ਜੀ.ਕੇ.ਯੂ. ਦੇ ਤਿੰਨ ਮੁੱਕੇਬਾਜ਼ਾਂ ਨੇ ਖੇਲੋ ਇੰਡੀਆ ਲਈ ਕੀਤਾ ਕੁਆਲੀਫਾਈ
ਬਠਿੰਡਾ, 09 ਜਨਵਰੀ : ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਆਯੋਜਿਤ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ (ਲੜਕਿਆਂ) ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੁੱਕੇਬਾਜ਼ਾਂ ਨੇ ਦੋ ਤਮਗੇ ਜਿੱਤ ਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ।ਖਿਡਾਰੀਆਂ ਦੀ ਇਸ ਜਿੱਤ ‘ਤੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਡਾਇਰੈਕਟਰ ਸਪੋਰਟਸ (ਡਾ.) ਬਲਵਿੰਦਰ ਕੁਮਾਰ ਸ਼ਰਮਾ, ਕੋਚ ਰਾਜ ਕੁਮਾਰ, ਖਿਡਾਰੀਆਂ ਅਤੇ ਸਮੂਹ ਸਪੋਰਟਿੰਗ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵਾਂ ਸਾਲ ਜੀ.ਕੇ.ਯੂ. ਲਈ ਖੁਸ਼ੀਆਂ ਅਤੇ ਸ਼ਾਨਾਮਤੀ ਪ੍ਰਾਪਤੀਆਂ ਲੈ ਕੇ ਆਇਆ ਹੈ। ਉਨ੍ਹਾਂ ਭਵਿੱਖ ਵਿੱਚ ਸਾਰਿਆਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਫੁਲਕਾਰੀ-ਮੁਕਾਬਲਾ” ਆਯੋਜਿਤ
ਡਾਇਰੈਕਟਰ ਸਪੋਰਟਸ ਡਾ. ਸ਼ਰਮਾ ਨੇ ਦੱਸਿਆ ਕਿ ‘ਵਰਸਿਟੀ ਦੇ ਮੁੱਕੇਬਾਜ਼ ਪ੍ਰਹਲਾਦ ਨੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰੂ ਜੰਭੇਸ਼ਵਰ ਯੂਨੀਵਰਸਿਟੀ, ਹਿਸਾਰ ਦੇ ਖਿਡਾਰੀ ਪਰਵੀਨ ਨੂੰ 3-2 ਦੇ ਫ਼ਰਕ ਨਾਲ ਹਰਾ ਕੇ ਸੋਨ ਤਮਗੇ ‘ਤੇ ਕਬਜਾ ਕੀਤਾ। ਜੀ.ਕੇ.ਯੂ. ਦੇ ਖਿਡਾਰੀ ਜਗਵਿੰਦਰ ਨੇ 92 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਲਾਕੇ ਅਤੇ ‘ਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ‘ਵਰਸਿਟੀ ਦੇ ਇੱਕ ਹੋਰ ਖਿਡਾਰੀ ਵਿਕਾਸ ਕੁਮਾਰ ਨੇ ਵੀ 75 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਉਨ੍ਹਾਂ ਖਿਡਾਰੀਆਂ ਨੂੰ ਆਉਣ ਵਾਲੀਆਂ ਪ੍ਰਤੀਯੋਗਿਤਾਵਾਂ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
Share the post "ਜੀ.ਕੇ.ਯੂ ਦੇ ਮੁੱਕੇਬਾਜ਼ ਪ੍ਰਹਲਾਦ ਨੇ ਕੌਮੀ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ‘ਤੇ ਮਾਰਿਆ ਪੰਚ"