ਸਿੰਘ ਸਾਹਿਬਾਨਾਂ ਦੀ ਇਕੱਤਰਤਾ ਅੱਜ; ਸੁਖਬੀਰ ਬਾਦਲ ਨੂੰ ਸੁਣਾਈ ਜਾ ਸਕਦੀ ਹੈ ਸਜ਼ਾ! ਪੂਰੇ ਸਿੱਖ ਪੰਥ ਦੀਆਂ ਨਿਗਾਹਾਂ ਟਿਕੀਆਂ

0
301
+2

ਸ਼੍ਰੀ ਅੰਮ੍ਰਿਤਸਰ ਸਾਹਿਬ, 2 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਵਿਰੁਧ ਕਾਰਵਾਈ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰੋਂ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਹੈ। ਇਸ ਸਦੀ ਦੇ ਸਭ ਤੋਂ ਵੱਡੇ ਧਾਰਮਿਕ ਮਸਲੇ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਏ ਇਸ ਮੁੱਦੇ ‘ਤੇ ਪੰਜ ਸਿੰਘ ਸਾਹਿਬਾਨਾਂ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਸੋਮਵਾਰ 2 ਦਸੰਬਰ ਨੂੰ ਦੁਪਿਹਰ ਇੱਕ ਵਜੇਂ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਜਾ ਚੁੱਕੇ ਸੁਖਬੀਰ ਸਿੰਘ ਬਾਦਲ, ਸਾਲ 2007 ਤੋਂ 2017 ਤੱਕ ਅਕਾਲੀ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਸਿੱਖ ਆਗੂਆਂ, ਸਾਲ 2015 ਦੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮਂੈਬਰਾਂ ਅਤੇ ਤਦ ਦੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਅੱਜ ਦੇ ਲਈ ਤਲਬ ਕੀਤਾ ਜਾ ਚੁੱਕਾ।

ਇਹ ਵੀ ਪੜ੍ਹੋ Municipal Corporation Election ਲਈ AAP ਦੀ ਰਣਨੀਤੀ ਤਿਆਰ,ਲਗਾਤਾਰ ਚੌਥੇ ਦਿਨ ‘ਆਪ’ ਪ੍ਰਧਾਨ ਦੀ ਪਾਰਟੀ ਆਗੂਆਂ ਨਾਲ ਮੀਟਿੰਗ

ਇਸਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਹਿਤ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਤਿੰਨ ਸਾਬਕਾ ਜਥੇਦਾਰਾਂ ਨੂੰ ਵੀ ਮੌਕੇ ‘ਤੇ ਹਾਜ਼ਰ ਰਹਿਣ ਲਈ ਕਿਹਾ ਗਿਆ।  ਜਿਕਰਯੋਗ ਹੈ ਕਿ ਪੰਥਕ ਜਮਾਤ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਕੁੱਝ ਅਜਿਹੇ ਕੰਮ ਹੋਏ ਸਨ, ਜਿਸਦੇ ਨਾਲ ਪੰਥਕ ਮਰਿਆਦਾ ਨੂੰ ਢਾਹ ਲੱਗੀ ਅਤੇ ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋਇਆ। ਉਸ ਸਮੇਂ ਸੁਖਬੀਰ ਸਿੰਘ ਬਾਦਲ ਰਾਜ ਕਰ ਰਹੀ ਅਕਾਲੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਸਰਕਾਰ ਵਿਚ ਉਪ ਮੁੱਖ ਮੰਤਰੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਵੀ ਕੰਮ ਕਰ ਰਹੇ ਸਨ। ਇਸ ਸਮੇਂ ਦੌਰਾਨ ਦਸਮ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਵਾਂਗ ਸਵਾਂਗ ਰਚਣ ਵਾਲੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਿਰੁਧ ਦਰਜ਼ ਕੇਸ ਨੂੰ ਵਾਪਸ ਲਿਆ ਗਿਆ, ਬਲਕਿ ਉਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਬਾਅ ਪਾ ਕੇ ਮੁਆਫ਼ੀ ਦਿਵਾਉਣ ਦੇ ਵੀ ਦੋਸ਼ ਲੱਗੇ। ਜਿਸਦਾ ਸਿੱਖ ਕੌਮ ਵੱਲੋਂ ਵੱਡਾ ਵਿਰੋਧ ਕੀਤਾ ਗਿਆ ਤੇ ਸਿੱਟਾ ਇਹ ਨਿਕਲਿਆ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਸਿਆਸੀ ਤੌਰ ‘ਤੇ ਸਭ ਤੋਂ ਹੇਠਲੇ ਪਾਏਦਾਨ ਉਪਰ ਪੁੱਜ ਗਿਆ।

ਇਹ ਵੀ ਪੜ੍ਹੋ canada immigration news: ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਨੂੰ ਦਿੱਤਾ ਵੱਡਾ ਝਟਕਾ

