WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਖੇਡ ਜਗਤ

ਬਾਲਿਆਂਵਾਲੀ ਸੈਂਟਰ ਦੀਆਂ ਖੇਡਾਂ ਹੋਈਆਂ ਸੰਪੰਨ

ਬਾਲਿਆਂਵਾਲੀ, 25 ਅਗਸਤ: ਜਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਅਤੇ ਬਲਾਕ ਸਿੱਖਿਆ ਅਫ਼ਸਰ ਮੌੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਂਟਰ ਹੈੱਡ ਟੀਚਰ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਹਰਕਿਸ਼ਨਪੁਰਾ ਵਿਖੇ ਸ਼ੁਰੂ ਹੋਈਆਂ ਬਾਲਿਆਂਵਾਲੀ ਸੈਂਟਰ ਦੀਆਂ ਖੇਡਾਂ ਅੱਜ ਸੰਪੰਨ ਹੋ ਗਈਆਂ। ਸਿੱਖਿਆ ਵਿਭਾਗ ਦੇ ਖੇਡ ਕੈਲੰਡਰ ਅਨੁਸਾਰ ਹਰ ਸੈਸ਼ਨ ਵਿੱਚ ਉਕਤ ਖੇਡਾਂ ਸੈਂਟਰ ਪੱਧਰ ਤੋਂ ਸ਼ੁਰੂ ਹੋ ਕੇ ਸਟੇਟ ਪੱਧਰ ਤਕ ਹੁੰਦੀਆਂ ਹਨ।ਇਹਨਾਂ ਖੇਡਾਂ ਦਾ ਉਦਘਾਟਨ ਸੈਂਟਰ ਹੈੱਡ ਟੀਚਰ ਅਮਨਦੀਪ ਸਿੰਘ ਨੇ ਰਿਬਨ ਕੱਟ ਕੇ ਕੀਤਾ। ਪਹਿਲੇ ਦਿਨ 100 ਮੀਟਰ ਲੜਕਿਆਂ ਵਿੱਚੋਂ ਬਾਲਿਆਂਵਾਲੀ ਲੜਕੇ ਪਹਿਲੇ ਅਤੇ ਗਿੱਲ ਗੋਸਲ ਦੂਜੇ ਸਥਾਨ ਅਤੇ ਲੜਕੀਆਂ ਵਿੱਚੋਂ ਮੰਡੀ ਖੁਰਦ ਨੇ ਦੋਵੇਂ ਸਥਾਨ ਹਾਸਲ ਕੀਤੇ। ਬੈਡਮਿੰਟਨ ਲੜਕੇ ਲੜਕੀਆਂ ਵਿੱਚੋਂ ਮੰਡੀ ਖੁਰਦ ਪਹਿਲੇ ਅਤੇ ਦੌਲਤਪੁਰਾ ਦੁਜੇ ਸਥਾਨ ਤੇ ਰਿਹਾ। ਕਬੱਡੀ ਨੈਸ਼ਨਲ ਅਤੇ ਸਰਕਲ ਵਿੱਚ ਬਾਲਿਆਂਵਾਲੀ ਲੜਕੇ ਨੇ ਪਹਿਲਾ ਅਤੇ ਗਿੱਲ ਗੋਸਲ, ਝੰਡੂਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਿਜਲੀ ਚੋਰ ਸਾਵਧਾਨ:ਪਾਵਰਕਾਮ ਨੇ ਬਿਜਲੀ ਚੋਰੀ ਦੇ 2,075 ਮਾਮਲਿਆਂ ’ਚ ਕੀਤਾ 4.64 ਕਰੋੜ ਰੁਪਏ ਦਾ ਜੁਰਮਾਨਾ

