ਬਠਿੰਡਾ ’ਚ ਪੰਜਾਬ ਬੰਦ ਦਾ ਭਰਵਾਂ ਅਸਰ, ਦੁਕਾਨਾਂ ਤੇ ਬਜ਼ਾਰ ਵਾਲਿਆਂ ਵੱਲੋਂ ਵੀ ਦਿੱਤਾ ਗਿਆ ਸਮਰਥਨ

0
385
+1

ਬਠਿੰਡਾ, 30 ਦਸੰਬਰ: ਪਿਛਲੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਕ) ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਬਠਿੰਡਾ ਜ਼ਿਲ੍ਹੇ ਵਿਚ ਅੱਜ ਭਰਵਾਂ ਸਮਰਥਨ ਦੇਖਣ ਨੂੰ ਮਿਲਿਆ। ਇੱਕ ਪਾਸੇ ਜਿਥੇ ਕਰੀਬ ਅੱਧੀ ਦਰਜ਼ਨ ਥਾਵਾਂ ‘ਤੇ ਕਿਸਾਨ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਗਏ, ਉਥੇ ਵਪਾਰੀਆਂ ਤੋਂ ਇਲਾਵਾ ਦੋਧੀਆਂ, ਸਬਜੀ ਵਿਕਰੇਤਾਵਾਂ ਸਹਿਤ ਹੋਰਨਾਂ ਜਥੇਬੰਦੀਆਂ ਵੱਲੋਂ ਵੀ ਇਸ ਬੰਦ ਨੂੰ ਭਰਪੂਰ ਹੂੰਗਾਰਾ ਦਿੱਤਾ ਗਿਆ।

ਇਹ ਵੀ ਪੜ੍ਹੋ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਉਗਰਾਹਾਂ ਵੱਲੋਂ 50 ਥਾਵਾਂ ‘ਤੇ ਕੀਤੇ ਗਏ ਅਰਥੀ ਫੂਕ ਮੁਜ਼ਾਹਰੇ

ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਵੀ ਸੜਕਾਂ ‘ਤੇ ਨਹੀਂ ਚੜੀਆਂ। ਜਦੋਂਕਿ ਜਿਆਦਾਤਰ ਦੁਕਾਨਦਾਰਾਂ ਨੇ ਵੀ ਦੁਕਾਨਾਂ ਨੂੰ ਬੰਦ ਰੱਖਿਆ। ਹਾਲਾਂਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਬਹਾਲ ਰਹੀਆਂ ਅਤੇ ਕਿਸਾਨ ਧਰਨਿਆਂ ਦੌਰਾਨ ਮਰੀਜ਼ਾਂ, ਵਿਆਹਾਂ ਅਤੇ ਮੌਤਾਂ ਤੇ ਏਅਰਪੋਰਟ ਜਾਣ ਵਾਲਿਆਂ ਨੂੰ ਲੰਘਣ ਦਿੱਤਾ ਗਿਆ। ਬਠਿੰਡਾ ਦੇ ਵਿਚ ਭਾਈ ਘਨੱਈਆ ਚੌਕ, ਤਲਵੰਡੀ ਸਾਬੋ ਦੇ ਰਵੀਦਾਸ ਚੌਕ, ਸੰਗਤ ਚੌਕ, ਰਾਮਪੁਰਾ ਰੇਲਵੇ ਸਟੇਸ਼ਨ ਅਤੇ ਮੋੜ ਕੈਂਚੀਆਂ ਵਿਖੇ ਧਰਨਾ ਦਿੱਤਾ ਗਿਆ।

ਇਹ ਵੀ ਪੜ੍ਹੋ ਖਨੌਰੀ ਬਾਰਡਰ ਦੇ ਆਸਪਾਸ ਪੁਲਿਸ ਦਾ ਜਮਾਵੜਾ, ਕਿਸਾਨਾਂ ਨੂੰ ਡੱਲੇਵਾਲ ਦੇ ਚੁੱਕੇ ਜਾਣ ਦਾ ਖ਼ਦਸਾ

ਇੰਨ੍ਹਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਰੇਸ਼ਮ ਸਿੰਘ ਯਾਤਰੀ, ਰਣਜੀਤ ਸਿੰਘ ਜੀਦਾ, ਮੁਖਤਿਆਰ ਸਿੰਘ ਕੁੱਬੇ, ਬਲਵਿੰਦਰ ਸਿੰਘ ਜੋਧਪੁਰ, ਅੰਗਰੇਜ਼ ਸਿੰਘ ਕਲਿਆਣ, ਕੁਲਵੰਤ ਸਿੰਘ ਮੀਆਂ ਵਾਲਾ, ਗੁਰਦੀਪ ਸਿੰਘ ਨਹਿਆਵਾਲਾ, ਮਹਿਮਾ ਸਿੰਘ ਤਲਵੰਡੀ, ਪਿਆਰਾ ਸਿੰਘ ਸੇਖੂ ਆਦਿ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਗੂੰਗੀ ਬੋਲੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਿਖਾਵਾ ਤਾਂ ਕਰਦੀ ਹੈ ਪ੍ਰੰਤੂ ਉਸ ਵੱਲੋਂ ਆਪਣੇ ਹੀ ਕੀਤੇ ਗਏ ਵਾਅਦਿਆਂ ਅਤੇ ਲਿਖਤ ਵਿੱਚ ਮੰਨੀਆ ਗਈਆ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਦਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸਨੂੰ ਦੇਸ ਭਰ ਦੇ ਲੋਕ ਸਵੀਕਾਰ ਨਹੀਂ ਕਰਨਗੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

+1

LEAVE A REPLY

Please enter your comment!
Please enter your name here