ਜਨਰਲ ਪਰੇਡ: ਵਧੀਆ ਕਾਰਗੁਜਾਰੀ ਵਾਲੇ ਪੁਲਿਸ ਮੁਲਾਜਮ ਸਨਮਾਨਿਤ

Date:

spot_img

ਡੀ.ਜੀ.ਪੀ ਡਿਸਕ,ਲੋਕਲ ਰੈਂਕ, ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਕੀਤਾ ਐਸਐਸਪੀ ਨੇ ਸਨਮਾਨਿਤ
ਬਠਿੰਡਾ, 8 ਫ਼ਰਵਰੀ: ਸਥਨਕ ਪੁਲਿਸ ਲਾਈਨਜ਼ ਵਿਖੇ ਮੁਲਾਜਮਾਂ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ ਜਨਰਲ ਪਰੇਡ ਕਰਵਾਈ ਗਈ। ਇਸ ਪਰੇਡ ਵਿੱਚ ਕੁੱਲ 820 ਮੁਲਾਜਮਾਂ ਨੇ ਸਮੂਲੀਅਤ ਕੀਤੀ।ਇਸ ਦੌਰਾਨ ਵਧੀਆ ਕਾਰਗੁਜਾਰੀ ਵਾਲੇ ਪੁਲਿਸ ਮੁਲਾਜਮਾਂ ਨੂੰ ਐਸਐਸਪੀ ਹਰਮਨਬੀਰ ਸਿੰਘ ਗਿੱਲ ਵਲੋਂ ਡੀ.ਜੀ.ਪੀ ਡਿਸਕ,ਲੋਕਲ ਰੈਂਕ, ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਪੁਲਿਸ ਅਫਸਰ ਆਪਣੀ ਡਿਊਟੀ ਲਗਨ ਅਤੇ ਸਖਤ ਮਿਹਨਤ ਨਾਲ ਕਰਦੇ ਹਨ ਉਹਨਾਂ ਦੀ ਹੌਂਸਲਾ ਅਫਜਾਈ ਲਈ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀ ਵਰਤੀ ਜਾਂਦੀ।

ਨਗਰ ਨਿਗਮ ਦਾ ਕਰਮਚਾਰੀ 6,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਇਸਤੋਂ ਇਲਾਵਾ ਪਰੇਡ ਦੌਰਾਨ ਸੀਨੀਅਰ ਅਧਿਕਾਰੀਆਂ ਵੱਲੋਂ ਮੁਲਾਜਮਾ ਦੀ ਵਰਦੀ ਦਾ ਅਤੇ ਪੁਲਿਸ ਦੇ ਸਰਕਾਰੀ ਵਾਹਨਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਮਿਹਨਤੀ ਅਤੇ ਯੋਗ ਪੁਲਿਸ ਮੁਲਾਜਮਾਂ ਨੂੰ 10 ਡੀ.ਜੀ.ਪੀ ਡਿਸਕ, 6 ਡੀ.ਜੀ.ਪੀ ਕਲਾਸ-1 ਸਰਟੀਫਿਕੇਟ ਦੇ ਨਾਲ 10,000/- ਨਗਦ ਇਨਾਮ ਦੀ ਰਾਸ਼ੀ, 7 ਡੀ.ਜੀ.ਪੀ ਕਲਾਸ-1 ਸਰਟੀਫਿਕੇਟ ਦੇ ਨਾਲ 5,000/- ਨਗਦ ਇਨਾਮ ਦੀ ਰਾਸ਼ੀ, 2 ਏ.ਡੀ.ਜੀ.ਪੀ ਕਲਾਸ-1 ਸਰਟੀਫਿਕੇਟ ਅਤੇ 7 ਐੱਸ.ਐੱਸ.ਪੀ ਕਲਾਸ-3 ਸਰਟੀਫਿਕੇਟ ਦਿੱਤੇ ਗਏ।ਇਹ ਸਰਟੀਫਿਕੇਟ ਜਿਲ੍ਹੇ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਦੋਸ਼ੀਆਂ ਨੂੰ ਟਰੇਸ ਕਰਕੇ ਅਤੇ ਵਧੀਆ ਰਿਕਵਰੀ ਅਤੇ ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜਾ ਹੋਏ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਸ਼ਲਾਘਾਯੋਗ ਡਿਊਟੀ ਕਰਨ ਬਦਲੇ ਦਿੱਤੇ ਗਏ।

ਹਰਿਆਣਾ ’ਚ ਪਹਿਲੀ ਵਾਰ 6 ਮਾਰਚ ਨੂੰ ਹੋਣਗੀਆਂ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਚੋਣਾਂ

ਸੜਕ ਸੁਰੱਖਿਆ ਫੋਰਸ ਵੱਲੋਂ ਬਠਿੰਡਾ ਵਿਖੇ ਵਧੀਆ ਡਿਊਟੀ ਕਰਨ ਬਦਲੇ 4 ਮੁਲਾਂਜਮਾਂ ਨੂੰ ਐੱਸ.ਐੱਸ.ਪੀ ਕਲਾਸ-3 ਸਰਟੀਫਿਕੇਟ ਦਿੱਤੇ ਗਏ।ਪਰੇਡ ਤੋਂ ਬਾਅਦ ਐੱਸ.ਐੱਸ.ਪੀ ਬਠਿੰਡਾ ਵੱਲੋਂ ਮੁਲਾਜਮਾਂ ਦੀਆਂ ਦੁੱਖ-ਤਕਲੀਫਾਂ ਨੂੰ ਮੱਦੇਨਜਰ ਰੱਖਦੇ ਹੋਏ ਪੁਲਿਸ ਲਾਈਨਜ ਬਠਿੰਡਾ ਵਿਖੇ ਅਰਦਲ ਰੂਮ ਲਗਾਇਆ ਗਿਆ, ਜਿਸ ਵਿੱਚ ਪੁਲਿਸ ਮੁਲਾਜਮਾਂ ਦੀਆਂ ਦੁੱਖ-ਤਕਲੀਫਾਂ ਨੂੰ ਸੁਣਿਆਂ ਗਿਆਂ ਅਤੇ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਪਰੇਡ ਵਿੱਚ ਬਠਿੰਡਾ ਪੁਲਿਸ ਦੇ ਸਮੂਹ ਗਜਟਿਡ ਅਫਸਰਾਨ ਹਾਜਰ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन कहा:...