ਕਿਹਾ, ਜੇਕਰ ਅਜਿਹਾ ਨਹੀਂ ਕਰੋਂਗੇ ਤਾਂ ਮੇਰੀ ਕਾਨੂੰਨੀ ਟੀਮ ਲੜਾਈ ਲੜਣ ਲਈ ਤਿਆਰ
ਸ਼੍ਰੀ ਅੰਮ੍ਰਿਤਸਰ ਸਾਹਿਬ, 27 ਜੂਨ: ਪਿਛਲੇ ਦਿਨੀਂ ਯੋਗਾ ਦਿਵਸ ਮੌਕੇ ਸ੍ਰੀ ਹਰਮਿੰਦਰ ਸਾਹਿਬ ਵਿਚ ਯੋਗਾ ਕਰਕੇ ਵਿਵਾਦ ਖ਼ੜਾ ਕਰਨ ਲਈ ਵਾਲੀ ਗੁਜ਼ਰਾਤੀ ਲੜਕੀ ਨੇ ਹੁਣ ਮੁੜ ਭਖਵਾਂ ਬਿਆਨ ਦਿੱਤਾ ਹੈ। ਸੋਸਲ ਮੀਡੀਆ ’ਤੇ ਜਾਰੀ ਇੱਕ ਵੀਡੀਓ ਦੇ ਵਿਚ ਉਸਨੇ ਆਪਣੇ ਵਿਰੁਧ ਦਰਜ਼ ਹੋਏ ਮੁਕੱਦਮੇ ਨੂੰ ਗਲਤ ਕਰਾਰ ਦਿੰਦਿਆਂ ਇਸਨੂੰ ਤੁਰੰਤ ਵਾਪਸ ਲੈਣ ਲਈ ਕਿਹਾ ਹੈ। ਇਸਦੇ ਨਾਲ ਹੀ ਉਸਨੇ ਅਜਿਹਾ ਨਾ ਕਰਨ ‘ਤੇ ਚੇਤਾਵਨੀ ਭਰੇ ਲਹਿਜ਼ੇ ਵਿਚ ਦਾਅਵਾ ਕੀਤਾ ਹੈ ਕਿ ‘‘ ਜੇਕਰ ਅਜਿਹਾ ਨਹੀਂ ਕਰੋਂਗੇ ਤਾਂ ਮੇਰੀ ਕਾਨੂੰਨੀ ਟੀਮ ਇਸਦੀ ਲੜਾਈ ਲੜਣ ਲਈ ਤਿਆਰ ਹੈ। ’’ ਜਿਕਰ ਕਰਨਾ ਬਣਦਾ ਹੈ ਕਿ ਇਹ ਮਾਮਲਾ ਸਾਹਮਣੇ ਆਉਂਦੇ ਹੀ ਸਿੱਖ ਜਗਤ ਨੇ ਇਸਦੀ ਨਿੰਦਾ ਕੀਤੀ ਸੀ ਤੇ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਸਿਕਾਇਤ ’ਤੇ ਅੰਮ੍ਰਿਤਸਰ ਦੀ ਪੁਲਿਸ ਨੇ ਅਰਚਨਾ ਮਕਵਾਨਾਂ ਨਾਂ ਦੀ ਲੜਕੀ ਦੇ ਵਿਰੁਧ ਧਾਰਾ 295ਏ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਸੀ।
ਜਲੰਧਰ ਉਪ ਚੋਣ:ਅਕਾਲੀ ਦਲ ਦੀ ਸਥਿਤੀ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਲੀ ਹੋਈ’
ਹੁਣ ਪੁਲਿਸ ਵੱਲੋਂ ਅਰਚਨਾ ਨੂੰ ਜਾਂਚ ਵਿਚ ਸ਼ਾਮਲ ਹੋਣ ਦੇ ਲਈ ਨੋਟਿਸ ਭਂੇਜਿਆ ਸੀ। ਨੋਟਿਸ ਵਿਚ ਮਕਵਾਨਾ ਨੂੰ 30 ਜੂਨ ਤੱਕ ਥਾਣਾ ਈ ਡਿਵੀਜ਼ਨ ਵਿੱਚ ਪੇਸ਼ ਹੋਣ ਸਬੰਧੀ ਆਦੇਸ਼ ਦਿੱਤੇ ਗਏ ਹਨ। ਜਿਸ ’ਤੇ ਬੋਲਦੇ ਹੋਏ ਅਰਚਨਾ ਮਕਵਾਨਾ ਨੇ ਅੱਜ ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਹੈ। ਉਸਨੂੰ ਦਾਅਵਾ ਕੀਤਾ ਕਿ “ਜਦੋਂ ਮੈਂ 21 ਜੂਨ 2024 ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਯੋਗ ਕਰ ਰਹੀ ਸੀ ਤਾਂ ਹਜ਼ਾਰਾਂ ਸਿੱਖ ਮੈਨੂੰ ਦੇਖ ਰਹੇ ਸਨ, ਕਿਸੇ ਨੇ ਵੀ ਮੈਨੂੰ ਨਹੀਂ ਰੋਕਿਆ ਅਤੇ ਨਾਂ ਹੀ ਕਿਸੇ ਨੇ ਇਸ ‘ਤੇ ਕੋਈ ਇਤਰਾਜ਼ ਕੀਤਾ। ਅਰਚਨਾ ਨੇ ਕਿਹਾ ਕਿ ਅਸਲ ਵਿੱਚ ਮੇਰੀ ਫੋਟੋ ਖਿੱਚਣ ਵਾਲੇ ਜੈਂਟਲਮੈਨ ਖੁਦ ਇੱਕ ਸਰਦਾਰ ਜੀ ਸਨ, ਉਨ੍ਹਾਂ ਨੂੰ ਇਹ ਅਪਮਾਨਜਨਕ ਨਹੀਂ ਲੱਗਿਆ, ਤੇ ਨਾ ਹੀ ਉਨ੍ਹਾਂ ਨੇ ਮੈਨੂੰ ਅਜਿਹਾ ਕਰਨ ਤੋਂ ਰੋਕਿਆ।
ਪੰਜਾਬ ਦੇ ਇੱਕ ਕੈਬਨਿਟ ਮੰਤਰੀ ਨੇ ਆਪਣੇ ਅਹੁੱਦੇ ਤੋਂ ਦਿੱਤਾ ਅਸਤੀਫ਼ਾ
ਬਲਕਿ ਜੋ ਲੋਕ ਇਸਨੂੰ ਲਾਈਵ ਵੇਖ ਰਹੇ ਸਨ, ਉਹ ਨਾਰਾਜ਼ ਨਹੀਂ ਹੋਏ, ਤਾਂ ਮੈਂ ਸੋਚ ਰਹੀ ਹਾਂ ਕਿ ਇਹ ਗਲਤ ਕਿਵੇਂ ਹੋਇਆ? ਕੀ ਇਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ? ਸਥਾਨਕ ਲੋਕ ਜੋ ਰੋਜ਼ਾਨਾ ਮੰਦਿਰ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਨਿਯਮਾਂ ਬਾਰੇ ਨਹੀਂ ਪਤਾ, ਫਿਰ ਉਹ ਕਿਵੇਂ ਉਮੀਦ ਕਰ ਸਕਦੇ ਹਨ ਕਿ ਪਹਿਲੀ ਵਾਰ ਪੰਜਾਬ ਦੀ ਯਾਤਰਾ ਕਰਨ ਵਾਲੀ ਇੱਕ ਹਿੰਦੂ ਲੜਕੀ ਨਿਯਮ ਜਾਣਦੀ ਹੈ, ਖਾਸ ਤੌਰ ‘ਤੇ ਜਦੋਂ ਮੈਨੂੰ ਕਿਸੇ ਨੇ ਨਹੀਂ ਰੋਕਿਆ।ਇਹ ਸਭ ਬੇਬੁਨਿਆਦ ਹੈ, ਮੈਨੂੰ ਨਹੀਂ ਪਤਾ ਕਿ ਸ਼੍ਰੋਮਣੀ ਕਮੇਟੀ ਟਰੱਸਟ ਦਾ ਪ੍ਰਚਾਰ ਕੀ ਹੈ ਪਰ ਮੈਂ ਪੀੜਤ ਮਹਿਸੂਸ ਕਰ ਰਹੀ ਹਾਂ। ਅਰਚਨਾ ਮਕਵਾਨਾ ਨੇ ਕਿਹਾ ਹੈ ਕਿ ਉਸਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਐਫਆਈਆਰ ਦਾ ਕੋਈ ਅਧਾਰ ਨਹੀਂ ਹੈ।
Share the post "ਸ਼੍ਰੀ ਹਰਮਿੰਦਰ ਸਾਹਿਬ ’ਚ ਯੋਗਾ ਕਰਨ ਵਾਲੀ ਲੜਕੀ ਨੇ ਮੁੜ ਪਾਈ ਵੀਡੀਓ, ਕੀਤੀ FIR ਰੱਦ ਕਰਨ ਦੀ ਮੰਗ"