ਬਠਿੰਡਾ, 23 ਮਾਰਚ: ਬਠਿੰਡਾ ਦੇ ਸਪੈਸ਼ਲ ਬ੍ਰਾਂਚ ਵੱਲੋਂ ਭਗੋੜਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਚੋਰੀ ਦੇ ਕਈ ਕੇਸਾਂ ਵਿਚ ਫ਼ਰਾਰ ਚੱਲੇ ਆ ਰਹੇ ਇੱਕ ਮੁਜਰਮ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਨੰਦਗੜ੍ਹ ਦੀ ਪੁਲਿਸ ਨੂੰ ਲੋੜੀਦੇ ਇਸ ਮੁਜਰਮ ਵਿਰੁਧ ਵੱਖ ਵੱਖ ਅੱਧੀ ਦਰਜ਼ਨ ਤੋਂ ਵੱਧ ਚੋਰੀ ਅਤੇ ਹੋਰ ਸੰਗੀਨ ਦੋਸ਼ਾਂ ਹੇਠ ਕੇਸ ਦਰਜ਼ ਹਨ। ਮਿਲੀ ਸੂਚਨਾ ਮੁਤਾਬਕ ਬ੍ਰਾਂਚ ਦੇ ਇੰਚਾਰਜ਼ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਗੈਰ ਸਮਾਜੀ ਅਨਸਰਾਂ ਤੇ ਭਗੋੜਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ
ਸੀਆਈਏ-2 ਸਟਾਫ਼ ਵੱਲੋਂ 28000 ਨਸ਼ੀਲੀਆਂ ਗੋਲੀਆਂ ਦਾ ਵੱਡਾ ਜਖ਼ੀਰਾ ਬਰਾਮਦ, 3 ਕਾਬੂ
ਸਬ ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ ਹੇਠਲੀ ਟੀਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਵਿਚ ਰਾਜਵੀਰ ਨਾਂ ਦੇ ਮੁਜਰਮ ਨੂੰ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਵਿਰੁਧ ਥਾਣਾ ਨੰਦਗੜ੍ਹ ਅਤੇ ਸਦਰ ਵਿਚ 3-3 ਕੇਸ ਅਤੇ ਇੱਕ ਕੇਸ ਥਾਣਾ ਕੋਟਫੱਤਾ ਵਿਚ ਦਰਜ਼ ਹੈ। ਹਾਲਾਂਕਿ ਇਹ ਕਈ ਕੇਸਾਂ ਵਿਚ ਫ਼ਰਾਰ ਸੀ ਪ੍ਰੰਤੂ ਕੁੱਝ ਕੇਸਾਂ ਵਿਚ ਅਦਾਲਤ ਦੁਆਰਾ ਵੀ ਭਗੋੜਾ ਕਰਾਰ ਦਿੱਤਾ ਗਿਆ ਸੀ। ਸਪੈਸ਼ਲ ਬ੍ਰਾਂਚ ਨੇ ਮੁਜਰਮ ਨੂੰ ਕਾਬੂ ਕਰਨ ਤੋਂ ਬਾਅਦ ਥਾਣਾ ਨੰਦਗੜ੍ਹ ਦੀ ਪੁਲਿਸ ਨੂੰ ਸੌਪ ਦਿੱਤਾ ਹੈ, ਜਿਸਦੇ ਵੱਲੋਂ ਹੁਣ ਪੁਛਗਿਛ ਕੀਤੀ ਜਾ ਰਹੀ ਹੈ।