ਚੋੜਾ ਪੁਲ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ 96 ਲੱਖ ਜਾਰੀ
Bathinda News: ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਕਾਰਨਾਂ ਨੂੰ ਲੈ ਕੇ ਚਰਚਾ ਵਿੱਚ ਰਹੀ ਬਠਿੰਡਾ ਦੀ ਨਹਿਰੋਂ ਪਾਰ ਉੜੀਆ ਕਲੋਨੀ ਨੂੰ ਵੱਡੇ ਪੁਲ ਰਾਹੀਂ ਜੋੜਨ ਦੇ ਲਈ ਪੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸਦੇ ਲਈ ਸੂਬਾ ਸਰਕਾਰ ਦੇ ਜਲ ਸਰੋਤ (ਨਹਿਰੀ ਵਿਭਾਗ) ਵੱਲੋਂ ਕਰੀਬ 95 ਲੱਖ 69 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਪੁੱਲ ਨੂੰ ਬਣਾਉਣ ਦੇ ਲਈ ਉੜੀਆ ਕਲੋਨੀ ਦੇ ਵਾਸੀਆਂ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਜਿਸ ਦੇ ਚਲਦੇ ਸੱਤਾਧਾਰੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਵੀ ਯਤਨ ਕੀਤੇ ਜਾ ਰਹੇ ਸਨ।
ਇਹ ਵੀ ਪੜ੍ਹੋ AIIMS Bathinda ਨੇ ਪਹਿਲਾ ਲਾਈਵ ਰਿਲੇਟਿਡ ਗੁਰਦਾ ਟ੍ਰਾਂਸਪਲਾਂਟ ਕਰਕੇ ਮੀਲ ਪੱਥਰ ਕੀਤਾ ਪ੍ਰਾਪਤ
ਮਿਲੀ ਸੂਚਨਾ ਦੇ ਮੁਤਾਬਿਕ ਇਸ ਪੁਲ ਦੇ ਲਈ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਜਲ ਸਰੋਤ ਵੱਲੋਂ ਇਸ ਸਬੰਧ ਵਿੱਚ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਪੁਲ ਲਈ ਜਾਰੀ ਕੀਤੀ ਜਾਣ ਵਾਲੀ ਰਾਸ਼ੀ ਨੂੰ ਪ੍ਰਵਾਨਗੀ ਮਿਲਣ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਜਲਦੀ ਹੀ ਇਸ ਪੁੱਲ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਗੌਰਤਲਬ ਹੈ ਕਿ ਉੜੀਆ ਕਲੋਨੀ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਉੜੀਸਾ ਨਾਲ ਸੰਬੰਧਿਤ ਲੋਕਾਂ ਦੀ ਵੱਡੀ ਆਬਾਦੀ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੀ ਹੈ। ਇਥੇ ਹਰ ਸਾਲ ਗਰਮੀਆਂ ਵਿੱਚ ਅੱਗ ਲੱਗਣ ਜਾਂ ਹੋਰ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਇੱਕ ਵਾਰ ਇਸ ਅੱਗ ਦੀ ਘਟਨਾ ਵਿੱਚ ਦੋ ਬੱਚਿਆਂ ਦੀ ਵੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ 3 ਦਿਨਾਂ ਤੋਂ ਲਾਪਤਾ ਮੋੜ ਮੰਡੀ ਦੀ ਨੌਜਵਾਨ ਲੜਕੀ ਦੀ ਲਾਸ਼ ਕੋਟਲਾ ਬਰਾਂਚ ਨਹਿਰ ਚੋਂ ਬਰਾਮਦ
ਪ੍ਰੰਤੂ ਇਸ ਉੜੀਆ ਬਸਤੀ ਨੂੰ ਸ਼ਹਿਰ ਦੇ ਨਾਲ ਜੋੜਨ ਦੇ ਲਈ ਨਹਿਰ ਉੱਪਰ ਸਿਰਫ ਪੌਣੇ ਛੇ ਫੁੱਟ ਚੌੜਾ ਪੁਲ ਹੀ ਬਣਿਆ ਹੋਇਆ ਹੈ ਜਿਸ ਕਾਰਨ ਅੱਗ ਲੱਗਣ ਜਾਂ ਹੋਰ ਕੋਈ ਦੁਰਘਟਨਾ ਵਾਪਰਨ ਸਮੇਂ ਕੋਈ ਵੀ ਐਂਬੂਲੈਂਸ ਅਤੇ ਵੱਡਾ ਸਾਧਨ ਇਸ ਪੁਲ ਰਾਹੀਂ ਬਸਤੀ ਦੇ ਲੋਕਾਂ ਤੱਕ ਨਹੀਂ ਪੁੱਜ ਸਕਦਾ। ਇਸ ਕਲੋਨੀ ਨੂੰ ਜੋੜਨ ਦੇ ਲਈ ਨਹਿਰ ਉੱਪਰ ਚੌੜਾ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਕਈ ਵਾਰ ਮੁੱਦਾ ਉੱਠ ਵੀ ਉੱਠ ਚੁੱਕਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਇੱਕ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਵੱਲੋਂ ਇਹ ਮਾਮਲਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਵੀ ਲਿਜਾਇਆ ਗਿਆ ਸੀ। ਪ੍ਰੰਤੂ ਹੁਣ ਸਰਕਾਰ ਦੀ ਇਸ ਪਹਿਲਕਦਮੀ ਦੇ ਨਾਲ ਇਸ ਬਸਤੀ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਬੱਝ ਗਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਖੁਸ਼ਖਬਰ; ਬਠਿੰਡਾ ਦੀ ਉੜੀਆ ਕਲੌਨੀ ਨੂੰ ਜੋੜਣ ਲਈ ਨਹਿਰ ‘ਤੇ ਪੁਲ ਬਣਾਉਣ ਨੂੰ ਮਿਲੀ ਪ੍ਰਵਾਨਗੀ"