WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਢਾਕਾ ਇੰਟਰ-ਨੈਸ਼ਨਲ ਯੂਨੀਵਰਸਿਟੀ ਨਾਲ ਦੁਵੱਲਾ ਸਮਝੌਤਾ ਸਹੀਬੱਧ

ਤਲਵੰਡੀ ਸਾਬੋ, 4 ਸਤੰਬਰ: ਮਿਆਰੀ ਤੇ ਗੁਣਵੱਤਾ ਭਰਪੂਰ ਉੱਚੇਰੀ ਸਿੱਖਿਆ ਲਈ ਗੁਰਲਾਭ ਸਿੰਘ ਸਿੱਧੂ ਚਾਂਸਲਰ ਦੀ ਸਰਪ੍ਰਸਤੀ ਹੇਠ ਪ੍ਰੋ.(ਡਾ.) ਐਸ.ਕੇ.ਬਾਵਾ ਉਪ ਕੁਲਪਤੀ ਦੀ ਹਾਜ਼ਰੀ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੇ ਢਾਕਾ ਇੰਟਰ-ਨੈਸ਼ਨਲ ਯੂਨੀਵਰਸਿਟੀ ਢਾਕਾ ਵਿਚਕਾਰ ਦੁਵੱਲਾ ਸਮਝੌਤਾ ਡਾ. ਪੀਯੂਸ਼ ਵਰਮਾ ਰਜਿਸਟਰਾਰ ਜੀ.ਕੇ.ਯੂ. ਅਤੇ ਪ੍ਰੋ. ਮੁਹਮੰਦ ਰਫੀਕੁਲ ਇਸਲਾਮ ਰਜਿਸਟਰਾਰ ਡੀ.ਆਈ.ਯੂ. ਵੱਲੋਂ ਹਸਤਾਖ਼ਰਿਤ ਕੀਤਾ ਗਿਆ।ਸਮਝੌਤੇ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੁਰਲਾਭ ਸਿੰਘ ਸਿੱਧੂ ਨੇ ਸਮਝੋਤੇ ਨੂੰ ਸਿੱਖਿਆ ਦੇ ਖੇਤਰ ਵਿੱਚ ਜੀ.ਕੇ.ਯੂ. ਵੱਲੋਂ ਇੱਕ ਹੋਰ ਮੀਲ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਹੁਣ ਅੰਤਰ-ਰਾਸ਼ਟਰੀ ਯੂਨੀਵਰਸਿਟੀ ਦਾ ਦਰਜਾ ਹਾਸਿਲ ਕਰ ਚੁੱਕੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਵਰਸਿਟੀ ਵੱਲੋਂ ਸਿੱਖਿਆ ਦੇ ਪ੍ਰਚਾਰ ਪਾਸਾਰ ਲਈ ਦੁਨੀਆ ਦੀਆਂ ਹੋਰ ਨਾਮਵਰ ਯੂਨੀਵਰਸਿਟੀਆਂ ਵਿਚਕਾਰ ਦੁਵੱਲੇ ਸਮਝੌਤੇ ਕੀਤੇ ਜਾਣਗੇ।

ਗਿੱਦੜਬਾਹਾ ’ਚ ਹੁਣ ਹਰਸਿਮਰਤ ਕੌਰ ਬਾਦਲ ਸੰਭਾਲੇਗੀ ਅਕਾਲੀ ਦਲ ਦੀ ਚੋਣ ਮੁਹਿੰਮ

ਇਸ ਮੌਕੇ ਉਨ੍ਹਾਂ ਦੋਹੇਂ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ।ਡਾ. ਬਾਵਾ ਨੇ ਦੱਸਿਆ ਕਿ ਸਮਝੋਤੇ ਅਨੁਸਾਰ ਦੋਵੇਂ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ, ਖੋਜਾਰਥੀ ਅਤੇ ਫੈਕਲਟੀ ਮੈਂਬਰ ਇੱਕ ਦੂਜੇ ਕੋਲ ਉਪਲਬਧ ਬੁਨਿਆਦੀ ਢਾਂਚੇ, ਪ੍ਰਯੋਗਸ਼ਾਲਾਵਾਂ ਅਤੇ ਆਧੁਨਿਕ ਯੰਤਰਾਂ ਦਾ ਸਾਂਝੇ ਤੌਰ ਤੇ ਇਸਤੇਮਾਲ ਕਰ ਸਕਣਗੇ। ਜਿਸ ਨਾਲ ਖੋਜ ਕਾਰਜਾਂ ਦੀ ਗੁਣਵੱਤਾ ਵਿੱਚ ਸੁਧਾਰ ਆਏਗਾ ਅਤੇ ਲੋਕ ਹਿੱਤ ਲਈ ਉੱਤਮ ਨਤੀਜੇ ਹਾਸਿਲ ਹੋਣਗੇ। ਇਸ ਤੋਂ ਇਲਾਵਾ ਦੋਹੇਂ ਅਦਾਰੇ ਗਿਆਨ ਦੇ ਵਿਸਥਾਰ ਲਈ ਸਾਂਝੇ ਟਰੇਨਿੰਗ ਪ੍ਰੋਗਰਾਮ ਅਤੇ ਸੈਮੀਨਾਰ ਆਯੋਜਿਤ ਕਰਨਗੇ। ਡਾ. ਵਰਮਾ ਨੇ ਕਿਹਾ ਕਿ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਅਨੁਸਾਰ ਜੀ.ਕੇ.ਯੂ. ਨੇ ਵਿਦਿਆਰਥੀਆਂ ਦੇ ਰੁਜ਼ਗਾਰ ਅਤੇ ਨਵੀਆਂ ਸੰਭਾਵਨਾਵਾਂ ਲਈ ਇਹ ਇਕਰਾਰਨਾਮਾ ਸਹੀਬੱਧ ਕੀਤਾ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਦਿੱਤੀ ਵਧਾਈ

