Chandigarh News : ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਪੰਜਾਬ ਸਰਕਾਰ ਵਿਚਕਾਰ ਚੱਲ ਰਿਹਾਅ ਤਣਾਅ ਅੱਜ ਬੁੱਧਵਾਰ ਨੂੰ ਕੁੱਝ ਘਟ ਗਿਆ ਹੈ। ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇਏਪੀ ਸਿਨਹਾ (KAP Sinha) ਨਾਲ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ ਮੁਲਾਜਮਾਂ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਉਹ ਲੰਘੀ 7 ਸਤੰਬਰ ਤੋਂ 11 ਸਤੰਬਰ ਤੱਕ ਹੜਤਾਲ ‘ਤੇ ਚੱਲ ਰਹੇ ਸਨ।
ਇਹ ਵੀ ਪੜ੍ਹੋ 👉ਬਿਕਰਮ ਮਜੀਠੀਆ, ਸੁਖਪਾਲ ਖਹਿਰਾ ਅਤੇ ਰਣਜੀਤ ਸਿੰਘ ਨੂੰ ਅਦਾਲਤ ਤੋਂ ਝਟਕਾ !
ਉਧਰ, ਸਰਕਾਰ ਨੇ ਵੀ ਮੁਲਾਜਮਾਂ ਵਿਰੁਧ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਵਾਪਸ ਲੈਣ ਦਾ ਫੈਸਲਾ ਲਿਆ ਹੈ। ਸਰਕਾਰ ਤੇ ਮੁਲਾਜਮ ਜਥੈਬੰਦੀਆਂ ਵਿਚਕਾਰ ਇਹ ਵੀ ਸਹਿਮਤੀ ਬਣੀ ਹੈ ਕਿ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਵਾਈ ਜਾਵੇਗੀ। ਜਿਸਤੋਂ ਬਾਅਦ ਕਲਮਛੋੜ ਹੜਤਾਲ ਕਰਕੇ ਧਰਨੇ ‘ਤੇ ਬੈਠੇ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਡੀਏ ਦਾ ਮਸਲਾ ਅਦਾਲਤ ਦੇ ਫੈਸਲੇ ਉੱਪਰ ਨਿਰਭਰ ਰਹੇਗਾ।ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਮੁਲਾਜਮਾਂ ਦੀਆਂ ਬਾਕੀ ਮੰਗਾਂ ‘ਤੇ ਚਰਚਾ ਹੋਵੇਗੀ।
ਇਹ ਵੀ ਪੜ੍ਹੋ 👉Canada ‘ਚ ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ‘ਤੇ ਚੱਲੀਆਂ ਗੋ/ਲੀ/ਆਂ !
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਪੰਜਾਬ ਭਰ ਦੇ ਮੁਲਾਜਮਾਂ ਵੱਲੋਂ 27 ਅਗਸਤ ਨੂੰ ਲਾਮਿਸਾਲ ਹੜਤਾਲ ਕੀਤੀ ਗਈ ਸੀ। ਜਿਸਤੋਂ ਬਾਅਦ ਸਰਕਾਰ ਨੇ ਲਗਭਗ 2,500 ਕਰਮਚਾਰੀਆਂ ਵਿਰੁੱਧ ਗੈਰਹਾਜ਼ਰੀ ਲਈ ਕਾਰਵਾਈ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਸੀ। ਇਸਦੇ ਨਾਲ ਹੀ ਹੁਣ ਸ਼ੁਰੂ ਹੋਈ ਹੜਤਾਲ ਨੂੰ ਦੇਖਦਿਆਂ ਸਰਕਾਰ ਨੇ ਹੜਤਾਲੀ ਕਰਮਚਾਰੀਆਂ ਨੂੰ ‘ਕੰਮ ਨਹੀਂ, ਤਨਖਾਹ ਨਹੀਂ’ ਨੀਤੀ ਲਾਗੂ ਕਰਨ ਸਬੰਧੀ ਚੇਤਾਵਨੀ ਦਿੱਤੀ ਸੀ। ਪ੍ਰੰਤੂ ਮੀਟਿੰਗ ਦੌਰਾਨ ਦੋਨਾਂ ਪੱਤਰਾਂ ਨੂੰ ਵਾਪਸ ਲੈਣ ‘ਤੇ ਸਹਿਮਤੀ ਬਣੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




