Geeta Zaildar’s mother passed away: ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ ਪੁੱਜਾ ਹੈ। ਗੀਤਾ ਜ਼ੈਲਦਾਰ ਦੀ ਮਾਤਾ ਗਿਆਨ ਕੌਰ ਦਾ ਅੱਜ ਦਿਹਾਂਤ ਹੋ ਗਿਆ ਹੈ। ਗੀਤਾ ਜ਼ੈਲਦਾਰ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਮਾਤਾ ਜੀ ਦੇ ਦਿਹਾਂਤ ਦੀ ਦੁੱਖਦ ਖ਼ਬਰ ਸਾਂਝੀ ਕੀਤੀ ਹੈ। ਗੀਤਾ ਜ਼ੈਲਦਾਰ ਨੇ ਤਸਵੀਰ ਨਾਲ ਕੈਪਸ਼ਨ ’ਚ ਲਿਖਿਆ, ‘‘ਮੇਰੇ ਬੀਬੀ ਜੀ ਗਿਆਨ ਕੌਰ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ।’’ ਗੀਤਾ ਜ਼ੈਲਦਾਰ ਦੇ ਪ੍ਰਸ਼ੰਸਕਾਂ ਵੱਲੋਂ ਕੁਮੈਂਟ ਕਰਕੇ ਗੀਤਾ ਜ਼ੈਲਦਾਰ ਨੂੰ ਪੁੱਜੇ ਇਸ ਡੂੰਘੇ ਸਦਮੇ ਦਾ ਦੁੱਖ ਪ੍ਰਗਟਾਵਾ ਕੀਤਾ ਜਾ ਰਿਹਾ।