ਤਲਵੰਡੀ ਸਾਬੋ, 12 ਫਰਵਰੀ: ਭਾਰਤ ਦੇ ਆਰਥਿਕ ਵਿਕਾਸ, ਸਮਾਜਿਕ ਉਤਥਾਨ ਅਤੇ ਉਤਪਾਦਕਤਾ ਨੂੰ ਵਧਾਉਣ ਦੇ ਮੰਤਵ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਫੈਕਲਟੀ ਆਫ਼ ਇੰਜੀਨਿਅਰਿੰਗ ਐਂਡ ਤਕਨਾਲੋਜੀ ਦੇ ਡੀਨ ਡਾ. ਅਮਿਤ ਟੁਟੇਜਾ ਦੀ ਦੇਖ-ਰੇਖ ਹੇਠ “ਰਾਸ਼ਟਰੀ ਉਤਪਾਦਕਤਾ ਦਿਹਾੜਾ-2024”ਵਿਦਿਆਰਥੀਆਂ ਵੱਲੋਂ ਨਵੀਂ ਸੋਚ, ਨਵੇਂ ਵਿਚਾਰ ਨਾਲ ਪ੍ਰੈਜ਼ੈਂਟੇਸ਼ਨ ਦੇ ਕੇ ਮਨਾਇਆ ਗਿਆ।
ਦਿੱਲੀ ਕੂਚ: ਕਿਸਾਨਾਂ ਦੀਆਂ ਤਿਆਰੀਆਂ ਜੋਰਾਂ ’ਤੇ, ਹਰਿਆਣਾ ਨੇ ਵੀ ਸਰਹੱਦਾਂ ‘ਤੇ ਕੀਤੀ ਕਿਲੇਬੰਦੀ
ਇਸ ਮੌਕੇ ਸਿਵਲ ਇੰਜੀਨਿਅਰਿੰਗ, ਮਕੈਨੀਕਲ ਇੰਜੀਨਿਅਰਿੰਗ, ਕੈਮੀਕਲ ਇੰਜੀਨਿਅਰਿੰਗ, ਪੈਟਰੋਲੀਅਮ ਇੰਜੀਨਿਅਰਿੰਗ, ਕੰਪਿਉਟਰ ਸਾਇੰਸ ਇੰਜੀਨਿਅਰਿੰਗ ਅਤੇ ਇਲੈਕਟ੍ਰਿਕਲ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਲਈ ਵਾਤਾਵਰਣ ਦੀ ਸਾਂਭ ਸੰਭਾਲ, ਧਰਤੀ ਨੂੰ ਹਰਾ ਭਰਿਆ ਬਣਾਉਣ, ਸਿਹਤ ਸੰਭਾਲ, ਏ.ਆਈ. ਦੇ ਸਹਿਯੋਗ ਨਾਲ ਉਤਪਾਦਨ ਵਧਾਉਣਾ ਆਦਿ ਵਿਸ਼ਿਆਂ ‘ਤੇ ਪ੍ਰੈਜੇਂਟੇਸ਼ਨ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਡਾ. ਟੁਟੇਜਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਆਰਟੀਫਿਸ਼ਿਅਲ ਇੰਟੈਲੀਜੈਂਸ ਦਾ ਹੈ।
ਬਠਿੰਡਾ ਜੇਲ੍ਹ ‘ਚ ਹਿੰਸਕ ਝੜਪ, ਗੈਂਗਸਟਰ ਦੀਪਕ ਮੁੰਡੀ ਤੇ ਸਾਥੀਆਂ ਵੱਲੋਂ ਸਹਾਇਕ ਸੁਪਰਡੈਂਟ ‘ਤੇ ਕੀਤਾ ਹਮਲਾ
ਮੁਨੱਖ ਦੀ ਜ਼ਿੰਦਗੀ ਦਾ ਹਰ ਪੱਖ ਪ੍ਰਤੱਖ ਅਤੇ ਅਪ੍ਰਤੱਖ ਤੌਰ ਤੇ ਏ.ਆਈ. ਤੋਂ ਪ੍ਰਭਾਵਿਤ ਰਹੇਗਾ। ਪ੍ਰਤੀਯੋਗਿਤਾ ਵਿੱਚ ਇਲੈਕਟ੍ਰਿਕਲ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੇ ਪਹਿਲਾ, ਕੰਪਿਉਟਰ ਸਾਇੰਸ ਇੰਜੀਨਿਅਰਿੰਗ ਨੇ ਦੂਜਾ ਅਤੇ ਪੈਟਰੋਲੀਅਮ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ। ਡਾ. ਨਵਦੀਪ ਸਿੰਘ ਗਰੇਵਾਲ, ਡਾ. ਰਿਸ਼ਭ ਬਾਜਪਈ ਤੇ ਡਾ. ਗੁਰਪ੍ਰੀਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ। ਇੰਜੀਨਿਅਰ ਹਰਮਨਦੀਪ ਕੌਰ ਤੇ ਡਾ.ਅਮਰਿੰਦਰ ਕੌਰ ਨੇ ਬਾਖੂਬੀ ਮੰਚ ਸੰਚਾਲਨ ਕੀਤਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ (ਏ.ਆਈ.) ਥੀਮ ‘ਤੇ ਅਧਾਰਿਤ “ਰਾਸ਼ਟਰੀ ਉਤਪਾਦਕਤਾ ਦਿਹਾੜਾ-2024”"