁੱਖ ਤਰਜੀਹ:ਰਵਨੀਤ ਬਿੱਟੂ

ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਚ ਵੱਖ-ਵੱਖ ਸਮੇਂ ਤੇ ਚੱਲ ਰਹੀ ‘‘ਸੀ.ਐਮ.ਦੀ ਯੋਗਸ਼ਾਲਾ’’ ਤਹਿਤ ਯੋਗ ਕਲਾਸਾਂ ਵਿਚ ਸਥਾਨਕ ਦਾਦੀ ਪੋਤੀ ਪਾਰਕ, ਰੋਜ਼ ਗਾਰਡਨ, ਜੌਗਰ ਪਾਰਕ, ਭਾਰਤ ਨਗਰ, ਪਰਸਰਾਮ ਨਗਰ, ਪ੍ਰਤਾਪ ਨਗਰ, ਅਜੀਤ ਸਿੰਘ ਰੋਡ, ਮਾਡਲ ਟਾਊਨ, ਗ੍ਰੀਨ ਐਵੀਨਿਊ, ਗ੍ਰੀਨ ਸਿਟੀ, ਸੁਸ਼ਾਂਤ ਸ਼ਿਟੀ, ਕਮਲਾ ਨਹਿਰੂ ਕਲੋਨੀ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਹੋਰਨਾਂ ਕਈ ਸਥਾਨਾਂ ਤੋਂ ਇਲਾਵਾ ਪਿੰਡ ਵੀ ਸ਼ਾਮਲ ਹਨ, ਜਿੱਥੇ ਯੋਗ ਦੀਆਂ ਕਲਾਸਾਂ ਲਗਾ ਕੇ ਯੋਗ ਕਰਨ ਵਾਲੇ ਲੋਕ ਬਲੱਡ ਪ੍ਰੈਸ਼ਰ, ਮੋਟਾਪਾ, ਸਰਵਾਈਕਲ, ਜੋੜਾਂ ਦੇ ਦਰਦ, ਬੈਕ ਪੇਨ, ਤਨਾਵ, ਚਿੰਤਾ ਆਦਿ ਰੋਗਾਂ ਤੋਂ ਮੁਕਤੀ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਨਾਲ ਜ਼ਿਲ੍ਹੇ ਦੇ 4361 ਮੈਂਬਰ ਜੁੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਯੋਗਾ ਦੀਆਂ ਕਲਾਸਾਂ ਲਗਾਉਣ ਦੀ ਇੱਛਾ ਰਖਦੇ ਬਠਿੰਡਾ ਜ਼ਿਲ੍ਹਾ ਭਰ ਦੇ ਵਾਸੀ ਟੋਲ ਫਰੀ ਨੰਬਰ 76694-00500 ਤੇ ਮਿਸ ਕਾਲ ਕਰਕੇ ਜਾਂ ਯੋਗਸ਼ਾਲਾ ਦੇ ਸੁਪਰਵਾਇਜ਼ਰ ਦੇ ਮੋਬਾਇਲ ਨੰਬਰ 83601-91012 ਤੇ ਰਾਬਤਾ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ https://cmdiyogshala.punjab.gov.in ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

 

Related posts

ਬਿਜਲੀ ਬਕਾਇਆ ਸਕੀਮ ਦੀ ਮੁਆਫ਼ੀ ਦਾ ਲਾਭ ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਵੀ ਦਿੱਤਾ ਜਾਵੇ: ਸਿੰਗਲਾ/ਮੋਹਿਤ

punjabusernewssite

ਚੌਥੇ ਦਿਨ ਵੀ ਮਨਿਸਟਰੀਅਲ ਕਾਮਿਆ ਨੇ ਪੰਜਾਬ ਸਰਕਾਰ ਵਿਰੁਧ ਕੀਤਾ ਰੋਸ ਮੁਜਾਹਰਾ

punjabusernewssite

ਪਾਰਟੀ ’ਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਦਿਖਾਂਵਗਾ ਬਾਹਰ ਦਾ ਰਾਸਤਾ: ਰਾਜਾ ਵੜਿੰਗ

punjabusernewssite