WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਸਾਮੀਆਂ ਲਈ ਵਿਭਾਗੀ ਪ੍ਰੀਖਿਆ 11 ਦਸੰਬਰ ਤੋਂ

ਚੰਡੀਗੜ੍ਹ, 30 ਨਵੰਬਰ: ਸਹਾਇਕ ਕਮਿਸ਼ਨਰਾਂ, ਵਾਧੂ ਸਹਾਇਕ ਕਮਿਸ਼ਨਰ/ਤਹਿਸੀਲਦਾਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 11 ਦਸੰਬਰ, 2023 ਤੋਂ 15 ਦਸੰਬਰ, 2023 ਤੱਕ ਹੋਵੇਗੀ। ਅੱਜ ਇਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਹੜੇ ਅਧਿਕਾਰੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ 01 ਦਸੰਬਰ, 2023 ਤੱਕ ਆਪਣੇ ਵਿਭਾਗਾਂ ਰਾਹੀਂ ਪ੍ਰਸੋਨਲ ਵਿਭਾਗ ਦੇ ਸਕੱਤਰ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ (ਪੀ.ਸੀ.ਐੱਸ. ਸ਼ਾਖਾ), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਿੱਧੇ ਤੌਰ ’ਤੇ ਭੇਜੀ ਗਈ ਅਰਜ਼ੀ ਨੂੰ ਕਿਸੇ ਵੀ ਸਥਿਤੀ ਵਿਚ ਵਿਚਾਰਿਆ ਨਹੀਂ ਜਾਵੇਗਾ, ਅਧੂਰੀਆਂ ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ ਅਤੇ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਜਿਸ ਲਈ ਸਬੰਧਤ ਬਿਨੈਕਾਰ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਿਸ ਉਮੀਦਵਾਰ ਨੂੰ 07 ਦਸੰਬਰ, 2023 ਤੱਕ ਪ੍ਰੀਖਿਆਵਾਂ ਲਈ ਆਪਣਾ ਰੋਲ ਨੰਬਰ ਨਹੀਂ ਮਿਲਦਾ, ਉਹ ਈ-ਮੇਲ ([email protected]) ਜਾਂ ਟੈਲੀਫੋਨ (0172-2740553 (ਪੀ.ਬੀ.ਐਕਸ. -4648) ਜ਼ਰੀਏ ਪੀ.ਸੀ.ਐਸ. ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ।

Related posts

ਮੀਤ ਹੇਅਰ ਵੱਲੋਂ ਜਲ ਸਰੋਤ ਵਿਭਾਗ ਦੇ ਚੱਲ ਰਹੇ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ

punjabusernewssite

ਸੰਵਿਧਾਨ ਦਿਵਸ 2023: ਰਾਜ ਭਵਨ ਦੇ ਸਟਾਫ਼ ਨੇ ਲਿਆ ਅਹਿਦ

punjabusernewssite

ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦਾ ਜਨਤਕ ਸ਼ਿਕਾਇਤ ਨਿਵਾਰਨ ਪੋਰਟਲ ਲਾਂਚ

punjabusernewssite