ਫ਼ਾਜਲਿਕਾ, 10 ਅਗਸਤ: ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੈਰ-ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜਲਾਲਾਬਾਦ ਦੇ ਡੀਐਸਪੀ ਅੱਛਰੂ ਰਾਮ ਦੀ ਨਿਗਰਾਨੀ ਹੇਠ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋ ਇੰਸਪੈਕਟਰ ਅੰਗਰੇਜ਼ ਕੁਮਾਰ ਦੀ ਟੀਮ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਕੋਲੋ ਪੈਸੇ ਵਸੂਲਣ ਅਤੇ ਬਲੈਕਮੇਲ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ 5 ਔਰਤਾਂ ਸਹਿਤ 13 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਗਿਰੋਹ ਦੇ ਨਾਲ ਇੱਕ ਪੁਲਿਸ ਮੁਲਾਜਮ ਵੀ ਮਿਲਿਆ ਹੋਇਆ ਸੀ, ਜਿਸਨੂੰ ਵੀ ਜ਼ਿਲ੍ਹਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ।
ਫਾਜਿਲਕਾ ਪੁਲਿਸ ਮੋਟਰਸਾਈਕਲ ਚੋਰ ਗਿਰੋਹ ਕਾਬੂ,14 ਚੋਰੀਸ਼ੁਦਾ ਮੋਟਰਸਾਈਕਲ ਕੀਤੇ ਬਰਾਮਦ
ਪੁਲਿਸ ਨੇ ਥਾਣਾ ਸਿਟੀ ਜਲਾਲਾਬਾਦ ਵਿਖੇ ਅ/ਧ 351(2), 308(2),61(2) ਬੀ.ਐਨ.ਐਸ ਤਹਿਤ ਸੁਰਿੰਦਰ ਕੁਮਾਰ ਵਾਸੀ ਪਿੰਡ ਬੱਘੇ ਕੇ ਉਤਾੜ ਦੀ ਸਿਕਾਇਤ ’ਤੇ ਦਰਜ਼ ਕੀਤਾ ਗਿਆ ਹੈ। ਕਾਬੂ ਕੀਤੇ ਕਥਿਤ ਦੋਸ਼ੀਆਂ ਵਿਚ ਇਸ ਗਿਰੋਹ ਦੀ ਮੁੱਖ ਸਰਗਨਾਂ ਜੋਤਮ ਕੋਰ ਪਤਨੀ ਮਨਜੀਤ ਸਿੰਘ, ਜਸਵਿੰਦਰ ਕੋਰ ਪਤਨੀ ਮਲਕੀਤ ਸਿੰਘ ਵਾਸੀਆਨ ਗੰਗ ਕਨਾਲ, ਸੁਨੀਤਾ ਕੋਰ ਪਤਨੀ ਸ਼ਮਸੇਰ ਸਿੰਘ ਵਾਸੀ ਟਿੱਡੀ ਅਰਾਈਆ, ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ, ਛਿੰਦੋ ਬਾਈ ਪਤਨੀ ਅੰਗਰੇਜ ਸਿੰਘ ਵਾਸੀਆਨ ਚੱਕ ਮਲੋਚਾ ਹੀਰੇ ਵਾਲਾ, ਪੁਲਿਸ ਮੁਲਾਜਮ ਅਮਨਦੀਪ, ਅੰਗਰੇਜ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਚੱਕ ਮਲੋਚਾ ਹੀਰੇ ਵਾਲਾ, ਸੁਖਚੈਨ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਗੋਬਿੰਦ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀ ਕਰਨੀਵਾਲਾ ਸ਼ਾਮਲ ਹਨ।
ਡੀਐਸਪੀ ਅੱਛਰੂ ਰਾਮ ਨੇ ਦਸਿਆ ਕਿ ਕਥਿਤ ਦੋਸ਼ੀ ਕਿਸੇ ਪੈਸੇ ਅਤੇ ਇੱਜਤ ਵਾਲੇ ਵਿਅਕਤੀ ਨੂੰ ਪਹਿਲਾਂ ਫ਼ੋਨ ਰਾਹੀਂ ਆਪਣੇ ਜਾਲ ਵਿਚ ਫ਼ਸਾਉਂਦੇ ਸਨ ਤੇ ਫ਼ਿਰ ਇੱਕ ਕਮਰੇ ਵਿਚ ਜਾ ਕੇ ਉਸਦੀ ਅਸਲੀਲ ਵੀਡੀਓ ਬਣਾ ਲੈਂਦੇ ਸਨ, ਜਿਸਤੋਂ ਬਾਅਦ ਸ਼ੁਰੂ ਹੁੰਦਾ ਸੀ ਬਲੈਕਮੇਲੰਗ ਦਾ ਸਿਲਸਿਲਾ। ਵੀਡੀਓ ਵਾਈਰਲ ਕਰਨ ਅਤੇ ਬਲਾਤਕਾਰ ਦਾ ਪਰਚਾ ਦਰਜ਼ ਕਰਵਾਉਣ ਆਦਿ ਦੇ ਡਰਾਵੇਂ ਦੇ ਕੇ ਪੈਸੇ ਵਸੂਲੇ ਜਾਂਦੇ ਸਨ। ਇਸੇ ਹੀ ਤਰ੍ਹਾਂ ਇੰਨ੍ਹਾਂ ਵੱਲੋਂ ਇਸ ਕੇਸ ਵਿਚ ਮੁੱਦਈ ਸੁਰਿੰਦਰ ਕੁਮਾਰ ਨੂੰ ਵੀ ਫ਼ਸਾਇਆ ਗਿਆ ਤੇ ਉਸਦੇ ਕੋਲੋਂ ਇੱਕ ਮਹਿੰਗਾ ਮੋਬਾਇਲ ਫੋਨ, 1,30,000 ਰੁਪਏ ਨਗਦ, 1,10,000/- ਰੁਪਏ ਗੁਗਲ ਪੇ, 5 ਲੱਖ ਮੁੜ ਨਗਦ ਅਤੇ 2 ਚੈਕ ਇੱਕ 10 ਲੱਖ ਰੁਪਏ ਤੇ ਦੂਸਰਾ ਚੈਕ 5 ਲੱਖ ਰੁਪਏ ਦਾ ਹਾਸਲ ਕੀਤਾ ਗਿਆ। ਜਿਸ ਵਿਚੋਂ ਕਾਫ਼ੀ ਰਾਸੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ।
Share the post "ਹਨੀ ਟਰੈਪ ’ਚ ਫ਼ਸਾ ਕੇ ਲੱਖਾਂ ਰੁਪਏ ਲੁੱਟਣ ਵਾਲੇ 13 ਲੋਕਾਂ ਦਾ ਗਿਰੋਹ ਕਾਬੂ, ਪੁਲਿਸ ਮੁਲਾਜਮ ਵੀ ਹੈ ਮੁਲਜ਼ਮ"