Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਲੋੜੀਦੇ ਗੋਲਡੀ ਬਰਾੜ ਨੂੰ ਕੇਂਦਰ ਨੇ ਅੱਤਵਾਦੀ ਐਲਾਨਿਆ

7 Views

ਕੁੱਝ ਦਿਨ ਪਹਿਲਾਂ ਗੈਂਗਸਟਰ ਲਖਬੀਰ ਲੰਡਾ ਨੂੰ ਵੀ ਐਲਾਨਿਆ ਸੀ ਅੱਤਵਾਦੀ
ਨਵੀਂ ਦਿੱਲੀ, 1 ਜਨਵਰੀ: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਇੱਕ ਵੱਡਾ ਫੈਸਲਾ ਲੈਂਦਿਆਂ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਕੇਂਦਰੀ ਗ੍ਰਹਿ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਤਹਿਤ ਹੁਣ ਗੋਲਡੀ ਬਰਾੜ ਵਿਰੁਧ ਕਾਰਵਾਈ ਅੱਤਵਾਦੀ ਵਜੋਂ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਕੇਂਦਰ ਦੇ ਇਸ ਕਦਮ ਤੋਂ ਪਿੱਛੋਂ ਉਸਨੂੰ ਦੇਸ ’ਚ ਵਾਪਸ ਲਿਆਉਣ ਲਈ ਵੀ ਛੇਤੀ ਕਦਮ ਚੁੱਕੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਮੂਲ ਰੂਪ ਵਿਚ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਅਮਰੀਕਾ ਵਿਚ ਰਹਿ ਰਿਹਾ ਹੈ।

ਮਹਿਰਾਜ ਤੋਂ ਬਾਅਦ ਮੁੜ ਨਵੇਂ ਸਾਲ ’ਚ ਨਵਜੋਤ ਸਿੱਧੂ ਬਠਿੰਡਾ ਵਿਚ ਕਰਨਗੇ ਰੈਲੀ

ਜਿਕਰਯੋਗ ਹੈ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਕੇਂਦਰ ਵਲੋਂ ਇੱਕ ਹੋਰ ਗੈਂਗਸਟਰ ਲਖਬੀਰ ਲੰਡਾ ਨੂੰ ਵੀ ਅੱਤਵਾਦੀ ਐਲਾਨਿਆ ਸੀ। ਲੰਡਾ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਹੈ ਜਦੋਂ ਕਿ ਗੋਲਡੀ ਬਰਾੜ, ਜਿਸਦਾ ਪੂਰਾ ਨਾਮ ਸਤਿੰਦਰਜੀਤ ਸਿੰਘ ਬਰਾੜ ਹੈ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਜੁਰਮ ਦੀ ਦੁਨੀਆ ਵਿਚ ਉਸ ਸਮੇਂ ਸ਼ਾਮਲ ਹੋਇਆ ਸੀ, ਜਦ ਉਸਦੇ ਚਚੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਵੀ ਉਨ੍ਹਾਂ ਇਹੋ ਕਾਰਨ ਦਸਿਆ ਸੀ। ਗੌਰਤਲਬ ਹੈ ਕਿ 29 ਮਈ 2022 ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਤੋਂ ਬਾਅਦ ਸਭ ਤੋਂ ਪਹਿਲੀਂ ਜਿੰਮੇਵਾਰੀ ਗੋਲਡੀ ਬਰਾੜ ਵਲੋਂ ਹੀ ਲਈ ਗਈ ਸੀ। ਉਸਨੂੰ ਗੈਂਗਸਟਰ ਲਾਰੈਂਸ ਬਿਸਨੋਈ ਦਾ ਨਜਦੀਕੀ ਮੰਨਿਆਂ ਜਾਂਦਾ ਹੈ।

 

Related posts

ਅਕਾਲੀ ਦਲ ਦੇ ਵਫਦ ਵਲੋਂ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨਾਲ ਸਿੱਖ ਕੌਮ ਦੇ ਮੁੱਦਿਆਂ ’ਤੇ ਮੀਟਿੰਗ

punjabusernewssite

ਮੋਦੀ ਅੱਜ ਤੀਜ਼ੀ ਵਾਰ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸਹੁੰ,ਮੰਤਰੀ ਮੰਡਲ ’ਚ ਸ਼ਾਮਲ ਹੋਣਗੇ ਇਹ ਆਗੂ

punjabusernewssite

‘ਆਪ’ ਪਾਰਟੀ ਵਿਧਾਇਕ ਸ਼ੀਤਲ ਅੰਗੁਰਾਲ ਨੇ ਦਿੱਤਾ ਅਸਤੀਫ਼ਾ

punjabusernewssite