ਖੇਡਾਂ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਯੋਗਾ ਲੜਕੇ ਲੜਕੀਆਂ ਵਿੱਚ ਹਰਕਿਸ਼ਨਪੁਰਾ ਅਤੇ ਬਾਲਿਆਂਵਾਲੀ ਕੁੜੀਆਂ ਨੇ ਪਹਿਲ ਸਥਾਨ ਅਤੇ ਗੁਰੂ ਅਰਜਨ ਦੇਵ ਪਬਲਿਕ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ।ਕਰਾਟੇ ਮੁੰਡੇ ਕੁੜੀਆਂ ਵਿੱਚ ਬਾਲਿਆਂਵਾਲੀ ਲੜਕੀਆਂ ਅਤੇ ਗਿੱਲ ਗੋਸਲ ਪਹਿਲੇ ਦੂਜੇ ਸਥਾਨ ਤੇ ਰਹੇ। ਫੁੱਟਬਾਲ ਵਿੱਚ ਬਾਲਿਆਂਵਾਲੀ ਬਸਤੀ ਪਹਿਲਰ ਅਤੇ ਬਾਲਿਆਂਵਾਲੀ ਕੁੜੀਆਂ ਦੂਜੇ ਸਥਾਨ ਤੇ ਰਹੇ। ਖੋ ਖੋ ਦੇ ਮੁਕਾਬਲਿਆਂ ਵਿੱਚ ਝੰਡੂਕੇ , ਬਾਲਿਆਂਵਾਲੀ ਕੁੜੀਆਂ ਅਤੇ ਨੰਦਗੜ ਕੋਟੜਾ ਦੀ ਝੰਡੀ ਰਹੀ। 600 ਮੀਟਰ ਈਵੈੰਟ ਵਿੱਚ ਗਿੱਲ ਗੋਸਲ ਅਤੇ ਮੰਡੀ ਖੁਰਦ ਨੇ ਪਹਿਲਾ ਸਥਾਨ ਅਤੇ ਗਿੱਲ ਗੋਸਲ ਅਤੇ ਨੰਦਗੜ ਕੋਟੜਾ ਨੇ ਦੂਜਾ ਸਥਾਨ ਹਾਸਲ ਕੀਤਾ।ਲੰਮੀ ਛਾਲ ਅਤੇ ਗੋਲਾ ਸੁੱਟਣ ਵਿੱਚ ਝੰਡੂਕੇ, ਦੌਲਤਪੁਰਾ ਅਤੇ ਬਾਲਿਆਂਵਾਲੀ ਲੜਕੀਆਂ ਨੇ ਪਹਿਲਾ ਬਾਲਿਆਂਵਾਲੀ ਮੁੰਡੇ, ਗਿੱਲ ਗੋਸਲ ਅਤੇ ਬਾਲਿਆਂਵਾਲੀ ਬਸਤੀ ਨੇ ਦੋਇਮ ਸਥਾਨ ਹਾਸਲ ਕੀਤਾ।

NPS ਦੀ ਥਾਂ UPS ਲਾਗੂ ਕਰਨ ਨਾਲ ਮੁਲਾਜ਼ਮਾਂ ਦਾ ਨੁਕਸਾਨ ਤੇ ਕਾਰਪੋਰੇਟ ਜਗਤ ਦਾ ਫਾਇਦਾ:ਸਾਂਝਾ ਮੋਰਚਾ

ਖੇਡਾਂ ਦੇ ਤੀਜੇ ਦਿਨ ਦੀ ਸ਼ੁਰੂਆਤ 400 ਮੀਟਰ ਦੌੜ ਨਾਲ਼ ਹੋਈ ਜਿਸ ਵਿੱਚ ਨੰਦਗੜ ਕੋਟੜਾ, ਮੰਡੀ ਖੁਰਦ ਪਹਿਲੇ ਅਤੇ ਦੌਲਤਪੁਰਾ ਦੂਜੇ ਸਥਾਨ ਤੇ ਰਹੇ। ਕੁਸ਼ਤੀਆਂ 25,28 ਅਤੇ ਕਿਲੋਗਰਾਮ ਵਰਗ ਵਿੱਚ ਬਾਲਿਆਂਵਾਲੀ ਲੜਕੇ ਤੇ ਗੁਰੂ ਅਰਜਨ ਦੇਵ ਪਬਲਿਕ ਸਕੂਲ ਪਹਿਲੇ ਸਥਾਨ ਤੇ ਦੌਲਤਪੁਰਾ ਦੁਜੇ ਸਥਾਨ ਤੇ ਰਹੇ। ਸ਼ਤਰੰਜ ਵਿੱਚ ਨੰਦਗੜ ਕੋਟੜਾ ਅਤੇ ਬਾਲਿਆਂਵਾਲੀ ਲੜਕੇ ਨੇ ਪਹਿਲਾ ਦੂਜਾ ਸਥਾਨ ਪ੍ਰਾਪਤ ਕੀਤਾ। ਰਿਲੇਅ ਰੇਸ ਲੜਕੇ ਵਿੱਚ ਮੰਡੀ ਖੁਰਦ ਪਹਿਲਾ ਝੰਡੂਕੇ ਦੂਜਾ ਅਤੇ ਲੜਕੀਆਂ ਵਿੱਚੋਂ ਨੰਦਗੜ ਕੋਟੜਾ ਨੇ ਪਹਿਲਾ ਅਤੇ ਬਾਲਿਆਂਵਾਲੀ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੇਡੀਜ ਟੀਚਰਜ ਅਤੇ ਮਿਡ ਡੇ ਮੀਲ ਵਰਕਰਜ ਦੀ ਨਿੰਬੂ ਚਮਚ ਰੇਸ ਬਹੁਤ ਦਿਲਚਸਪ ਰਹੀ ਜਿਸਦੇ ਜੇਤੂ ਪਰਵੀਨ ਕੁਮਾਰੀ ਰਹੇ। ਇਸ ਉਪਰੰਤ ਸੈਂਟਰ ਹੈੱਡ ਟੀਚਰ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।

