spot_img
spot_img

ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਖਿਡਾਰਨਾਂ ਬਣੀਆਂ “ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨ”

Date:

spot_img

ਬਠਿੰਡਾ, 30 ਜਨਵਰੀ: ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਆਯੋਜਿਤ ਛੇ ਰੋਜ਼ਾ ਨੋਰਥ ਜ਼ੋਨ/ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈੰਪੀਅਨਸ਼ਿਪ –2024 (ਲੜਕੀਆਂ) ਦਾ ਖਿਤਾਬ ਮੇਜ਼ਬਾਨ ਖਿਡਾਰਨਾਂ ਨੇ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਨੂੰ 31-25 ਦੇ ਫਰਕ ਨਾਲ ਹਰਾ ਕੇ ਜਿੱਤਿਆ।ਇਸ ਮੌਕੇ ਹੋਏ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਰੋਹ ‘ਤੇ ਆਪਣੇ ਵਧਾਈ ਸੰਦੇਸ਼ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਮੈਨੇਜ਼ਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਇਸ ਸ਼ਾਨਾਮੱਤੀ ਪ੍ਰਾਪਤੀ ਤੇ ਜੀ.ਕੇ.ਯੂ. ਦੇ ਅਧਿਕਾਰੀਆਂ, ਖਿਡਾਰੀਆਂ, ਕੋਚ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਲਈ ਪ੍ਰੇਰਿਤ ਕੀਤਾ।

ਭਾਰੀ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਮੇਅਰਸ਼ਿਪ ’ਤੇ ਮੁੜ ਕਾਬਜ਼ ਹੋਈ ਭਾਜਪਾ

ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਤੇ ਅਭਿਆਸ ਕਰਕੇ ਆਪਣੀ ਖੇਡ ਕਲਾ ਨੂੰ ਨਿਖਾਰਨ ਦੀ ਪ੍ਰੇਰਣਾ ਦਿੱਤੀ। ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਸੈਮੀ ਫਾਈਨਲ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਕੁਰਕਸ਼ੇਤਰਾ ਯੂਨੀਵਰਸਿਟੀ ਨੂੰ (30-29) ਦੇ ਨੇੜਲੇ ਮੁਕਾਬਲੇ ਵਿੱਚ ਹਰਾਇਆ। ਯੂਨੀਵਰਸਿਟੀ ਆਫ਼ ਕੋਟਾ (ਰਾਜਸਥਾਨ) ਤੇ ਕੁਰਕਸ਼ੇਤਰਾ ਯੂਨੀਵਰਸਿਟੀ, ਕੁਰਕਸ਼ੇਤਰਾ ਨੂੰ ਅੰਕਾਂ ਦੇ ਆਧਾਰ ਤੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਿਲ ਹੋਇਆ।

ਹੁਣ ਪਤਨੀ, ਪਤੀ ਦੀ ਥਾਂ ਪੁੱਤਰ ਜਾਂ ਧੀ ਨੂੰ ਵੀ ਦੇ ਸਕਦੀ ਹੈ ਪੈਨਸ਼ਨ ਦਾ ਹੱਕ

ਇਸ ਮੌਕੇ ਆਯੋਜਕਾਂ ਵੱਲੋਂ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਪੂਜਾ, ਕੁਰਕਸ਼ੇਤਰਾ ਯੂਨੀਵਰਸਿਟੀ ਤੇ ਆਲ ਇੰਡੀਆ ਯੂਨੀਵਰਸਿਟੀ ਅਧਿਕਾਰੀ ਤੇ ਚੈਂਪੀਅਨਸ਼ਿਪ ਦੇ ਓਬਸਰਵਰ ਡਾ. ਸੁਨੀਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨਾਮ ਵੰਡ ਸਮਾਰੋਹ ਵਿੱਚ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਫੈਕਲਟੀ ਦੇ ਡੀਨ, ਸਟਾਫ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਹਨ ਵੱਖ-ਵੱਖ ਤੀਰਥ ਸਥਾਨਾਂ ਦੇ ਮੁਫ਼ਤ ਦਰਸ਼ਨ : ਮੇਅਰ ਪਦਮਜੀਤ ਸਿੰਘ ਮਹਿਤਾ

Bathinda news:ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਵੱਲੋਂ...

देश का स्पोर्टस पावर हाउस बना हरियाणाः मुख्यमंत्री नायब सैनी

👉नई दिल्ली में आयोजिदत स्पोर्टस फिटनेस और इन्फ्रास्ट्रक्चर एक्सपो...

गीता ज्ञान को घर-घर तक पहुंचाने के लिए सरकार प्रतिबद्ध :नायब सिंह सैनी

👉मुख्यमंत्री नायब सिंह सैनी ने गुरु पूर्णिमा के अवसर...