ਤਲਵੰਡੀ ਸਾਬੋ, 31 ਜਨਵਰੀ: ਪੰਜਾਬੀ ਸੱਭਿਆਚਾਰ ਬਾਰੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਸਨੀਕਾਂ ਨੂੰ ਜਾਣੂ ਕਰਵਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉੱਪ-ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੇ ਮਾਰਗ ਦਰਸ਼ਨ ਹੇਠ ਅੰਤਰ-ਰਾਸ਼ਟਰੀ ਪੰਜਾਬ ਸੱਭਿਆਚਾਰਕ ਪ੍ਰਮੋਸ਼ਨ ਕੌਂਸਲ ਦੇ ਸਹਿਯੋਗ ਨਾਲ ਮੈਕਸਿਕੋ ਦੇ ਕਲਾਕਾਰਾਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੌਕੇ ਡਾ. ਬਾਵਾ ਨੇ ਕਲਾਕਾਰਾਂ ਦੇ ਫਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਆਯੋਜਨਾਂ ਨਾਲ ਸਾਡਾ ਸੱਭਿਆਚਾਰ, ਸਾਡੇ ਰੀਤੀ ਰਿਵਾਜ, ਸਾਡੀ ਪਰੰਪਰਾਵਾਂ ਦੂਜੇ ਦੇਸ਼ਾਂ ਦੇ ਨਿਵਾਸੀਆਂ ਤੱਕ ਪਹੁੰਚਦੀਆਂ ਹਨ ਤੇ ਦੂਜੇ ਦੇਸ਼ਾਂ ਦੀ ਸੰਸਕ੍ਰਿਤੀ ਬਾਰੇ ਸਾਡੇ ਲੋਕਾਂ ਨੂੰ ਜਾਣਕਾਰੀ ਮਿਲਦੀ ਹੈ।
ਵਿਰਾਸਤੀ ਮੇਲੇ ਦੀਆਂ ਅਗਾਊਂ ਤਿਆਰੀਆਂ ਸਬੰਧੀ ਮਾਲਵਾ ਫਾਊਂਡੇਸ਼ਨ ਤੇ ਅਧਿਕਾਰੀਆਂ ਨੇ ਕੀਤੀ ਮੀਟਿੰਗ
ਜਿਸ ਸਦਕਾ ਆਪਸੀ ਪ੍ਰੇਮ, ਪਿਆਰ ਤੇ ਭਾਈਚਾਰਾ ਵੱਧਦਾ ਹੈ।ਸਮਾਰੋਹ ਵਿੱਚ ਡਾ. ਬੇਅੰਤ ਕੌਰ ਦੀ ਅਗਵਾਈ ਵਿੱਚ ਜੀ.ਕੇ.ਯੂ. ਦੇ ਕਲਾਕਾਰਾਂ ਨੇ ਪੰਜਾਬੀ ਲੋਕ ਨਾਚ ਗਿੱਧਾ, ਭੰਗੜਾ ਪੇਸ਼ ਕੀਤਾ। ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਪੰਜਾਬੀ ਸੱਭਿਆਚਾਰਕ ਗੀਤ ਪ੍ਰੋਗਰਾਮ ਦਾ ਵਿਸ਼ੇਸ਼ ਆਰਕਸ਼ਣ ਰਹੇ। ਪੰਜਾਬੀ ਗਭਰੂਆਂ ਵੱਲੋਂ ਖੇਡੇ ਗਏ ਗਤਕੇ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਮੈਕਸਿਕੋ ਦੇ ਕਲਾਕਾਰਾਂ ਵੱਲੋਂ ਸੁਰ-ਤਾਲ ਤੇ ਰਵਾਇਤੀ ਪਹਿਰਾਵੇ ਵਿੱਚ ਪੇਸ਼ ਕੀਤੇ ਗਏ ਲੋਕ ਨਾਚ ਨੇ ਪੰਜਾਬੀ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅੰਤਰ-ਰਾਸ਼ਟਰੀ ਪੰਜਾਬ ਸੱਭਿਆਚਾਰ ਪ੍ਰਮੋਸ਼ਨ ਤਹਿਤ ਸ਼ਾਨਦਾਰ ਸਮਾਰੋਹ ਆਯੋਜਿਤ"