ਵੋਟਾਂ ਦੇ ਲਈ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਦੇ ਲੱਗੇ ਸਨ ਦੋਸ਼

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਪਰ ਸਭ ਤੋਂ ਵੱਡਾ ਧਾਰਮਿਕ ਦੋਸ਼ ਇਹ ਹੈ ਕਿ ਉਸਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਗਰੰਥ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਦੇ ਮਾਮਲੇ ਵਿਚ ਹੁਣ ਅਦਾਲਤ ਦਾ ਸਾਹਮਣਾ ਕਰ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਉਸਨੂੰ ਸ਼੍ਰ੍ਰੀ ਅਕਾਲ ਤਖ਼ਤ ਸਾਹਿਬ ਉਪਰੋਂ ਮੁਆਫ਼ੀ ਦਿਵਾਉਣ ਲਈ ਪ੍ਰਭਾਵ ਵਰਤਿਆ ਸੀ। ਉਸ ਸਮੇਂ ਚੱਲੀ ਚਰਚਾ ਮੁਤਾਬਕ ਇਸਦੇ ਲਈ ਤਤਕਾਲੀ ਜਥੇਦਾਰਾਂ ਨੂੰ ਅਕਾਲੀ ਦੇ ਵੱਡੇ ਆਗੂ ਦਲਜੀਤ ਸਿੰਘ ਚੀਮਾ ਰਾਹੀਂ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ’ਤੇ ਸੱਦਿਆ ਗਿਆ, ਜਿੱਥੇ ਡੇਰਾ ਮੁਖੀ ਦੀ ਇੱਕ ਹਿੰਦੀ ਵਿਚ ਲਿਖੀ ਚਿੱਠੀ ਸੌਪ ਕੇ ਮੁਆਫ਼ ਕਰਨ ਲਈ ਕਿਹਾ ਗਿਆ। ਜਥੇਦਾਰਾਂ ਵੱਲੋਂ 24 ਸਤੰਬਰ 2015 ਨੂੰ ਮੀਟਿੰਗ ਕਰਕੇ ਸੌਦਾ ਸਾਧ ਵਿਰੁਧ ਜਾਰੀ ਹੁਕਮਨਾਮ ਵਾਪਸ ਲੈ ਲਿਆ ਪ੍ਰੰਤੂ ਇਸਦਾ ਸਿੱਖ ਕੌਮ ਵਿਚ ਇੰਨਾਂ ਵੱਡਾ ਵਿਰੋਧ ਹੋਇਆ ਕਿ ਮੁੜ ਜਥੇਦਾਰਾਂ ਨੂੰ 15 ਅਕਤੂਬਰ 2024 ਨੂੰ ਮੀਟਿੰਗ ਕਰਕੇ ਆਪਣਾ ਹੁਕਮਨਾਮਾ ਵਾਪਸ ਲੈਣਾ ਪਿਆ, ਜਿਸ ਨਾਲ ਸਿੱਖ ਕੌਮ ਦੇ ਮਹਾਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਵੀ ਢਾਹ ਲੱਗੀ। ਹਾਲਾਂਕਿ ਇਸ ਹੁਕਮਨਾਮੇ ਨੂੰ ਸਹੀ ਠਹਿਰਾਉਣ ਦੇ ਲਈ ਤਤਕਾਲੀ ਸ਼੍ਰੋਮਣੀ ਕਮੇਟੀ ਵੱਲੋਂ 60 ਲੱਖ ਦੇ ਕਰੀਬ ਇਸ਼ਤਿਹਾਰ ਵੀ ਅਖ਼ਬਾਰਾਂ ਵਿਚ ਦਿੱਤੇ ਗਏ ਪ੍ਰੰਤੂ ਸਿੱਖ ਕੌਮ ਬਾਦਲ ਪ੍ਰਵਾਰ ਤੋਂ ਦੂਰ ਹੁੰਦੀ ਚਲੀ ਗਈ। ਜਿਸਦਾ ਖਮਿਆਜਾ ਹੁਣ ਇਸ ਪ੍ਰਵਾਰ ਨੂੰ ਧਾਰਮਿਕ ਅਤੇ ਸਿਆਸੀ ਤੌਰ ’ਤੇ ਭੁਗਤਣਾ ਪੈ ਰਿਹਾ।

ਇਹ ਵੀ ਪੜ੍ਹੋ SKM News: ਦਿੱਲੀ ਚੱਲੋਂ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਕਿਸਾਨ ਮੋਰਚੇ ਦੇ ਆਗੂਆਂ ਨੇ ਕੀਤੀ ਮੀਟਿੰਗ

ਹੁਣ ਇਹ ਮਾਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਕਿਵੇਂ ਪੁੱਜਾ !

