ਬਠਿੰਡਾ, 30 ਨਵੰਬਰ: ਖੁਸ਼ਹਾਲੀ ਦੇ ਨਾਲ-ਨਾਲ ਲੋਕਾਈ ਦੀ ਆਤਮਿਕ, ਰੂਹਾਨੀ ਅਤੇ ਕਸ਼ੀਦਗੀ ਰਹਿਤ ਜ਼ਿੰਦਗੀ ਜਿਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀਸਾਬੋ ਵਿਖੇ “ਸੈਂਟਰ ਆਫ਼ ਐਕਸੀਲੈਂਸ ਫਾਰ ਦੀ ਸਾਇੰਸ ਆਫ਼ ਹੈਪੀਨੈਸ”ਸਥਾਪਿਤ ਕਰਨ ਦੇ ਮੰਤਵ ਨਾਲ ਰੇਖੀ ਫਾਉਂਡੇਸ਼ਨ ਅਤੇ ਜੀ.ਕੇ.ਯੂ. ਵੱਲੋਂ ਅਹਿਦਨਾਮਾ ਕੀਤਾ ਗਿਆ। ਜਿਸ ‘ਤੇ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਅਤੇ “ਰੇਖੀ ਫਾਉਂਡੇਸ਼ਨ ਵੱਲੋਂ ਡਾ. ਸਤਿੰਦਰ ਸਿੰਘ ਰੇਖੀ ਨੇ ਹਸਤਾਖ਼ਰ ਕੀਤੇ । ਇਸ ਅਹਿਦਨਾਮੇ ਤਹਿਤ ਵਿਦਿਆਰਥੀਆਂ, ਖੌਜਾਰਥੀਆਂ ਅਤੇ ਮਾਹਿਰਾਂ ਨੂੰ ਯੂਨੀਵਰਸਿਟੀ ਵਿਖੇ ਸੁਖਾਵਾਂ ਵਾਤਾਵਰਣਮਿਲੇਗਾ।
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਸਾਮੀਆਂ ਲਈ ਵਿਭਾਗੀ ਪ੍ਰੀਖਿਆ 11 ਦਸੰਬਰ ਤੋਂ
ਗੁਰ ੂਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੀ ਸੁਵਿਧਾ ਸਮੇਂ ਦੀ ਲੋੜ ਹੈ ਕਿਉਂਕਿ ਅਜੋਕੀ ਦੁਨੀਆਂ ਵਿੱਚ ਸਮਾਜ ਦੇ ਸਮੂਹ ਵਰਗ ਕਸ਼ੀਦਗੀ ਦੇ ਦੌਰ ਵਿੱਚੋਂ ਲੰਘ ਰਹੇ ਹਨ।ਇਸ ਦੁਵੱਲੇ ਸਮਝੌਤੇ ਬਾਰੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉੱਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਭੌਤਿਕਤਾ ਦੀ ਅੰਨ੍ਹੀ ਦੌੜ ਵਿੱਚ ਇਨਸਾਨ ਦੀ ਅੰਦਰੂਨੀ ਖੁਸ਼ੀ ਦਰਕਿਨਾਰ ਹੋ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਾ, ਅਵਸਾਦ, ਘਿ੍ਰਣਾ, ਵੈਰ-ਵਿਰੋਧ ਅਤੇ ਕਸ਼ੀਦਗੀ ਵੱਧਰਹੀ ਹੈ ਅਤੇ ਸਹਿਣਸ਼ਕਤੀ ਵਿੱਚ ਕਮੀ ਆ ਰਹੀ ਹੈ। ਇਸ ਦੇ ਮੱਦੇਨਜ਼ਰ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਜੀਵਨ ਨੂੰ ਸੁੱਖਦਾਈ ਬਣਾਉਣ ਅਤੇ ਕਸ਼ੀਦਗੀ ਘਟਾਉਣ ਲਈ ਇਹ ਅਹਿਦਨਾਮਾ ਕੀਤਾ ਗਿਆ।
ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਕਰਨਗੇ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ
ਡਾ. ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਇਸ ਅਹਿਦਨਾਮੇ ਰਾਹੀਂ ‘ਵਰਸਿਟੀ ਵੱਲੋਂ ਵਿਦਿਆਰਥੀਆਂ ਲਈ “ਸਾਇੰਸ ਆਫ਼ ਹੈਪੀਨੈਸ”ਵਿਸ਼ੇ ਦੇ ਮਾਹਿਰਾਂ ਵੱਲੋਂ ਲੋੜੀਂਦੇ ਕੋਰਸ, ਸਿਲੇਬਸ ਤਿਆਰ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਲਈ ਕਲਾਸਾਂ, ਗਿਆਨ ਦੇ ਆਦਾਨ ਪ੍ਰਦਾਨ, ਅਤੇ ਖੋਜ ਕਾਰਜਾਂ ਲਈ ਪ੍ਰਯੋਗਸ਼ਾਲਾਵਾਂ ਆਦਿ ਦੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ।“ਸੈਂਟਰ ਆਫ਼ ਐਕਸੀਲੈਂਸ ਫਾਰ ਦੀ ਸਾਇੰਸ ਆਫ਼ ਹੈਪੀਨੈਸ” ਦੇ ਪ੍ਰੋਜੈਕਟ ਨੂੰ ਚਲਾਉਣ ਲਈ ਵਿੱਤੀ ਸਹਿਯੋਗ ਰੇਖੀ ਫਾਉਂਡੇਸ਼ਨ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮਾਹਿਰਾਂ ਦੀ ਨਿਯੁਕਤੀ, ਕੇਂਦਰ ਦਾ ਸਾਜੋ ਸਮਾਨ ਅਤੇ ਲੋੜੀਂਦੇ ਕਾਰਜਾਂ ਲਈ ਉਪਰਾਲੇ ਕਰਨਾ ਸ਼ਾਮਿਲ ਹੈ।
Share the post "ਜੀ.ਕੇ.ਯੂ. ਅਤੇ ਅਮਰੀਕਾ ਦੇ “ਰੇਖੀ ਫਾਉਂਡੇਸ਼ਨ” ਵੱਲੋਂ ਯੂਨੀਵਰਸਿਟੀ ਕੈਂਪਸ ’ਚ “ਸੈਂਟਰ ਆਫ਼ ਐਕਸੀਲੈਂਸ”ਦੀ ਸਥਾਪਨਾ ਲਈ ਅਹਿਦਨਾਮਾ"