ਉਨ੍ਹਾਂ ਦੱਸਿਆ ਕਿ ਸਮਝੌਤੇ ਨਾਲ ਦੋਵੇਂ ਸਿੱਖਿਅਕ ਅਦਾਰਿਆਂ ਦੇ ਵਿਦਿਆਰਥੀ, ਖੋਜਾਰਥੀ ਅਤੇ ਫੈਕਲਟੀ ਮੈਂਬਰ ਇੱਕ ਦੂਜੇ ਦੀ ਮਹਾਰਤ, ਗਿਆਨ ਅਤੇ ਵਿਚਾਰ ਵਟਾਂਦਰੇ ਨਾਲ ਆਪਣੇ ਹੁਨਰ ਦਾ ਵਿਕਾਸ ਕਰਨਗੇ ਅਤੇ ਆਪਣੀਆਂ ਖੋਜ਼ਾਂ ਅਤੇ ਸਵੈ ਉਦਯੋਗਾਂ ਦੀ ਸਥਾਪਤੀ ਨਾਲ ਦੂਜਿਆਂ ਨੂੰ ਰੁਜ਼ਗਾਰ ਪ੍ਰਦਾਨ ਕਰਨਗੇ।ਪ੍ਰੋ. ਰਫੀਕੁਲ ਨੇ ਕਿਹਾ ਕਿ ਦੋਹੇਂ ਅਦਾਰਿਆਂ ਦੇ ਮਾਹਿਰਾਂ ਦੀ ਸੇਵਾਵਾਂ ਇੱਕ ਦੂਜੇ ਲਈ ਉਪਲਬਧ ਹੋਣਗੀਆਂ ਜਿਸ ਰਾਹੀਂ ਵਿਦਿਆਰਥੀ ਅਤੇ ਖੋਜਾਰਥੀ ਪਬਲੀਕੇਸ਼ਨ, ਪ੍ਰੋਜੈਕਟਾਂ ਅਤੇ ਖੋਜ ਕਾਰਜਾਂ ਤੇ ਸਾਂਝੇ ਤੌਰ ‘ਤੇ ਕੰਮ ਕਰਨਗੇ ਅਤੇ ਦੋਹੇਂ ਅਦਾਰਿਆਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਇੱਕ ਦੂਜੇ ਦੀਆਂ ਯੂਨੀਵਰਸਿਟੀ ਵਿਖੇ ਅਕਾਦਮਿਕ ਦੌਰੇ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਉਤਸਾਹਜਨਕ ਨਤੀਜੇ ਦੇਣਗੇ। ਇਸ ਮੌਕੇ ਨਵਦੀਪ ਹੇਅਰ ਡਾਇਰੈਕਟਰ ਆਈ.ਈ.ਡੀ. ਅਤੇ ਪ੍ਰੋ. ਮੁਹੰਮਦ ਸ਼ਾਹ ਆਲਮ ਅਡੀਸ਼ਨਲ ਰਜਿਸਟਰਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

 

Related posts

ਦੇਸ਼ ਭਗਤੀ ਦੇ ਗੀਤਾਂ ਅਤੇ ਨਾਹਰਿਆਂ ਨਾਲ ਗੂੰਜੇ ਪ੍ਰਾਇਮਰੀ ਸਕੂਲ

punjabusernewssite

ਬਾਬਾ ਫ਼ਰੀਦ ਕਾਲਜ ਵੱਲੋਂ ਕੈਰੀਅਰ ਦੇ ਮੌਕੇਵਿਸ਼ੇ ‘ਤੇ ਮਾਹਿਰ ਭਾਸ਼ਣ ਦਾ ਆਯੋਜਨ

punjabusernewssite

ਐੱਮ.ਆਰ.ਐੱਸ.ਪੀ.ਟੀ.ਯੂ. ਕਨਵੋਕੇਸਨ ਵਿਚ ਲੜਕੀਆਂ ਨੇ ਸੋਨੇ ਤੇ ਚਾਂਦੀ ਦੇ ਤਮਗੇ ਜਿੱਤਣ ’ਚ ਮਾਰੀ ਬਾਜ਼ੀ

punjabusernewssite