ਬਠਿੰਡਾ, 7 ਦਸੰਬਰ: ਚੰਡੀਗੜ੍ਹ ਵਿਖੇ ਹੋਈ ‘ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ’ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀਆਂ ਕੁੜੀਆਂ ਨੇ 5 ਤਗਮੇ ਜਿੱਤ ਕੇ ਚੈਂਪੀਅਨਸ਼ਿਪ ਵਿੱਚ “ਰਨਰ-ਅੱਪ”ਹੋਣ ਦਾ ਮਾਣ ਹਾਸਿਲ ਕੀਤਾ।ਵਰਸਿਟੀ ਦੀ ਸ਼ਾਨ-ਮੱਤੀ ਪ੍ਰਾਪਤੀ ‘ਤੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਨੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਖਿਡਾਰਨਾਂ ਦੀ ਇਸ ਪ੍ਰਾਪਤੀ ਨੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਟੈਕਸ ਬਾਰ ਐਸੋਸੀਏਸ਼ਨ ਚੋਣਾਂ: ਪ੍ਰਧਾਨ ਤੋਂ ਲੈ ਕੇ ਬਾਕੀ ਅਹੁੱਦਿਆਂ ’ਤੇ ਬਣੀ ਸਹਿਮਤੀ,ਐਲਾਨ ਬਾਕੀ
ਉਹਨਾਂ ਖਿਡਾਰਨਾਂ ਦੀ ਜਿੱਤ ਦਾ ਸਿਹਰਾ ਉਹਨਾਂ ਦੇ ਮਾਪਿਆਂ, ਉਪ-ਕੁਲਪਤੀ ਦੀ ਯੋਗ ਅਗਵਾਈ, ਕੋਚ ਅਤੇ ਖਿਡਾਰਨਾਂ ਦੀ ਮਿਹਨਤ ਨੂੰ ਦਿੱਤਾ ਅਤੇ ਅੰਤਰ ਰਾਸ਼ਟਰੀ ਪੱਧਰੀ ‘ਤੇ ਪ੍ਰਾਪਤੀਆਂ ਕਰਨ ਵੱਲ ਪ੍ਰੇਰਿਤ ਕੀਤਾ।ਉਪ-ਕੁਲਪਤੀ ਪ੍ਰੋ. (ਡਾ.) ਐੱਸ. ਕੇ. ਬਾਵਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਮੰਜੂ ਨੇ 57 ਕਿੱਲੋ ਭਾਰ ਵਰਗ ਵਿੱਚ ਸੋਨ, ਦਿਕਸ਼ਾ ਨੇ 65 ਕਿੱਲੋ ਭਾਰ ਵਰਗ ਵਿੱਚ ਸੋਨ, ਅੰਜਲੀ ਨੇ 53 ਕਿੱਲੋ ਭਾਰ ਵਰਗ ਵਿੱਚ ਚਾਂਦੀ, ਕਾਜਲ ਨੇ 62 ਕਿੱਲੋ ਭਾਰ ਵਰਗ ਵਿੱਚ ਕਾਂਸੇ, ਸ਼ਫਾਲੀ ਨੇ 68 ਕਿੱਲੋ ਭਾਰ ਵਰਗ ਵਿੱਚ ਕਾਂਸੇ ਅਤੇ ਸ਼ਿਖਾ ਨੇ 76 ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ‘ਵਰਸਿਟੀ ਦੀ ਤਗਮਿਆਂ ਦੇ ਖਜਾਨੇ ਨੂੰ ਹੋਰ ਅਮੀਰ ਕੀਤਾ ਹੈ।
ਹਾਈ ਕੋਰਟ ਵੱਲੋਂ ਮਨਪ੍ਰੀਤ ਬਾਦਲ ਦੀ ਅੰਤਰਿਮ ਜਮਾਨਤ ਵਿਚ ਫਰਵਰੀ ਤੱਕ ਵਾਧਾ
ਉਹਨਾਂ ਦੱਸਿਆ ਕਿ ‘ਵਰਸਿਟੀ ਦੇ ਖਿਡਾਰੀ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਹੋਰ ਪ੍ਰਾਪਤੀਆਂ ਕਰਨਗੇ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਿਰਦੇਸ਼ਕ ਖੇਡਾਂ, ਡਾ. ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਪੰਜਾਹ ਤੋਂ ਵੱਧ ਯੂਨੀਵਰਸਿਟੀਆਂ ਦੇ ਲਗਭਗ 800 ਖਿਡਾਰਨਾਂ ਨੇ ਹਿੱਸਾ ਲਿਆ। ਉਹਨਾਂ ਇਹ ਵੀ ਦੱਸਿਆ ਕਿ ਇਸ ਜਿੱਤ ਨਾਲ ‘ਵਰਸਿਟੀ ਦੀਆਂ ਸੱਤ ਖਿਡਾਰਨਾਂ ਨੇ “ਖੇਲੋ ਇੰਡੀਆ”ਲਈ ਕੁਆਲੀਫ਼ਾਈ ਕੀਤਾ ਹੈ।
Share the post "ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਜੀ.ਕੇ.ਯੂ. ਨੇ ਜਿੱਤੀ ਰਨਰ-ਅੱਪ ਟਰਾਫੀ"