ਹੁਣ ਇਹ ਤਾਜ਼ਾ ਮਾਮਲਾ ਅਕਾਲੀ ਦਲ ਦੇ ਹੀ ਕੁੱਝ ਆਗੂਆਂ ਵੱਲੋਂ ਲੋਕ ਸਭਾ ਚੋਣਾਂ ਤੋ ਬਾਅਦ ਸੁਖਬੀਰ ਬਾਦਲ ਕੋਲੋਂ ਪ੍ਰਧਾਨਗੀ ਤੋਂ ਮੰਗੇ ਅਸਤੀਫ਼ੇ ਨਾਲ ਸਾਹਮਣੇ ਆਇਆ। ਅਕਾਲੀ ਦਲ ਵਿਚੋਂ ਅਲੱਗ ਹੋ ਕੇ ਕੁੱਝ ਆਗੂਆਂ ਨੇ ਸੁਧਾਰ ਲਹਿਰ ਦਾ ਗਠਨ ਕੀਤਾ ਤੇ ਫ਼ਿਰ ਇੰਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਵਿਰੁਧ 1 ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਸਿਕਾਇਤ ਕੀਤੀ ਗਈ। ਜਿਸਤੋਂ ਬਾਅਦ ਸਿੰਘ ਸਾਹਿਬਾਨਾਂ ਵੱਲੋਂ ਸ: ਬਾਦਲ ਨੂੰ 15 ਜੁਲਾਈ ਨੂੰ ਤਲਬ ਕੀਤਾ ਗਿਆ ਅਤੇ 24 ਜੁਲਾਈ ਨੂੰ ਸੁਖਬੀਰ ਬਾਦਲ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ। ਇਸ ਸਪੱਸ਼ਟੀਕਰਨ ਤੋਂ ਸੰਤੁਸ਼ਟ ਨਾ ਹੁੰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾ ਨੂੰ 30 ਜੁਲਾਈ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ। ਹਾਲਾਂਕਿ 1 ਅਗਸਤ ਨੂੰ ਹੀ ਸੁਖਬੀਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਤੇ ਧਾਰਮਿਕ ਸਜ਼ਾ ਲਗਾਉਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ ਅਕਾਲੀ ਦਲ ਦੇ ਹਲਕਾ ਇੰਚਾਰਜ਼ ਵਿਰੁਧ ਪਰਚਾ ਦਰਜ਼, ਜਾਣੋ ਮਾਮਲਾ!

ਪ੍ਰੰਤੂ ਇਸ ਦੌਰਾਨ ਇਹ ਮਾਮਲਾ ਉਸ ਸਮੇਂ ਮੁੜ ਭੜਕ ਉੱਠਿਆ ਜਦ ਸੁਖਬੀਰ ਬਾਦਲ ਦੇ ਅਤਿ ਨਜਦੀਕੀ ਮੰਨੇ ਜਾਂਦੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਿੱਧਾ ਜਥੇਦਾਰਾਂ ਨੂੰ ਹੀ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। ਜਿਸ ਕਾਰਨ 16 ਅਗਸਤ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਪੰਥਕ ਦਬਾਅ ਕਾਰਨ ਸ਼੍ਰੋਮਣੀ ਕਮੇਟੀ ਨੇ ਇਹ ਅਸਤੀਫ਼ਾ ਰੱਦ ਕਰ ਦਿੱਤਾ ਪ੍ਰੰਤੂ ਇਸ ਮਾਮਲੇ ਵਿਚ ਵਲਟੋਹਾ ਦੇ ਭੜਕਾਊ ਬਿਆਨਾਂ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਵੱਡੀ ਕਾਰਵਾਈ ਕਰਦਿਆਂ ਉਸਨੂੰ 10 ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਵਿਚੋਂ ਬਾਹਰ ਕਰਨ ਦਾ ਫੈਸਲਾ ਸੁਣਾ ਦਿੱਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਥੈਦਾਰਾਂ ਵੱਲੋਂ 6 ਨਵੰਬਰ ਨੂੰ ਪੰਥਕ ਵਿਦਵਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਵਿਚਾਰ ਜਾਣੇ ਗਏ। ਇਸਤੋਂ ਬਾਅਦ ਮੁੜ 13 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਅਤੇ ਆਪਣੇ ਬਾਰੇ ਜਲਦ ਕੋਈ ਫੈਸਲਾ ਸੁਣਾਉਣ ਦੀ ਜੋਦੜੀ ਕੀਤੀ। ਇਸ ਦੌਰਾਨ 16 ਨਵੰਬਰ ਨੂੰ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਪ੍ਰੰਤੂ ਜਿਸਨੂੰ ਹਾਲੇ ਤੱਕ ਅਕਾਲੀ ਦਲ ਦੀ ਕੋਰ ਕਮੇਟੀ ਨੇ ਪ੍ਰਵਾਨ ਨਹੀਂ ਕੀਤਾ ਹੈ।

 

+2

LEAVE A REPLY

Please enter your comment!
Please enter your name here