ਹਰਿਆਣਾ ਦੇ ਗ੍ਰਹਿ ਮੰਤਰੀ ਦਾ ਐਲਾਨ: ਸੂਬੇ ਦੇ ਲੋਕਾਂ ਦੀ ਸਰੱਖਿਆ ਅਤੇ ਸ਼ਾਂਤੀ ਲਈ ਸਾਨੂੰ ਜੋ ਕਰਨਾ ਪਵੇਗਾ, ਉਹ ਕਰਾਂਗੇ

Date:

spot_img

ਚੰਡੀਗੜ੍ਹ, 12 ਫਰਵਰੀ : ਅਪਣੀਆਂ ਮੰਗਾਂ ਨੂੰ ਲੈ ਕੇ ਭਲਕੇ 13 ਫ਼ਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਦੇ ਦਿੱਤੇ ਸੱਦੇ ਤੋਂ ਐਨ ਪਹਿਲਾਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ‘‘ਆਪਣੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੇ ਲਈ ਸਾਨੂੰ ਜੋ ਕਰਨਾ ਪਵੇਗਾ, ਉਹ ਅਸੀਂ ਕਰਾਂਗੇ।’’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਿਜ ਨੇ ਕਿਹਾ ਕਿ ਗੱਲਬਾਤ ਨਾਲ ਵੱਡੇ-ਵੱਡੇ ਮਸਲੇ ਹੱਲ ਹੋ ਜਾਂਦੇ ਹਨ ਅਤੇ ਇਹ ਮਸਲਾ ਵੀ ਹੱਲ ਹੋ ਜਾਵੇਗਾ।

ਦਿੱਲੀ ਕੂਚ: ਕਿਸਾਨਾਂ ਦੀਆਂ ਤਿਆਰੀਆਂ ਜੋਰਾਂ ’ਤੇ, ਹਰਿਆਣਾ ਨੇ ਵੀ ਸਰਹੱਦਾਂ ‘ਤੇ ਕੀਤੀ ਕਿਲੇਬੰਦੀ

ਇਸ ਸਬੰਧ ਵਿਚ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਨਾਲ ਕਿਸਾਨ ਸੰਗਠਨਾਂ ਦੀ ਪਹਿਲੇ ਦੌਰ ਦੀ ਗਲਬਾਤ ਹੋ ਚੁੱਕੀ ਅਤੇ ਦੂਜੇ ਦੌਰ ਦੀ ਗਲਬਾਤ ਹੋਣ ਜਾ ਰਹੀ ਹੈ। ਸ੍ਰੀ ਵਿਜ ਨੇ ਕਿਹਾ ਕਿ ਕਿਸਾਨ ਅੰਨਦਾਤਾ ਹੈ ਅਤੇ ਦੇਸ਼ ਦੇ ਲਗਭਗ 140 ਕਰੋੜ ਲੋਕਾਂ ਦਾ ਪੇਟ ਭਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੰਨਦੇ ਹਨ ਕਿ ਗਰੀਬ, ਮਹਿਲਾਵਾਂ, ਨੌਜੁਆਨ ਅਤੇ ਅੰਨਦਾਤਾ (ਕਿਸਾਨ) ’ਤੇ ਸਾਨੂੰ ਫੋਕਸ ਕਰਨਾ ਹੋਵੇਗਾ ਅਤੇ ਇਸ ਸਬੰਧ ਵਿਚ ਉਨ੍ਹਾਂ ਨੂੰ ਜੋਰ ਦੇਣ ਨੂੰ ਕਿਹਾ ਹੈ।

 

spot_img
spot_img
spot_img

Share post:

Popular

More like this
Related

Aam Aadmi Party ਨੇ ਮੁੜ ਚੌਥੀ ਵਾਰ ਪ੍ਰਗਟਾਇਆ Baljinder Kaur ‘ਤੇ ਵਿਸ਼ਵਾਸ, ਐਲਾਨਿਆ ਉਮੀਦਵਾਰ

Talwandi Sabo news: Aam Aadmi Party ਵੱਲੋਂ ਪੰਜਾਬ ਵਿਧਾਨ...

Punjab Vidhan Sabha Election; AAP ਵੱਲੋਂ 40 ਉਮੀਦਵਾਰਾਂ ਦਾ ਐਲਾਨ, ਦੇਖੋ List

Punjab News: Punjab Vidhan Sabha Election; Aam Aadmi Party...

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਭਾਰਤੀ ਹਵਾਈ ਫ਼ੌਜ ਦੇ ਉੱਪ ਮੁੱਖੀ ਨਿਯੁਕਤ

Delhi News: ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ (ਏਵੀਐਸਐਮ, ਵੀਐਮ)...

Punjab Cabinet Meeting; ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਹਿਮ ਮੀਟਿੰਗ ਅੱਜ

Chandigarh News: Punjab Cabinet Meeting; ਪੰਜਾਬ ਦੇ ਮੁੱਖ ਮੰਤਰੀ...