ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ-2024 ਲੜਕੀਆਂ ਦੇ ਖੇਡ ਮੁਕਾਬਲੇ ਜਾਰੀ
ਬਠਿੰਡਾ, 29 ਜਨਵਰੀ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਵਿਖੇ ਚੱਲ ਰਹੀ ਨੌਰਥ ਜ਼ੋਨ/ਆਲ ਇੰਡੀਆ ਕੱਬਡੀ ਚੈਂਪੀਅਨਸ਼ਿਪ -2024 (ਲੜਕੀਆਂ) ਦੇ ਮੁਕਾਬਲਿਆਂ ਵਿੱਚ ਮੇਜ਼ਬਾਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਸ਼ਾਨਦਾਰ ਨੇੜਲੇ ਮੁਕਾਬਲੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ, ਮੁਹਾਲੀ ਨੂੰ 25-21 ਦੇ ਫ਼ਰਕ ਨਾਲ ਹਰਾ ਕੇ ਨੌਰਥ ਜ਼ੋਨ ਰਨਰ-ਅੱਪ ਕੱਬਡੀ ਚੈਂਪੀਅਨ ਦਾ ਖਿਤਾਬ ਜਿੱਤਿਆ।
ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਨੇ ਸਭਨਾਂ ਨੂੰ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਲਈ ਸ਼ੁੱਭ ਇਛਾਵਾਂ ਭੇਂਟ ਕਰਦੇ ਹੋਏ ਕਿਹਾ ਕਿ ‘ਵਰਸਿਟੀ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਸ਼ਾਨਦਾਰ ਖੇਡ ਮੈਦਾਨ, ਆਧੁਨਿਕ ਖੇਡ ਉਪਕਰਨ ਤੇ ਉਤੱਮ ਕੋਚਿੰਗ ਉਪਲਬਧ ਕਰਵਾ ਰਹੀ ਹੈ।
ਅਜੀਤਇੰਦਰ ਮੋਫ਼ਰ ਨੇ ਵੀ ਬਠਿੰਡਾ ਲੋਕ ਸਭਾ ਹਲਕੇ ਲਈ ਵਿੱਢੀਆਂ ਸਰਗਰਮੀਆਂ
ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਉੱਪ ਕੁਲਪਤੀ ਪ੍ਰੋ. (ਡਾ.) ਐੱਸ.ਕੇ. ਬਾਵਾ ਨੇ ਇਨਾਮ ਤਕਸੀਮ ਕੀਤੇ। ਡਾਇਰੈਕਟਰ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਚੈਂਪੀਅਨਸ਼ਿਪ ਦੇ ਸਫਲ ਆਯੋਜਨ ‘ਤੇ ਵਰਸਿਟੀ ਪ੍ਰਬੰਧਕਾਂ, ਫੈਕਲਟੀ ਮੈਂਬਰਾਂ, ਅਧਿਕਾਰੀਆਂ, ਕੋਚ ਅਤੇ ਮੈਨੇਜਰਾਂ ਦਾ ਧੰਨਵਾਦ ਕਰਦੇ ਹੋਏ ਚੈਂਪੀਅਨਸ਼ਿਪ ਦੇ ਨਤੀਜੇ ਦੱਸੇ। ਜਿਸ ਅਨੁਸਾਰ ਕੁਰੂਕਸ਼ੇਤਰਾ ਯੂਨੀਵਰਸਿਟੀ, ਕਰੁਕਸ਼ੇਤਰਾ ਨੇ ਭਗਤ ਫੂਲ ਸਿੰਘ ਮਹਿਲਾ ਵਿਸ਼ਵ ਵਿਦਿਆਲਿਆ ਖਾਨਪੁਰ ਦੀ ਟੀਮ ਨੂੰ 41-28 ਦੇ ਫ਼ਰਕ ਨਾਲ ਹਰਾ ਕੇ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ।
ਜਤਿੰਦਰ ਔਲਖ ਨੇ ਚੇਅਰਮੈਨ ਪੀਪੀਐਸਸੀ ਅਤੇ ਇੰਦਰਪਾਲ ਸਿੰਘ ਨੇ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਲਈ ਚੁੱਕੀ ਸਹੁੰ
ਨੌਰਥ ਜ਼ੋਨ ਕਬੱਡੀ ਚੈਪੀਅਨਸ਼ਿਪ ਵਿੱਚ ਭਗਤ ਫੂਲ ਸਿੰਘ ਮਹਿਲਾ ਵਿਸ਼ਵ ਵਿਦਿਆਲਿਆ ਦੀ ਟੀਮ ਤੀਜੇ ਨੰਬਰ ਤੇ ਰਹੀ। ਉਹਨਾਂ ਦੱਸਿਆ ਕਿ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ-2024 ਲੜਕੀਆਂ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ। ਜਿਸ ਵਿੱਚ ਭਾਰਤ ਦੀਆਂ 16 ਟੀਮਾਂ ਜ਼ੋਰ ਅਜਮਾਇਸ਼ ਕਰਨਗੀਆਂ ਤੇ 30 ਤਾਰੀਖ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਜੀ.ਕੇ.ਯੂ. ਦੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਦਰਸ਼ਕਾਂ ਲਈ ਵਿਸ਼ੇਸ਼ ਆਕਰਸ਼ਣ ਹੋਵੇਗਾ।