Punjabi Khabarsaar
ਅਪਰਾਧ ਜਗਤ

Gangster Lawrence Bishnoi ਦੀ ਇੰਟਰਵਿਊ ਮਾਮਲੇ ਵਿਚ Punjab Police ਦੇ ਅੱਧੀ ਦਰਜ਼ਨ ਅਧਿਕਾਰੀ ਮੁਅੱਤਲ

ਚੰਡੀਗੜ੍ਹ, 26 ਅਕਤੂਬਰ: gangster lawrence bishnoi interview issue: ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ 2 ਡੀਐਸਪੀ ਸਹਿਤ 6 ਅਧਿਕਾਰਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਅਧਿਕਾਰੀ ਤੇ ਕਰਮਚਾਰੀ ਇੰਟਰਵਿਊ ਲੈਣ ਸਮੇਂ ਸੀਆਈਏ ਖ਼ਰੜ ਡਿਊਟੀ ’ਤੇ ਤੈਨਾਤ ਸਨ ਜਾਂ ਫ਼ਿਰ ਉਸ ਰਾਤ ਉਨ੍ਹਾਂ ਦੀ ਸੁਪਰਵੀੲਜ਼ਨ ਹੇਠ ਬਿਸ਼ਨੋਈ ਰੱਖਿਆ ਹੋਇਆ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬਣੀ ਵਿਸ਼ੇਸ ਜਾਂਚ ਟੀਮ ਵੱਲੋਂ ਪੜਤਾਲ ਤੋਂ ਬਾਅਦ ਆਪਣੀ ਸਿੱਟਾ ਰੀਪੋਰਟ ਵਿਚ ਇਹ ਖ਼ੁਲਾਸਾ ਕੀਤਾ ਗਿਆ ਸੀ ਕਿ ਗੈਂਗਸਟਰ ਦੀਆਂ ਇੱਕ ਨਿੱਜੀ ਚੈਨਲ ਨਾਲ ਪ੍ਰਕਾਸ਼ਤ ਦੋ ਇੰਟਰਵਿਉੂਜ਼ ਵਿਚੋਂ ਇੱਕ ਸੀਆਈਏ ਖ਼ਰੜ ਵਿਚ 3-4 ਸਤੰਬਰ 2022 ਦੀ ਰਾਤ ਨੂੰ ਕੀਤੀ ਗਈ ਸੀ, ਜਿਹੜੀ 17 ਮਾਰਚ 2023 ਨੂੰ ਪ੍ਰਕਾਸ਼ਤ ਹੋਈ ਸੀ।

ਵਿਜੀਲੈਂਸ ਬਿਊਰੋ ਵੱਲੋਂ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਕਾਬੂ

ਡੀਜੀਪੀ ਦੀ ਪੜਤਾਲ ਦੌਰਾਨ ਇਸਦੇ ਲਈ ਡੀਐਸਪੀ ਇੰਨਵੇਸਟੀਗੇਸਨ ਗੁਰਸ਼ੇਰ ਸਿੰਘ ਬਰਾੜ ਅਤੇ ਸਮਰ ਵਨੀਤ ਤੋਂ ਇਲਾਵਾ ਸਬ-ਇੰਸਪੈਕਟਰ ਰੀਨਾ, ਸਬ-ਇੰਸਪੈਕਟਰ (ਐਲਆਰ) ਜਗਤਪਾਲ ਜਾਂਗੂ, ਸਬ-ਇੰਸਪੈਕਟਰ (ਐਲਆਰ) ਸ਼ਗਨਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਲ ਹਨ। ਜਿਕਰਯੋਗ ਹੈਕਿ ਜਦ ਇਹ ਇੰਟਰਵਿਊਜ਼ ਪ੍ਰਕਾਸ਼ਤ ਹੋਈਆਂ ਸਨ ਤਦ ਬਿਸ਼ਨੋਈ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਸੀ, ਜਿਸਦੇ ਚੱਲਦੇ ਵਿਰੋਧੀ ਧਿਰਾਂ ਸਹਿਤ ਬਹੁਤ ਸਾਰੀਆਂ ਉਂਗਲਾਂ ਜੇਲ੍ਹ ਪ੍ਰਸ਼ਾਸਨ ’ਤੇ ਵੀ ਉੱਠੀਆਂ ਸਨ ਪ੍ਰੰਤੂ ਜੇਲ੍ਹ ਅਧਿਕਾਰੀਆਂ ਨੇ ਸਪੱਸ਼ਟ ਕਰ ਦਿਤਾ ਸੀ ਕਿ ਇਹ ਇੰਟਰਵਿਊਜ਼ ਬਠਿੰਡਾ ਜੇਲ੍ਹ ਵਿਚ ਨਹੀਂ ਹੋਈਆਂ ਹਨ। ਜਿਸਤੋਂ ਬਾਅਦ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਸਿੱਟ ਵੱਲੋਂ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਇੱਕ ਇੰਟਰਵਿਊ ਖਰੜ ਸੀ.ਆਈ.ਏ. ਸਟਾਫ ਅਤੇ ਦੂਜੀ ਰਾਜਸਥਾਨ ਜੇਲ੍ਹ ਵਿਚ ਹੋਈ ਹੈ। ਇਸ ਮਾਮਲੇ ਦੀ ਰੀਪੋਰਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਇਸ ਸਾਲ ਦੀ 5 ਜਨਵਰੀ ਨੂੰ ਵੱਖ ਵੱਖ ਧਾਰਾਵਾਂ ਤਹਤਿ ਪਰਚਾ ਦਰਜ਼ ਕੀਤਾ ਸੀ ਤੇ ਕੁੱਝ ਸਮਾਂ ਪਹਿਲਾਂ ਰਾਜਸਥਾਨ ਪੁਲਿਸ ਵੱਲੋਂ ਵੀ ਅਜਿਹੀ ਕਾਰਵਾਈ ਕੀਤੀ ਗਈ ਸੀ।

 

Related posts

ਐਲ.ਓ.ਸੀ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਗ੍ਰਿਫਤਾਰ ਵਰੰਟ ਜਾਰੀ

punjabusernewssite

ਬਠਿੰਡਾ ਦੇ ਇਸ ਪਿੰਡ ‘ਚ ਘਰੇ ਵੜ੍ਹ ਕੇ ਪਿਊ-ਪੁੱਤ ਦਾ ਬੇਰਹਿਮੀ ਨਾਲ ਕੀਤਾ ਕ+ਤਲ

punjabusernewssite

ਵਿੱਕੀ ਮਿੱਡੂਖੇੜਾ ਕਤਲ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਨੂੰ ਮਾਰਨਾ ਪਿਆ: ਲਾਰੇਂਸ ਬਿਸਨੋਈ

punjabusernewssite