ਗੋਲੇਵਾਲਾ ਹੈੱਡ ਵਾਸੀਆ ਨੇ ਕੀਤਾ ਖੂਨਦਾਨ

    0
    69

    ਬਠਿੰਡਾ, 17 ਫਰਵਰੀ: ਡੇਰਾ ਬਾਬਾ ਕਾਹਨ ਦਾਸ ਅਤੇ ਬਾਬਾ ਮਸਤ ਰਾਮ ਜੀ ਦੇ ਸਮਾਗਮ ਦੇ ਮੌਕੇ ਗੁਰੂਘਰ ਸੰਗਤਸਰ ਗੋਲੇਵਾਲਾ ਹੈੱਡ ਦੀ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾਂ ਖੂਨਦਾਨ ਕੈਂਪ ਲਗਾਇਆ ਗਿਆ। ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ 45 ਨੌਜਵਾਨਾਂ ਨੇ ਮਾਨਵ ਭਲਾਈ ਲਈ ਆਪਣਾ ਖੂਨਦਾਨ ਕੀਤਾ। ਇਸ ਮੌਕੇ ਬਾਬਾ ਗੁਰਮੀਤ ਫੁੱਲੋ ਵਾਲੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਮੁੱਖ ਸੇਵਾਦਾਰ ਭਮੀਰੀ ਦਾਸ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਅਤੇ ਅਸੀਂ ਖੂਨਦਾਨ ਕਰਕੇ ਕਿਸੇ ਦੀ ਵੀ ਜਾਨ ਬਚਾ ਸਕਦੇ ਹਾਂ।

    ਬਠਿੰਡਾ ’ਚ ਕਿਸਾਨਾਂ ਨੇ ਸਾਰੇ ਟੋਲ ਪਲਾਜ਼ੇ ਕੀਤੇ ਫ਼ਰੀ

    ਇਸ ਦੀ ਪ੍ਰਸ਼ੰਸਾ ਕਰਦੇ ਹੋਏ ਬਾਬਾ ਗੁਰਮੀਤ ਫੁੱਲੋ ਵਾਲੇ ਤੇ ਬਾਬਾ ਗੁਲਜਾਰ ਸਿੰਘ ਨੇ ਨੌਜਵਾਨਾਂ  ਨੂੰ ਵਧਾਈ ਦਿੱਤੀ ਤੇ ਨੌਜਵਾਨਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕਮੇਟੀ ਤੇ ਨੌਜਵਾਨਾਂ ਵਲੋਂ ਕੀਤਾ ਗਿਆ ਖੂਨਦਾਨ ਦਾ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਤੇ ਨਸਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ। ਅੰਤ ਵਿਚ ਪ੍ਰਧਾਨ ਕੇਵਲ ਸਿੰਘ , ਰਗਵਿੰਦਰ ਸਿੰਘ, ਹਰਿੰਦਰ ਸਿੰਘ ਨੇ ਬਲਕਰਨ ਸਿੰਘ ਨੌਜਵਾਨਾਂ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਲੱਖੀ, ਪਾਲ ਸਿੰਘ, ਸ਼ਿਵਰਾਜ ਸਿੰਘ ਰਾਜੂ, ਅਮਨਦੀਪ ਸੋਨੀ, ਨਿਰਮਲ ਸ਼ਰਮਾ , ਗੁਰਸੇਵਕ ਸੇਵੀ ਨੇ ਖੂਨਦਾਨ ਕੈਂਪ ਵਿੱਚ ਅਹਿਮ ਭੂਮਿਕਾ ਨਿਭਾਈ।

    LEAVE A REPLY

    Please enter your comment!
    Please enter your name here