WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਗੁਰੁ ਕਾਸ਼ੀ ਯੂਨੀਵਰਸਿਟੀ ਨੂੰ ਮਿਲਿਆ ਰਾਸ਼ਟਰੀ ਪ੍ਰੋਜੈਕਟ ਮਿਲਿਆ

ਡਾ. ਕੁਲਬੀਰ ਸਿੰਘ ਬਾਠ 1 ਅਪ੍ਰੈਲ ਨੂੰ ਕਰਨਗੇ ਉਦਘਾਟਨ
ਤਲਵੰਡੀ ਸਾਬੋ, 28 ਮਾਰਚ : ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਲਾਈਫ’ ਦੇ ਤਹਿਤ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਰਾਜ ਦੀ ਨੋਡਲ ਏਜੈਂਸੀ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਰਾਹੀਂ ਵਾਤਾਵਰਨ, ਜੰਗਲਾਤ ਅਤੇ ਮੌਸਮੀ ਬਦਲਾਅ ਦੇ ਮੰਤਰਾਲਾ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਸਬੰਧੀ ਰਾਸ਼ਟਰੀ ਪ੍ਰੋਜੈਕਟ ਮਿਲਿਆ ਹੈ। ਇਸ ਦਾ ਰਸਮੀ ਉਦਘਾਟਣ ਪਹਿਲੀ ਅਪ੍ਰੈਲ ਸੋਮਵਾਰ ਨੂੰ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਸੰਯੁਕਤ ਨਿਰਦੇਸ਼ਕ ਡਾ. ਕੁਲਬੀਰ ਸਿੰਘ ਬਾਠ ਵਲੋਂ ਯੂਨੀਵਰਸਟੀ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤੇ ਜਾ ਰਹੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕੀਤਾ ਜਾਵੇਗਾ।

Big News: ਈਡੀ ਨੂੰ ਕੇਜਰੀਵਾਲ ਦਾ ਮੁੜ ਮਿਲਿਆਂ ਚਾਰ ਦਿਨਾਂ ਰਿਮਾਂਡ

ਗੁਰੁ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਵਲੋਂ ਇਸ ਪ੍ਰੋਜੈਕਟ ਦੇ ਮਿਲਣ ‘ਤੇ ਇਸਦੀ ਮੁੱਖ ਆਯੋਜਿਕਾ ਡਾ. ਕੰਵਲਜੀਤ ਕੌਰ ਅਤੇ ਸਬੰਧਿਤ ਯੂਨੀਵਰਸਿਟੀ ਅਧਿਕਾਰੀਆਂ ਨੂੰ ਵਧਾਈ ਦਿੱਤੀ। ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ.(ਡਾ.) ਐਸ. ਕੇ. ਬਾਵਾ ਨੇ ਇਸ ਗਤੀਵਿਧੀ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਵਿੱਚ ਵਾਤਾਵਰਨ ਸੰਭਾਲ ਅਤੇ ਸਿਰਜਨਾਤਮਕ ਸੋਚ ਪ੍ਰਤੀ ਜਾਗਰੂਕ ਹੋਣ ਦਾ ਵਧੀਆ ਸੰਦੇਸ਼ ਜਾਵੇਗਾ।ਪਰੋ-ਵਾਈਸ-ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਇਸ ਨੂੰ ਪ੍ਰੇਰਣਾਦਾਈ ਉਪਰਾਲਾ ਦੱਸਿਆਂ।

CM ਮਾਨ ਦੇ ਘਰ ਆਈਆਂ ਖੁਸ਼ੀਆਂ, ਘਰ ਲਿਆ ਧੀ ਨੇ ਜਨਮ

ਮੁੱਖ ਆਯੋਜਿਕਾ ਡਾ. ਕੰਵਲਜੀਤ ਕੌਰ ਨੇ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦੇ ਤਹਿਤ ਕਲਾ ਅਤੇ ਸਿਰਜਨਾਤਮਕਤਾ ਸਬੰਧੀ ਅਨੇਕਾਂ ਗਤੀਵਿਧੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਲੈਂਡ ਫਿਲਿੰਗ ਪ੍ਰਬੰਧਨ, ਵਰਮੀ ਕੰਪੋਸਟਿੰਗ, ਰਹਿੰਦ-ਖੂੰਹਦ ਅਤੇ ਬਾਰਿਸ਼ ਦੇ ਪਾਣੀ ਦੀ ਸੁਯੋਗ ਵਰਤੋਂ, ਸਿੰਗਲ ਵਰਤੋਂ ਵਾਲੀ ਪਲਾਸਟਿਕ ਨੂੰ ਦੁਰਕਾਰਨਾਂ, ਕੁਦਰਤੀ ਅਤੇ ਜੰਗਲਾਤ ਹਾਲਤਾਂ ਬਾਰੇ ਫੋਟੋਗ੍ਰਾਫੀ ਮੁਕਾਬਲਿਆਂ ਤੋਂ ਇਲਾਵਾ ਸਕਿੱਟ ਅਤੇ ਨੁੱਕੜ ਨਾਟਕਾਂ ਰਾਹੀਂ ਵਾਤਾਵਰਨ ਸੰਭਾਲ ਦਾ ਸੰਦੇਸ਼ ਦੇਣਾ, ਪੰਛੀਆਂ ਲਈ ਵਾਤਾਵਰਨ ਹਿਤੈਸ਼ੀ ਆਰਾਮਦੇਹ ਆਵਾਸ ਪਿੰਜਰੇ ਆਦਿ ਪ੍ਰਮੁੱਖ ਹੋਣਗੇ।

 

Related posts

ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

punjabusernewssite

ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਵੱਲੋਂ ਕਾਲਜ ਅਧਿਆਪਕਾਂ ਲਈ ਵੱਡੀਆਂ ਸੌਗਾਤਾਂ ਦਾ ਐਲਾਨ

punjabusernewssite

ਟੈੱਟ ਪੇਪਰ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ

punjabusernewssite