3 ਦਿਨਾਂ ਤੋਂ ਲਾਪਤਾ ਮੋੜ ਮੰਡੀ ਦੀ ਨੌਜਵਾਨ ਲੜਕੀ ਦੀ ਲਾਸ਼ ਕੋਟਲਾ ਬਰਾਂਚ ਨਹਿਰ ਚੋਂ ਬਰਾਮਦ

0
1319

ਪੁਲਿਸ ਨੇ ਲੜਕੀ ਦੇ ਗੁਆਂਢ ’ਚ ਰਹਿੰਦੇ ਨੌਜਵਾਨ ਸਹਿਤ 7 ਵਿਰੁੱਧ ਕੀਤਾ ਪਰਚਾ ਦਰਜ
Bathinda News: ਲੰਘੇ ਐਤਵਾਰ ਨੂੰ ਕਥਿਤ ਤੌਰ ’ਤੇ ਅਗਵਾ ਕਰ ਕੇ ਗਾਇਬ ਕੀਤੀ ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ ਦੀ ਇੱਕ ਨੌਜਵਾਨ ਲੜਕੀ ਦੀ ਲਾਸ਼ ਅਜ ਬੁੱਧਵਾਰ ਨੂੰ ਕੋਟਲਾ ਬ੍ਰਾਂਚ ਨਹਿਰ ਵਿਚੋਂ ਬਰਾਮਦ ਹੋ ਗਈ ਹੈ। ਲੜਕੀ ਦੀ ਲਾਸ਼ ਨੂੰ ਬਰਾਮਦ ਕਰਵਾਉਣ ਲਈ ਪਿਛਲੇ ਤਿੰਨ ਦਿਨਾਂ ਤੋਂ ਪਰਿਵਾਰ ਅਤੇ ਸ਼ਹਿਰ ਵਾਸੀਆਂ ਵੱਲੋਂ ਬਾਜ਼ਾਰ ਬੰਦ ਕਰਕੇ ਥਾਣੇ ਦਾ ਘਿਰਾਓ ਕਰਨ ਤੋਂ ਇਲਾਵਾ ਸ਼ਹਿਰ ਵਿਚੋਂ ਗੁਜ਼ਰਦੇ ਰਾਜ ਮਾਰਗ ’ਤੇ ਵੀ ਜਾਮ ਲਗਾਇਆ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਲੜਕੀ ਦੀ ਲਾਸ਼ ਨੂੰ ਬਰਾਮਦ ਕਰਨ ਲਈ ਐਨਡੀਆਰਐਫ ਦੀਆਂ ਟੀਮਾਂ ਵੀ ਬੁਲਾਈਆਂ ਹੋਈਆਂ ਸਨ, ਜਿੰਨ੍ਹਾਂ ਵੱਲੋਂ ਲੜਕੀ ਦੀ ਲਾਸ਼ ਨੂੰ ਪਿੰਡ ਮਾੜੀ ਨਜਦੀਕ ਕੋਟਲਾ ਬਰਾਂਚ ਨਹਿਰ ਚੋਂ ਬਰਾਮਦ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ  ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਫ਼ਸੇ ਨਗਰ ਨਿਗਮ ਦੇ Xen ਗੁਰਪ੍ਰੀਤ ਬੁੱਟਰ ਦੀ ਜਮਾਨਤ ਅਰਜ਼ੀ ਰੱਦ

ਉਧਰ ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਬਠਿੰਡਾ ਤੋਂ ਐਸਪੀ ਨਰਿੰਦਰ ਸਿੰਘ ਸਹਿਤ ਕਈ ਡੀਐਸਪੀਜ਼ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹੋਏ ਸਨ। ਜਿੰਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਲੜਕੀ ਦੇ ਪਿਤਾ ਸਮਿਤ ਗੋਇਲ ਦੇ ਬਿਆਨਾਂ ਉਪਰ ਉਸਦੇ ਗੁਆਂਢ ਨਜਦੀਕ ਹੀ ਰਹਿੰਦੇ ਇੱਕ ਨੌਜਵਾਨ ਸਹਿਤ ਉਸਦੇ ਪ੍ਰਵਾਰਕ ਮੈਂਬਰਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰ ਲਿਆ ਹੈ। ਗੌਰਤਲਬ ਹੈ ਕਿ ਮੋੜ ਸ਼ਹਿਰ ਦੀ ਉਕਤ 19 ਸਾਲਾਂ ਲੜਕੀ ਚੈਰਸੀ ਗੋਇਲ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਬੀਟੈਕ ਦੀ ਪੜ੍ਹਾਈ ਕਰ ਰਹੀ ਸੀ। ਸੂਚਨਾ ਮੁਤਾਬਕ 9 ਮਾਰਚ ਨੂੰ ਲੜਕੀ ਚੰਡੀਗੜ੍ਹ ਤੋਂ ਮੌੜ ਮੰਡੀ ਲਈ ਰਵਾਨਾ ਹੋਈ ਸੀ ਪ੍ਰੰਤੂ ਉਹ ਘਰ ਨਹੀਂ ਸੀ ਪਹੁੰਚੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ।

ਇਹ ਵੀ ਪੜ੍ਹੋ ਮੋਗਾ ਦੇ CIA Satff ਅਤੇ AGTF ਦੇ ਸਾਂਝੇ ਅਪਰੇਸ਼ਨ ਦੌਰਾਨ ਗੈਂਗਸ਼ਟਰ ਕਾਬੂ, ਹੋਇਆ ਜਖ਼ਮੀ

ਪ੍ਰਵਾਰ ਮੁਤਾਬਕ ਲੜਕੀ ਦੇ ਮੌੜ ਮੰਡੀ ਆਉਣ ਤੋਂ ਬਾਅਦ ਕਥਿਤ ਤੌਰ ’ਤੇ ਮੁਕਲ ਮਿੱਤਲ ਅਤੇ ਕਰਨ ਬਾਂਸਲ ਪੁੱਤਰ ਸੁਸ਼ੀਲ ਕੁਮਾਰ ਵਾਸੀ ਮੌੜ ਮੰਡੀ ਸਮੇਤ ਦੋ ਹੋਰ ਨਾਂ ਮਲੂਮ ਵਿਅਕਤੀ ਮਾੜੀ ਨੀਅਤ ਨਾਲ ਬਲੈਰੋ ਗੱਡੀ ’ਤੇ ਅਗਵਾ ਕਰਕੇ ਲੈ ਗਏ ਸਨ। ਜਿਸ ਕਾਰਨ ਪ੍ਰਵਾਰ ਤੇ ਸ਼ਹਿਰ ਵਾਸੀਆਂ ਵੱਲੋਂ ਲੜਕੀ ਦਾ ਖ਼ੁਰਾ ਖੋਜ ਲੱਭਣ ਲਈ ਰੋਸ਼ ਪ੍ਰਗਟਾਇਆ ਜਾ ਰਿਹਾ ਸੀ। ਉਧਰ ਅੱਜ ਲਾਸ਼ ਨੂੰ ਬਰਾਮਦ ਕਰਨ ਮੌਕੇ ਪੁੱਜੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਇਸ ਦੌਰਾਨ ਲੜਕੀ ਦੇ ਪ੍ਰਵਾਰ ਦੀ ਮੰਗ ’ਤੇ ਲਾਸ਼ ਨੂੰ ਪੋਸਟ ਮਾਰਟਮ ਲਈ ਏਮਜ਼ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here