ਕੈਨੇਡਾ ਪੁਲਿਸ ਵੱਲੋਂ ਗੈਂਗਸਟਰ ਅਰਸ਼ ਡਾਲਾ ਨੂੰ ਅੱਜ ਅਦਾਲਤ ’ਚ ਕੀਤਾ ਜਾਵੇਗਾ ਪੇਸ਼

0
20

ਨਵੀਂ ਦਿੱਲੀ, 13 ਨਵੰਬਰ: ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵਿਚ ਖ਼ੌਫ ਦਾ ਦੂਜਾ ਨਾਮ ਬਣੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਨੂੰ ਕੈਨੇਡਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਪੁਸ਼ਟੀ ਹੋ ਗਈ ਹੈ। ਕੈਨੇਡਾ ਦੇ ਇੱਕ ਕੌਮੀ ਚੈਨਲ ਵਿਚ ਪ੍ਰਕਾਸ਼ਤ ਰੀਪੋਰਟ ਮੁਤਾਬਕ 29 ਅਕਤੂਬਰ ਨੂੰ ਆਪਣੇ ਸਾਥੀ ਗੁਰਜੰਟ ਸਿੰਘ ਉਰਫ਼ ਜੰਟਾ ਨਾਲ ਗ੍ਰਿਫਤਾਰ ਕੀਤੇ ਗਏ ਅਰਸ਼ ਡਾਲਾ ਨੂੰ ਅੱਜ ਓਨਟਾਰੀਓ ਦੀ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਜਾਵੇਗਾ। ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ 28 ਅਕਤੁੂਬਰ ਨੂੰ ਮਿਲਟਨ ਵਿਚ ਜਦ ਅਰਸ਼ ਡਾਲਾ ਤੇ ਗੁਰਜੰਟ ਇੱਕ ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਕੋਲ ਇੱਕ ਹੋਰ ਕਾਰ ਆ ਕੇ ਰੁਕੀ, ਜਿਸ ਵਿਚ ਸਵਾਰ ਵਿਅਕਤੀਆਂ ਨੇ ਅਰਸ਼ ਡਾਲਾ ਉਪਰ ਗੋਲੀਆਂ ਚਲਾਈਆਂ। ਹਾਲਾਂਕਿ ਦਸਿਆ ਜਾ ਰਿਹਾ ਕਿ ਅਰਸ਼ ਡਾਲਾ ਨੇ ਵੀ ਜਵਾਬ ਗੋਲੀ ਚਲਾਈ ਪ੍ਰੰਤੂ ਇੱਕ ਗੋਲੀ ਉਸਦੇ ਮੋਢੇ ’ਤੇ ਲੱਗ ਗਈ। ਜਿਸਤੋਂ ਬਾਅਦ ਦੋਨੋਂ ਸਿਵਲ ਹਸਪਤਾਲ ਗਏ।

ਇਹ ਵੀ ਪੜ੍ਹੋ ਕੇਂਦਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ Z ਸਕਿਊਰਟੀ ਵਾਪਸ ਲਈ

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ 29 ਅਕਤੂਬਰ ਨੂੰ ਦੋਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਇਸ ਸਬੰਧ ਵਿਚ ਦਰਜ਼ ਐਫ਼.ਆਈ.ਆਰ ਦੀ ਕਾਪੀ ਵੀ ਕੁੱਝ ਮੀਡੀਆ ਚੈਨਲਾਂ ਵੱਲੋਂ ਪ੍ਰਕਾਸ਼ਤ ਕੀਤੀ ਜਾ ਰਹੀ ਹੈ, ਜਿਸ ਵਿਚ ਅਰਸ਼ਦੀਪ ਗਿੱਲ ਵਜੋਂ ਅਰਸ਼ ਡਾਲਾ ਦਾ ਨਾਮ ਦਰਜ਼ ਹੈ। ਇਹ ਵੀ ਦਸਿਆ ਜਾ ਰਿਹਾ ਕਿ ਹਿਰਾਸਤ ਵਿਚ ਲੈਣ ਤੋਂ ਬਾਅਦ ਪੁਲਿਸ ਵੱਲੋਂ ਅਰਸ਼ ਡਾਲਾ ਦੇ ਘਰ ਦੀ ਤਲਾਸ਼ੀ ਲਈ ਗਈ, ਜਿੱਥੋਂ ਕੁੱਝ ਹਥਿਆਰ ਬਰਾਮਦ ਹੋਏ ਸਨ। ਜਿਸਤੋਂ ਬਾਅਦ ਪੁਛਗਿਛ ਲਈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਭਾਰਤ ਦੀ ਕੌਮੀ ਜਾਂਚ ਏਜੰਸੀ ਵੱਲੋਂ ਅੱਤਵਾਦੀ ਐਲਾਨੇ ਗਏ ਅਰਸ਼ ਡਾਲਾ ਨੂੰ ਵਾਪਸ ਲਿਆਉਣ ਲਈ ਭਾਰਤ ਵੱਲੋਂ ਕਾਫ਼ੀ ਯਤਨ ਕੀਤੇ ਜਾ ਰਹੇ ਹਨ। ਹੁਣ ਉਸਦੀ ਕੈਨੇਡਾ ਵਿਚ ਗ੍ਰਿਫਤਾਰੀ ਨਾਲ ਨਵਾਂ ਮੋੜ ਆ ਗਿਆ ਹੈ।

 

 

LEAVE A REPLY

Please enter your comment!
Please enter your name here