ਜੇਲ੍ਹ ’ਚ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਪੁੱਜੇ ਮਨੀਸ਼ ਸਿਸੋਦੀਆ, ਭਗਵੰਤ ਮਾਨ ਨੇ ਕੀਤਾ ਭਰਵਾਂ ਸਵਾਗਤ

ਪਹਿਲੇ ਅਤੇ ਦੂਜੇ ਸਥਾਨ ਤੇ ਰਹੇ ਬੱਚਿਆਂ ਨੂੰ ਸੋਨੇ ਅਤੇ ਸਿਲਵਰ ਮੈਡਲ ਦੇ ਕੇ ਅਤੇ ਸਮੂਹ ਕਨਵੀਨਰਜ, ਖੇਡ ਇੰਚਾਰਜ, ਮਿਡ ਡੇ ਮੀਲ ਵਰਕਰਜ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੁਖਵਿੰਦਰ ਸਿੰਘ ਢੱਡੇ, ਬਲਵਿੰਦਰ ਸਿੰਘ ਜੈ ਸਿੰਘ ਵਾਲਾ, ਤਰਸੇਮ ਸਿੰਘ ਰਾਮਨਿਵਾਸ ਅਤੇ ਗੁਰਮੇਲ ਸਿੰਘ ਘੁੱਦਾ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਸੈਬਰ ਸਿੰਘ ਮੰਡੀ ਖੁਰਦ, ਗੁਰਜੰਟ ਸਿੰਘ ਸਿਵੀਆਂ, ਅਤੇ ਪ੍ਰਮੇਸ਼ਰ ਸਿੰਘ ਭੁੱਚੋ ਖੁਰਦ ਨੇ ਸਫਲਤਾਪੂਰਵਕ ਖੇਡਾਂ ਕਰਵਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਹਨਾਂ ਖੇਡਾਂ ਵਿੱਚ ਪਰਵੀਨ ਦਿਓੜਾ, ਸੰਦੀਪ ਕੌਰ, ਪਵਨਵੀਰ ਕੌਰ, ਕਮਲਪ੍ਰੀਤ,ਆਸ਼ਾ ਜਿੰਦਲ, ਕਿਰਨਪਾਲ ਕੌਰ, ਚਰਨਜੀਤ ਕੌਰ, ਰੀਤਾ ਭੱਟੀ, ਕੁਲਦੀਪ ਕੌਰ, ਹਰਮੀਤ ਸਿੰਘ, ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਜਗਸੀਰ ਸਿੰਘ, ਪ੍ਰਿਤਪਾਲ ਸਿੰਘ, ਜਸ਼ਨ ਗਰਗ, ਕੁਲਦੀਪ ਸਿੰਘ ਅਧਿਆਪਕਾਂ ਅਤੇ ਕੁਲਦੀਪ ਕੌਰ, ਮਨਜੀਤ ਕੌਰ, ਅਕਬਰੀ, ਗੁਰਦੀਪ ਕੌਰ ਮਿਡ ਡੇ ਮੀਲ ਵਰਕਰਜ ਅਤੇ ਪਿੰਡ ਵਾਸੀਆਂ ਦਾ ਵਡਮੁੱਲਾ ਯੋਗਦਾਨ ਰਿਹਾ।

 

Related posts

ਖੁੱਲ੍ਹੀਆਂ ਅੱਖਾਂ ਨਾਲ ਦੇਖੇ ਸੁਪਨੇ ਹੁੰਦੇ ਹਨ ਪੂਰੇ : ਡਿਪਟੀ ਕਮਿਸ਼ਨਰ

punjabusernewssite

ਜੀ.ਕੇ.ਯੂ ਦੇ ਮੁੱਕੇਬਾਜ਼ ਪ੍ਰਹਲਾਦ ਨੇ ਕੌਮੀ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ‘ਤੇ ਮਾਰਿਆ ਪੰਚ

punjabusernewssite

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਨਿਸਾਨੇਬਾਜ ਮਹਿਕ ਜਟਾਣਾ ਨੇ ਜਿੱਤੇ ਤਗਮੇ

punjabusernewssite