ਸੁੱਤੇ ਪਏ ਮਾਪਿਆਂ ਦੇ ਕੋਲ ਪਈ ਬੱਚੀ ਨੂੰ ਚੁੱਕਿਆ
ਲੁਧਿਆਣਾ, 30 ਜੂਨ: ਲੁਧਿਆਣਾ ਦਾ ਰੇਲਵੇ ਸਟੇਸ਼ਨ ਮੁੜ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੁਰਖੀਆਂ ਦੇ ਵਿਚ ਹੈ। ਇੱਥੇ ਐਤਵਾਰ ਸਵੇਰੇ ਮੁੜ ਇੱਕ ਛੋਟੀ ਬੱਚੀ ਚੋਰੀ ਹੋ ਗਈ। ਕੁੱਝ ਹੀ ਮਹੀਨਿਆਂ ਦੇ ਵਕਫ਼ੇ ਮਗਰੋ ਰੇਲਵੇ ਸਟੇਸ਼ਨ ਤੋਂ ਬੱਚੇ ਨੂੰ ਚੁੱਕਣ ਦੀ ਇਹ ਦੂਜੀ ਘਟਨਾ ਵਾਪਰੀ ਹੈ। ਜਿਸਨੂੂੰ ਲੈ ਕੇ ਦੇਸ ਦੇ ਵੱਡੇ ਰੇਲਵੇ ਸਟੇਸ਼ਨਾਂ ਵਿਚੋਂ ਇੱਕ ਮੰਨੇ ਜਾਂਦੇ ਇਸ ਸਟੇਸ਼ਨ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖ਼ੜੇ ਹੋ ਗਏ ਹਨ। ਮਿਲੀ ਸੂਚਨਾ ਮੁਤਾਬਕ ਲੁਧਿਆਣਾ ਦੇ ਹੀ ਫ਼ੌਕਲ ਪੁਆਇੰਟ ਨਜਦੀਕ ਰਹਿਣ ਵਾਲੇ ਕੁੱਝ ਪ੍ਰਵਾਰ ਬੀਤੀ ਰਾਤ ਕਰੀਬ 2 ਵਜੇਂ ਵੈਸਨੂੰ ਦੇਵੀ ਮਾਤਾ ਦੇ ਮੱਥਾ ਟੇਕ ਕੇ ਵਾਪਸ ਲੁਧਿਆਣਾ ਉਤਰਿਆ ਸੀ।
ਬਿਜਲੀ ਦੀ ਮੁਰੰਮਤ ਦੌਰਾਨ ਪਾਵਰਕਾਮ ਕਾਮੇ ਦੀ ਹੋਈ ਮੌਤ, ਸਾਥੀ ਮੁਲਜਮਾਂ ਨੇ ਇਨਸਾਫ਼ ਲਈ ਲਗਾਇਆ ਧਰਨਾ
ਇਸ ਦੌਰਾਨ ਇੰਨ੍ਹਾਂ ਪ੍ਰਵਾਰਾਂ ਦੇ ਇਸ ਗਰੁੱਪ ਨੇ ਜਿਆਦਾ ਥਕਾਵਟ ਦੇ ਚੱਲਦੇ ਕੁੱਝ ਘੰਟੇ ਰੇਲਵੇ ਸਟੇਸ਼ਨ ’ਤੇ ਹੀ ਅਰਾਮ ਕਰਕੇ ਸੁਵੱਖਤੇ ਕਰਨ ਜਾਣ ਬਾਰੇ ਸੋਚਿਆ ਤੇ ਉਥੇ ਹੀ ਪੈ ਗਏ। ਇਸ ਗਰੁੱਪ ਦੇ ਵਿਚ ਕਰੀਬ 12-13 ਮੈਂਬਰ ਸ਼ਾਮਲ ਸਨ। ਥੱਕੇ ਹੋਣ ਕਾਰਨ ਪ੍ਰਵਾਰਕ ਮੈਂਬਰਾਂ ਨੂੰ ਨੀਂਦ ਆ ਗਈ ਤੇ ਜਦ ਸਵੇਰੇ ਸਟੇਸ਼ਨ ’ਤੇ ਸਫ਼ਾਈ ਕਰਨ ਵਾਲਿਆਂ ਨੇ ਇੰਨ੍ਹਾਂ ਨੂੰ ਉਠਾਇਆ ਤਾਂ 7 ਮਹੀਨਿਆਂ ਦੀ ਬੱਚੀ ਖ਼ੁਸੀ ਗਾਇਬ ਸੀ। ਜਿਸਤੋਂ ਬਾਅਦ ਪ੍ਰਵਾਰ ਨੂੰ ਚਿੰਤਾਂ ਪੈ ਗਈ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਪ੍ਰਵਾਰ ਦੇ ਮੈਂਬਰਾਂ ਵੱਲੋਂ ਬੱਚੀ ਨੂੰ ਇਧਰ-ਉਧਰ ਲੱਭਣ ਦਾ ਯਤਨ ਕੀਤਾ ਗਿਆ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਬੱਚੀ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ। ਰੇਲਵੇ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਬੱਚੀ ਦੇ ਪਿਤਾ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰਨ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਤੇ ਸ਼ੱਕੀ ਲੋਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।