ਗੈਂਗਸਟਰ ਜੱਗੂ ਭਗਵਾਨਪੁਰੀਆ ਅੱਠ ਸਾਥੀਆਂ ਸਹਿਤ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਤਬਦੀਲ

Date:

spot_img

ਬਠਿੰਡਾ, 21 ਜਨਵਰੀ: ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ’ਚ ਸ਼ਾਮਲ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਮੁੜ ਜੇਲ੍ਹ ਵਿਭਾਗ ਨੇ ਕਪੂਰਥਲਾ ਦੀ ਮਾਡਰਨ ਜੇਲ੍ਹ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਤਬੀਦਲ ਕਰ ਦਿੱਤਾ ਹੈ। ਜੱਗੂ ਦੇ ਨਾਲ ਉਸਦੇ ਅੱਠ ਸਾਥੀਆਂ ਨੂੰ ਵੀ ਬਠਿੰਡਾ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਹੈ। ਕਿਸੇ ਸਮੇਂ ਮਿਲਕੇ ਕੰਮ ਕਰਦੇ ਰਹੇ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸਨੋਈ ਗਰੁੱਪਾਂ ਵਿਚ ਅੱਜ ਕੱਲ ਖ਼ੜਕੀ ਹੋਈ ਹੈ, ਜਿਸਦੇ ਚੱਲਦੇ ਜੱਗੂ ਨੇ ਅਪਣੇ ਵਕੀਲ ਦੇ ਰਾਹੀਂ ਪਹਿਲਾਂ ਹੀ ਖੁਦ ਨੂੰ ਬਠਿੰਡਾ ਜੇਲ੍ਹ ਵਿਚ ਤਬਦੀਲ ਨਾ ਕਰਨ ਦੀ ਅਰਜੀ ਅਦਾਲਤ ਵਿਚ ਦਾਈਰ ਕੀਤੀ ਹੋਈ ਹੈ, ਜਿਸ ਵਿਚ ਉਸਨੇ ਅਪਣੀ ਜਾਨ ਨੂੰ ਖ਼ਤਰਾ ਦਸਿਆ ਹੈ।

ਜਲੰਧਰ ‘ਚ ਪੁਲਿਸ ਮੁਕਾਬਲੇ ਤੋਂ ਬਾਅਦ ਲੋਰੈਂਸ ਬਿਸ਼ਨੋਈ ਗੈਂਗ ਦੇ ਦੋ ਗੁਰਗੇ ਕਾਬੂ

ਜੱਗੂ ਗਰੁੱਪ ਦਾ ਦਾਅਵਾ ਹੈ ਕਿ ਲਾਰੈਂਸ ਬਿਸਨੋਈ ਗਰੁੱਪ ਤੋਂ ਇਲਾਵਾ ਨੀਟਾ ਦਿਊਲ, ਦਿਲਪ੍ਰੀਤ ਬਾਬਾ ਅਤੇ ਗੁਰਪ੍ਰੀਤ ਸੇਖੋ ਵੀ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ, ਅਜਿਹੇ ਵਿਚ ਜੱਗੂ ਨੂੰ ਬਠਿੰਡਾ ਜੇਲ੍ਹ ਵਿਚ ਤਬਦੀਲ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਹਾਲਾਂਕਿ ਲਾਰੈਂਸ ਬਿਸਨੋਈ ਮੌਜੂਦਾ ਸਮੇਂ ਗੁਜਰਾਤ ਦੀ ਜੇਲ੍ਹ ਵਿਚ ਬੰਦ ਹੈ ਤੇ ਦੂਜੇ ਗੈਂਗਸਟਰਾਂ ਵਿਚੋਂ ਕੁੱਝ ਜਮਾਨਤ ’ਤੇ ਵੀ ਚੱਲ ਰਹੇ ਹਨ। ਜੇਲ੍ਹ ਸੂਤਰਾਂ ਮੁਤਾਬਕ ਇਸਦੇ ਬਾਵਜੂਦ ਜੱਗੂ ਅਤੇ ਉਸਦੇ ਸਾਥੀਆਂ ਨੂੰ ਅਲੱਗ ਬੈਰਕ ਵਿਚ ਬੰਦ ਕੀਤਾ ਗਿਆ ਹੈ।

ਬਲੋਗਰ ਭਾਨਾ ਸਿੱਧੂ ਫਰੌਤੀ ਦੇ ਕੇਸ ਵਿੱਚ ਗ੍ਰਿਫਤਾਰ

ਇਸਦੇ ਇਲਾਵਾ ਲਾਰੈਂਸ ਤੇ ਦੂਜੇ ਗਰੁੱਪਾਂ ਸਹਿਤ ਜੱਗੂ ਗਰੁੱਪ ਉਪਰ ਵੀ ਵਿਸੇਸ ਨਿਗ੍ਹਾ ਬਣਾਈ ਹੋਈ ਹੈ। ਗੌਰਤਲਬ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਮਾਡਰਨ ਜੇਲ੍ਹ ਕਪੂਰਥਲਾ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਕੁੱਝ ਦਿਨ ਪਹਿਲਾਂ ਹੀ ਉਸ ਸਮੇਂ ਚਰਚਾ ਵਿਚ ਆਇਆ ਸੀ ਜਦ ਉਸਨੇ ਇੱਕ ਕੈਦੀ ਦੇ ਨਾਲ ਲੜਣ ਤੋਂ ਬਾਅਦ ਜੇਲ੍ਹ ਦੀ ਬੈਰਕ ਵਿਚ ਐਲਸੀਡੀ ਤੇ ਹੋਰ ਸਮਾਨ ਭੰਨ ਦਿੱਤਾ ਸੀ। ਇਸ ਸਬੰਧ ਵਿਚ ਉਸਦੇ ਖਿਲਾਫ਼ ਥਾਣਾ ਕੋਤਵਾਲੀ ਵਿਚ ਪਰਚਾ ਵੀ ਦਰਜ਼ ਕੀਤਾ ਗਿਆ ਸੀ।

 

LEAVE A REPLY

Please enter your comment!
Please enter your name here

spot_img

Share post:

Popular

More like this
Related

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन Haryana...

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 33 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

👉ਪਟਵਾਰੀ (ਉਮੀਦਵਾਰ) ਵਜੋਂ 18 ਮਹੀਨੇ ਦੀ ਲਾਜ਼ਮੀ ਸਿਖਲਾਈ ਕੀਤੀ...

खेल हमें नई ऊंचाइयां छूने का मौका देता है : मुख्यमंत्री

👉हरियाणा के मुख्यमंत्री श्री नायब सिंह सैनी ने किया...