ਐਨਆਈਏ ਨੇ ਰੱਖਿਆ ਹੋਇਆ ਹੈ 10 ਲੱਖ ਦਾ ਇਨਾਮ
ਨਵੀਂ ਦਿੱਲੀ, 30 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਵੱਖ ਵੱਖ ਘਟਨਾਵਾਂ ਵਿੱਚ ਸ਼ਾਮਿਲ ਰਿਹੈ ਗੈਂਗਸਟਰ ਲਖਬੀਰ ਲੰਡਾ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਲਖਬੀਰ ਲੰਡਾ ਮੋਹਾਲੀ ਆਰਪੀਜੀਆ ਅਟੈਕ ਦਾ ਮਾਸਟਰ ਮਾਇੰਡ ਦਸਿਆ ਜਾ ਰਿਹਾ ਹੈ।
ਬਠਿੰਡਾ ਦੇ ਇਕ ਥਾਣੇ ਵਿਚ ਨੌਜਵਾਨ ਦੀ ਹੋਈ ਮੌਤ, ਪ੍ਰਵਾਰ ਵਲੋਂ ਪੁਲਿਸ ‘ਤੇ ਕੁੱਟਮਾਰ ਦੇ ਦੋਸ਼
ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਲੰਡਾ ਉਪਰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਲਗਾਏ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਉਸ ਉਪਰ ਆਪਣੇ ਗੁਰਗਿਆਂ ਰਾਹੀਂ ਕਤਲ, ਫਿਰੌਤੀ ਤੇ ਹੋਰ ਗੰਭੀਰ ਦੋਸ਼ ਲੱਗਦੇ ਰਹੇ ਹਨ। ਬਹੁਤ ਸਾਰੇ ਮਾਮਲਿਆਂ ਵਿਚ ਲੰਡਾ ਵਲੋਂ ਜਿੰਮੇਵਾਰੀ ਵੀ ਲਈ ਜਾਂਦੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਦੀ ਰੀਪੋਰਟ ਅਨੁਸਾਰ ਲਖਵੀਰ ਲੰਡਾ ਦਾ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸੰਬੰਧ ਹੈ। ਜਿਸਦੇ ਚੱਲਦੇ ਉਹ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਹਥਿਆਰਾਂ ਦੀ ਤਸਕਰੀ ਦੇ ਵਿੱਚ ਸ਼ਾਮਿਲ ਹੈ।
ਬਿਕਰਮ ਸਿੰਘ ਮਜੀਠੀਆ ਨੂੰ SIT ਨੇ ਮੁੜ ਜਾਰੀ ਕੀਤੇ ਸਮਨ, 30 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ
ਜ਼ਿਕਰਯੋਗ ਹੈ ਕਿ ਗੈਂਗਸਟਰ ਲੰਡਾ ਨੂੰ ਐਨਆਈਏ ਨੇ ਆਪਣੀ ਮੋਸਟ ਵਾਟਡ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਹੈ। ਇਸੇ ਤਰ੍ਹਾਂ ਉਸਦੇ ਉਪਰ ਐਨਆਈਏ ਨੇ 10 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਹੈ। ਉਹ ਕਈ ਘਟਨਾਵਾਂ ਵਿੱਚ ਆਪਣਾ ਨਾਮ ਆਉਣ ਤੋਂ ਬਾਅਦ ਸਾਲ 2017 ਦੇ ਵਿੱਚ ਕੈਨੇਡਾ ਫਰਾਰ ਹੋ ਗਿਆ ਸੀ। ਮੌਜੂਦਾ ਸਮੇਂ ਲੰਡਾ ਕੈਨੇਡਾ ਦੇ ਵਿੱਚ ਹੀ ਰਹਿ ਰਿਹਾ ਦਸਿਆ ਜਾ ਰਿਹਾ ਹੈ। ਉਸ ਉਪਰ ਕੌਮੀ ਜਾਂਚ ਏਜੰਸੀ ਨੇ ਦੋਸ਼ ਲਗਾਏ ਹਨ ਕਿ ਉਹ ਵਿਦੇਸ਼ਾਂ ਦੇ ਵਿੱਚ ਅੱਤਵਾਦੀ ਮੋਡਿਊਲ ਤਿਆਰ ਕਰ ਰਿਹਾ। ਉਸਨੂੰ ਪਾਕਿਸਤਾਨੀ ਬੇਸਡ ਗੈਂਗਸਟਰ ਹਰਵਿੰਦਰ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ।